ਗੁਰਪਾਲ ਅਤੇ ਮੈਡਮ ਲਲਿਤ ਨੇ ਸੂਬਾ ਇੰਚਾਰਜ ਜਰਨੈਲ ਸਿੰਘ ਤੇ ਸੂਬਾ ਸਕੱਤਰ ਹਰਚੰਦ ਬਰਸਟ ਨਾਲ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਵਿਧਾਨਸਭਾ ਚੋਣ ਜਿੱਤਣ ਦੇ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੋਣ ਵਾਲੀਆਂ ਅਗਾਮੀ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਲਈ ਹੁਣ ਤੋਂ ਹੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਚੋਣਾਂ ਹੋਣਗੀਆਂ। ਪਾਰਟੀ ਦੀ ਰਣਨੀਤੀ ਤੇ ਚਰਚਾ ਲਈ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਅਤੇ ਜਿਲ੍ਹਾ ਕੋਡਿਨੇਟਰ ਮੈਡਮ ਲਲਿਤ ਨੇ ਆਮ ਆਦਮੀ ਪਾਰਟੀ ਦੇ ਸੂਬਾ ਦਫ਼ਤਰ ਚੰਡੀਗੜ ਵਿਖੇ ਸੂਬਾ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਸਕੱਤਰ ਹਰਚੰਦ ਸਿੰਘ ਬਰਸਟ ਨਾਲ ਜ਼ਿਲ੍ਹੇ ਵਿਚ ਹੋਣ ਵਾਲੀਆਂ ਅਗਾਮੀ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਦੇ ਸੰਬੰਧ ਵਿਚ ਵਿਚਾਰ ਵਟਾਂਦਰਾ ਕੀਤਾ, ਜਿਸ ਵਿਚ ਸੰਗਠਨ ਦੀ ਜ਼ਿੰਮੇਵਾਰੀ ਅਗਾਮੀ ਚੋਣਾਂ ਲੜਨ ਲਈ ਲਗਾਈ ਗਈ।

Advertisements

ਇਸ ਬੈਠਕ ਵਿੱਚ ਮੁਲਾਕਾਤ ਦੌਰਾਨ ਸੂਬਾ ਇੰਚਾਰਜ ਜਰਨੈਲ ਸਿੰਘ ਨੇ ਅਗਲੀਆਂ ਚੋਣਾਂ ਲਈ ਹੁਣ ਤੋਂ ਜੁੱਟ ਜਾਣ ਅਤੇ ਆਮ ਆਦਮੀ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਗੁਰਪਾਲ ਇੰਡੀਅਨ ਨੂੰ ਕਿਹਾ।ਇਸ ਮੌਕੇ ਤੇ ਗੁਰਪਾਲ ਇੰਡਿਅਨ ਨੇ ਦੱਸਿਆ ਕਿ ਪ੍ਰਦੇਸ਼ ਇੰਚਾਰਜ ਜਰਨੈਲ ਸਿੰਘ ਨੇ ਵਾਰਡ ਪੱਧਰ ਤੇ ਪਾਰਟੀ ਦੇ ਢਾਂਚੇ ਨੂੰ ਮਜਬੂਤ ਕਰਨ ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਇਸਦੇ ਇਲਾਵਾ ਜਿਲ੍ਹੇ ਦੇ ਕਈ ਅਹਿਮ ਮੁੱਦਿਆਂ ਤੇ ਵੀ ਜਰਨੈਲ ਸਿੰਘ ਦੇ ਨਾਲ ਚਰਚਾ ਕੀਤੀ ਗਈ। ਉਨ੍ਹਾਂਨੇ ਦੱਸਿਆ ਕਿ ਆਪ ਨਗਰ ਨਿਗਮ ਚੋਣਾਂ ਦੀ ਦੇਖਭਾਲ ਦਾ ਕੰਮ ਜਰਨੈਲ ਸਿੰਘ ਨੂੰ ਸੌਂਪਿਆ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਹੋਇਆ ਵਿਧਾਨ ਸਭਾ ਚੋਣਾਂ ਤੇ ਚੰਡੀਗੜ ਐਮਸੀ ਦੀਆਂ ਚੋਣਾਂ ਵਿੱਚ ਪਾਰਟੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਹਰਚੰਦ ਸਿੰਘ ਬਰਸਟ ਨੂੰ ਨਿਗਮ ਚੋਣਾਂ ਦੀ ਰਣਨੀਤੀ ਦੀ ਦੇਖਭਾਲ ਦਾ ਕੰਮ ਵੀ ਸੌਂਪਿਆ ਗਿਆ ਹੈ।ਇਸ ਲਈ ਦੋਨਾਂ ਆਗੂਆਂ ਨਾਲ ਮੁਲਾਕਾਤ ਕਰਕੇ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਰਣਨੀਤੀ ਤੈਅ ਕੀਤੀ ਗਈ।

LEAVE A REPLY

Please enter your comment!
Please enter your name here