ਸੀਜੇਐਮ ਅਪਰਾਜਿਤਾ ਜੋਸ਼ੀ ਨੇ ਸੈਂਟਰਲ ਜੇਲ੍ਹ ਦਾ ਦੌਰਾ ਕਰਕੇ ਕੈਂਦੀਆਂ ਦੀਆਂ ਮੁਸ਼ਕਲਾਂ ਸੁਣੀਆਂ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਮਾਣਯੋਗ ਅਪਰਾਜਿਤਾ ਭੱਟੀ , ਜ਼ਿਲ੍ਹਾਂ ਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਜੀਆਂ ਦੇ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਮਾਣਯੋਗ ਅਪਰਾਜਿਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾਂ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵੱਲੋਂ ਸੈਂਟਰਲ ਜੇਲ੍ਹ ਦਾ ਦੌਰਾ ਕੀਤਾ ਗਿਆ। ਇਸ ਦੋਰਾਨ ਨਿਮਨਹਸਤਾਖਰ ਵੱਲੋਂ ਕੈਂਦੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਗਿਆ ਅਤੇ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਦੱਸਿਆਂ ਗਿਆ। ਇਸ ਦੋਰਾਨ ਜੇਲ੍ਹ ਦੇ ਰਜਿਸਟਰ ਚੈਕ ਕੀਤੇ ਗਏ ਅਤੇ ਕੈਂਦੀਆਂ ਦੀ ਸਿਹਤ ਪੱਖੋਂ ਜਾਣਕਾਰੀ ਲਈ ਗਈ ਅਤੇ ਨਾਲ ਹੀ ਨਿਮਨਹਸਤਾਖਰ ਨੇ ਜੇਲ੍ਹ ਸੁਪਰਡੈਟ ਅਨੁਰਾਗ ਕੁਮਾਰ ਨੂੰ ਕਿਹਾ ਕਿ ਮਰੀਜ਼ਾ ਨੂੰ ਸ਼ਪੈਸਲ ਡਾਈਟ ਪ੍ਰਦਾਨ ਕੀਤੀ ਜਾਵੇ ਅਤੇ ਸਫਾਈ ਦਾ ਪ੍ਰਬੰਧ ਵੀ ਕਰਨ ਲਈ ਕਿਹਾ ਗਿਆ।

Advertisements

ਇਸ ਦੋਰੇ ਦੋਰਾਨ ਅਪਰਾਜਿਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾਂ ਕਾਨੂੰਨੀ ਸੇਵਾਵਾਂ ਅਥਾਰਟੀ, ਜੀਆਂ ਦੇ ਨਾਲ ਸੁਪਰਡੈਂਟ ਅਨੁੁਰਾਗ ਕੁਮਾਰ ਅਜ਼ਾਦ, ਸਤਨਾਮ ਸਿੰਘ, ਸਰਵਜੀਤ ਸਿੰਘ, ਗੁਰਜਿੰਦਰ ਸਿੰਘ ਸੈਂਟਰਲ ਜੇਲ੍ਹ ਹੁਸ਼ਿਆਰਪੁਰ, ਜ਼ਿਲਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਪਵਨ ਕੁਮਾਰ ਹਾਜ਼ਿਰ ਸਨ। ਇਸਤੋਂ ਇਲਾਵਾ ਨਿਮਨਹਸਤਾਖਰ ਵੱਲੋਂ ਸਰਕਾਰੀ ਸਕੂਲ ਬੱਸੀ ਕਲਾਂ, ਚੱਬੇਵਾਲ ਹੁਸ਼ਿਆਰਪੁਰ, ਅਤੇ ਸੀਨੀਅਰ ਸੈਕੰਡਰੀ ਸਕੂਲ ਦਸੂਹਾ, ਜ਼ਿਲਾ ਹੁਸ਼ਿਆਰਪੁਰ ਵਿਖੇ ਸੈਮੀਨਾਰ ਦਾ ਆਯੋਗਨ ਕੀਤਾ ਗਿਆ।

ਜਿਸ ਦੋਰਾਨ ਸੁਦਰਸ਼ਨ ਕੁਮਾਰ ਐਡਵੋਕੇਟ, ਐਚ. ਐਸ. ਹੁੰਦਲ ਐਡਵੋਕੇਟ, ਮੋਹਨ ਸਿੰਘ ਪੀ.ਐਲ.ਵੀ ਵੱਲੋਂ ਵਿਦਿਆਰਥੀਆਂ ਨੂੰ NALSA (Child Friendly legal Services to Children and their Protection) Scheme, 2015 Publicity of National Lok Adalat and Sensitization of the Run-away couples. in compliance with the Judgment rendered by the hon’ble Punjab & haryana high court in “Lovepreet Kaur and another Vs. State of Punjab and others” CRWP-2428-2021 & Free Legal Aid Services ਸਕੀਮਾਂ ਬਾਰੇ ਜਾਗਰੂਕ ਕਰਵਾਇਆਂ ਗਿਆ 14 ਮਈ ਨੂੰ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਲੋਕ ਆਪਣੇ ਵੱਧ ਤੋਂ ਵੱਧ ਕੇਸ ਅਦਾਲਤ ਵਿੱਚ ਲਗਾਉਣ, ਜਿਸ ਨਾਲ ਸਮੇਂ ਤੇ ਧਨ ਦੀ ਬੱਚਤ ਹੁੰਦੀ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਲੋਕ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਇਨਾਂ ਲੋਕ ਅਦਾਲਤਾਂ ਰਾਹੀਂ ਕਰਵਾ ਕੇ ਲਾਭ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here