
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅਸੀ ਸੋਸ਼ਲ ਮੀਡਿਆ ਦੇ ਜਰੀਏ ਜਿਨ੍ਹਾਂ ਚਾਹੇ ਸੱਚ ਝੁਠ ਫੈਲਾਣ ਲਈ ਆਜ਼ਾਦ ਹਾਂ ਨਾ ਕੋਈ ਸਾਨੂੰ ਰੋਕ ਸਕਦਾ ਹੈ ਅਤੇ ਨਾ ਹੀ ਕੋਈ ਟੋਕ ਸਕਦਾ ਹੈ।ਇਸ ਕੰਮ ਵਿੱਚ ਸਭ ਤੋਂ ਜ਼ਿਆਦਾ ਗਲਤ ਇਸਤੇਮਾਲ ਕਿਸੇ ਦੇ ਬਾਰੇ ਵਿੱਚ ਗਲਤ ਪੋਸਟ ਕਰਨਾ ਹੁੰਦਾ ਹੈ।ਹਾਲਾਂਕਿ,ਸੋਸ਼ਲ ਮੀਡਿਆ ਤੇ ਫੈਲਾਏ ਜਾ ਰਹੇ ਝੁਠ ਨੂੰ ਫੜਨ ਲਈ ਪਿਛਲੇ ਕੁੱਝ ਸਮੇ ਤੋਂ ਪੁਲਿਸ ਨੇ ਕਾਫ਼ੀ ਕੋਸ਼ਿਸ਼ ਕੀਤੀ ਹੈ।ਇਸਦੇ ਬਾਵਜੂਦ ਇਸਦਾ ਖਤਰਨਾਕ ਰੁਪ ਸਾਨੂੰ ਆਏ ਦਿਨ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਹੀ ਜਾਂਦਾ ਹੈ। ਪਿਛਲੇ ਕੁੱਝ ਸਮੇ ਤੋਂ ਹੈਰਿਟੇਜ ਸਿਟੀ ਕਪੂਰਥਲਾ ਵਿੱਚ ਇੱਕ ਨੀਰਜ ਚੋਪੜਾ ਨਾਮ ਦੀ ਆਈਡੀ ਤੇ ਅਜਿਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ,ਜਿਸਦੇ ਨਾਲ ਕਿਸੇ ਨਾ ਕਿਸੇ ਨੂੰ ਬਦਨਾਮ ਕੀਤਾ ਜਾ ਸਕੇ।ਇਸ ਫਰਜੀਵਾੜੇ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਸਮਾਜ ਦੇ ਕੁਝ ਇੱਜਤਦਾਰ ਲੋਕ ਹੋ ਰਹੇ ਹਨ। ਬੀਤੇ ਕੁਝ ਦਿਨਾਂ ਤੋਂ ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਸੰਦੀਪ ਪੰਡਿਤ ਦੇ ਖਿਲਾਫ ਨੀਰਜ ਚੋਪੜਾ ਨਾਮ ਦੀ ਆਈ ਡੀ ਤੋਂ ਉਨ੍ਹਾਂ ਨੂੰ ਬਦਨਾਮ ਕਰਨ ਵਾਲੀ ਝੂਠੀ ਪੋਸਟ ਪਾਈ ਜਾ ਰਹੀ ਹੈ। ਇਸ ਮਾਮਲੇ ਦਾ ਸਖਤ ਨੋਟਿਸ ਲੈਂਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਜ਼ਿਲ੍ਹਾ ਦਫਤਰ ਮੰਦਿਰ ਬਾਬਾ ਭੈਰੋਨਾਥ ਵਿਖੇ ਜ਼ਿਲ੍ਹਾ ਉਪਪ੍ਰਧਾਨ ਰਾਜਿੰਦਰ ਵਰਮਾ ਅਤੇ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ ਦੀ ਪ੍ਰਧਾਨਗੀ ਵਿੱਚ ਕੀਤਾ।

