ਹੁਸ਼ਿਆਰਪਰ ਦੇ ਗੋਪੀ ਨੇ ਖੇਲੋ ਇੰਡੀਆ ਪ੍ਰਤੀਯੋਗਤਾ ਵਿੱਚ ਜਿੱਤਿਆ ਗੋਲਡ ਮੈਡਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਾਕਸਿੰਗ ਦੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਵੱਲੋਂ ਖੇਲੋ ਇੰਡੀਆ ਪ੍ਰਤੀਯੋਗਤਾ ਬੰਗਲੌਰ (ਕਰਨਾਟਕ) ਵਿਖੇ 23 ਅਪ੍ਰੈਲ ਤੋ 28 ਅਪ੍ਰੈਲ ਤੱਕ ਕਰਵਾਈ ਗਈ। ਇਸ ਵਿੱਚ ਜਿੱਥੇ ਦੇਸ਼ ਭਰ ਚੋਂ ਨਾਮਵਰ ਖਿਡਾਰੀਆਂ ਨੇ ਭਾਗ ਲਿਆ ਉਥੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੋਪੀ ਨੇ ਆਪਣੇ 48 ਕਿਲੋ ਭਾਰ ਵਰਗ ’ਚ ਰਾਜਸਥਾਨ ਦੇ ਖਿਡਾਰੀ ਨੂੰ ਫਾਈਨਲ ਮੈਚ ਵਿੱਚ ਹਰਾ ਕੇ ਗੋਲਡ ਮੈਡਲ ਹਾਸਲ ਕੀਤਾ।

Advertisements

ਜਿੱਤ ਤੋਂ ਬਾਅਦ ਗੋਪੀ ਨੂੰ ਹੁਸ਼ਿਆਰਪੁਰ ਵਿਖੇ ਇਨਡੋਰ ਸਟੇਡੀਅਮ ’ਚ’ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਚੌਧਰੀ ਅਤੇ ਬਾਕਸਿੰਗ ਕੋਚ ਹਰਜੰਗ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਰੈਸਲਿੰਗ ਕੋਚ ਸਨੁਜ ਸ਼ਰਮਾ, ਅਸ਼ੋਕ ਬੱਗਾ ਅਤੇ ਘਨ੍ਹੱਈਆ ਲਾਲ (ਬਾਕਸਰ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਬਾਕਸਿੰਗ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਮਦਨ ਲਾਲ ਗਾਂਧੀ ਵੱਲੋਂ ਗੋਪੀ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ 2100 ਰੁਪਏ ਨਗਦ ਇਨਾਮ ਵੀ ਦਿੱਤਾ ਗਿਆ।
ਗੋਪੀ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਉਸ ਦੇ ਕੋਚ ਹਰਜੰਗ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਹੁਣ ਤਕ ਉਸ ਨੂੰ ਵਧੀਆ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਤੇ ਹੁਣ ਲਗਭਗ ਇੱਕ ਸਾਲ ਤੋੰ ਓੁਸ ਦੀ ਕੋਚਿੰਗ ਮਸਤੂਆਣਾ ਸਾਹਿਬ ਵਿਖੇ ਚਲ ਰਹੀ ਹੈ। ਉਹ ਆਪਣੇ ਕੋਚ ਦੇ ਅਸ਼ੀਰਵਾਦ ਸਦਕਾ ਅਗਾਂਹ ਵੀ ਸਾਰੇ ਮੁਕਾਬਲੇ ਜਿੱਤ ਕੇ ਆਪਣੇ ਮਾਤਾ-ਪਿਤਾ, ਕੋਚ, ਸ਼ਹਿਰ ਹੁਸ਼ਿਆਰਪੁਰ ਅਤੇ ਪੰਜਾਬ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰੇਗਾ।

LEAVE A REPLY

Please enter your comment!
Please enter your name here