ਖੇਲੋ ਇੰਡੀਆ ਮਾਸਟਰਜ਼ ਗੇਮਜ਼ ’ਚ ਪੰਜਾਬ ਦੀ ਮਹਿਲਾ ਹਾਕੀ ਟੀਮ ਨੇ ਤੀਸਰਾ ਸਥਾਨ ਹਾਸਿਲ ਕਰ ਜਿੱਤਿਆ ਤਾਂਬੇ ਦਾ ਤਗਮਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਵੀਂ ਦਿੱਲੀ ਵਿਖੇ ਸਮਾਪਤ ਹੋਈਆਂ ਨੈਸ਼ਨਲ ਪੱਧਰ ਦੀਆਂ ਦੂਸਰੀਆਂ ਖੇਲ ਇੰਡੀਆ ਮਾਸਟਰਜ਼ ਗੇਮਜ਼ ’ਚ 35 ਤੋਂ 60 ਸਾਲ ਦੀ ਉਮਰ ਤੱਕ ਦੇ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ’ਚ ਹੁਸ਼ਿਆਰਪੁਰ ਦੀ ਹਾਕੀ ਕੋਚ ਅਰਵਿੰਦਰ ਕੌਰ ਵਲੋਂ ਤਿਆਰ ਕੀਤੀ ਪੰਜਾਬ ਲੈਵਲ ਦੀ ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਇਨਾਂ ਖੇਡਾਂ ’ਚ ਭਾਗ ਲੈਂਦਿਆਂ ਮਨੀਪੁਰ ਤੇ ਕਰਨਾਟਕਾਂ ਵਰਗੀਆਂ ਬਿਹਤਰ ਟੀਮਾਂ ਨੂੰ ਮਾਤ ਪਾਉਂਦਿਆਂ ਤੀਸਰਾ ਸਥਾਨ ਹਾਸਲ ਕਰਕੇ ਤਾਂਬੇ ਦੇ ਤਗਮੇ ਤੇ ਕਬਜ਼ਾ ਕੀਤਾ। ਪੰਜਾਬ ਦੀ ਇਸ ਮਹਿਲਾ ਹਾਕੀ ਟੀਮ ’ਚ ਹੁਸ਼ਿਆਰਪੁਰ ਤੋਂ 5, ਨੰਗਲ ਤੋਂ 1, ਗੁਰਦਾਸਪੁਰ ਤੋਂ 1, ਅੰਮ੍ਰਿਤਸਰ ਤੋਂ 2, ਮੋਗਾ ਤੋਂ 3, ਮੁਕਤਸਰ ਤੋਂ 2, ਲੁਧਿਆਣੇ ਤੋਂ 1, ਬਠਿੰਡੇ ਤੋਂ 1, ਕਪੂਰਥਲਾ ਤੋਂ 1 ਤੇ ਜਲੰਧਰ ਤੋਂ 1 ਖਿਡਾਰੀ ਨੇ ਭਾਗ ਲਿਆ। ਪੰਜਾਬ ਦੀਆਂ ਇਨਾਂ ਮਹਿਲਾਵਾਂ ਨੇ ਉਮਰ ਦੇ ਇਸ ਪੜਾਅ ’ਚ ਵੀ ਹਾਕੀ ਪ੍ਰਤੀ ਆਪਣੇ ਪਿਆਰ ਨੂੰ ਬਰਕਰਾਰ ਰੱਖਿਆ ਤੇ ਆਪਣੇ ਹੁਨਰ ਦਾ ਲੋਹਾ ਮਨਵਾਇਆ।

Advertisements

ਓਲੰਪੀਅਨ ਸਲਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਉਨ੍ਹਾਂ ਵਲੋਂ ਕੀਤੇ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਵਧੇਰੇ ਉਮਰ ਚ ਵੀ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਮਾਸਟਰ ਗੇਮਜ਼ ਦੇ ਕੋਆਰਡੀਨੇਟਰ ਗੁਰਚਰਨ ਸਿੰਘ ਬਰਾੜ ਦਾ ਪੰਜਾਬ ਦੀਆਂ ਇਨਾਂ ਟੀਮਾਂ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਯੋਗਦਾਨ ਹੈ।

LEAVE A REPLY

Please enter your comment!
Please enter your name here