ਇਸ ਬੈਠਕ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਬੈਠਕ ਨੂੰ ਸੰਬੋਧਤ ਕਰਦੇ ਹੋਏ ਰਾਜਿੰਦਰ ਵਰਮਾ ਅਤੇ ਯੋਗੇਸ਼ ਸੋਨੀ ਨੇ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਸਾਈਟ ਫੇਸਬੁਕ ਤੇ ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪੰਡਿਤ ਦੇ ਖਿਲਾਫ ਮਨਘਡਤ,ਝੂਠੀ ਅਤੇ ਬੇਬੁਨਿਆਦ ਪੋਸਟ ਪਾਉਣ ਵਾਲੇ ਨੀਰਜ ਚੋਪੜਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਦੀਆਂ ਗੱਲਾਂ ਵਿੱਚ ਥੋੜ੍ਹੀ ਜਹੀ ਵੀ ਸਚਾਈ ਹੈ ਤਾਂ ਪ੍ਰਮਾਣ ਲੈ ਕੇ ਸਾਹਮਣੇ ਆਏ।ਉਪਰੋਕਤ ਆਗੂਆਂ ਨੇ ਕਿਹਾ ਕਿ ਸੰਦੀਪ ਪੰਡਿਤ ਇੱਕ ਬੇਦਾਗ ਅਤੇ ਇਮਾਨਦਾਰ ਸਮਾਜ ਸੇਵਕ ਹਨ।ਇਸ ਲਈ ਕੁੱਝ ਲੋਕਾਂ ਵਲੋਂ ਸੰਦੀਪ ਪੰਡਤ ਦੀ ਵੱਧਦੀ ਲੋਕਾਂ ਵਿੱਚ ਹਰਮਨ ਪਿਆਰਦਤਾ ਬਰਦਾਸ਼ਤ ਨਹੀਂ ਹੋ ਰਹੀ ਇਸ ਲਈ ਅਜਿਹੀਆਂ ਘੱਟੀਆ ਚਾਲਾਂ ਚਲਕੇ ਸੰਦੀਪ ਪੰਡਤ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ,ਜਿਨੂੰ ਸ਼ਿਵ ਸੈਨਾ ਬਾਲ ਠਾਕਰੇ ਹਰਗਿਜ਼ ਬਰਦਾਸਤ ਨਹੀਂ ਕਰੇਗੀ।
ਓਮਕਾਰ ਕਾਲੀਆ ਨੇ ਐਸਐਸਪੀ ਕਪੂਰਥਲਾ ਤੋਂ ਮੰਗ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡਿਆ ਤੇ ਅਫਵਾਹ ਫੈਲਾਣ,ਅਭਦਰ ਟਿੱਪਣੀ ਕਰਨ ਅਤੇ ਸਮਾਜ ਦੇ ਇੱਜਤਦਾਰ ਲੋਕਾਂ ਤੇ ਗਲਤ ਅਤੇ ਝੂਠੀ ਟਿਪਣੀ ਕਰਕੇ ਬਦਨਾਮ ਕਰਨ ਵਾਲੇ ਨੀਰਜ ਚੋਪੜਾ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਰਵਾਈ ਕੀਤੀ ਜਾਵੇ।ਇਸ ਮੌਕੇ ਤੇ ਸੰਜੀਵ ਖੰਨਾ,ਗਗਨ ਜਲੋਟਾ,ਬਲਬੀਰ ਡੀਸੀ, ਸੁਰਿੰਦਰ ਲਾਡੀ,ਹਰਦੇਵ ਰਾਜਪੂਤ,ਦੀਪਕ ਵਿਗ,ਸਚਿਨ ਬਹਿਲ,ਕਰਨ ਜੰਗੀ,ਵਿਨੋਦ ਕੁਮਾਰ,ਕ੍ਰਿਸ਼ਣ ਕੁਮਾਰ,ਕ੍ਰਿਸ਼ਣ ਰਾਜਪੂਤ ਆਦਿ ਮੌਜੂਦ ਸਨ।












