ਮੂਲ ਸੰਵਿਧਾਨਕ ਅਧਿਕਾਰਾਂ ਨੂੰ ਲਾਗੂ ਕਰਨ ਤੋਂ ਬਿਨ੍ਹਾਂ ਨਹੀਂ ਮਿਲੇਗਾ ਇਨਸਾਫ: ਧੀਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਨਰੇਗਾ ਲੇਬਰ ਮੂਵਮੈਂਟ ਵਲੋਂ ਮਨਰੇਗਾ ਵਰਕਰਾਂ ਅਤੇ ਮੇਟਾਂ ਦੇ ਘੱਟੋ ਘੱਟ ਉਜਰਤ ਦੇ ਮੂਲ ਸੰਵਿਧਾਨਕ ਅਧਿਕਾਰ ਨੂੰ ਨਾ ਲਾਗੂ ਕਰਨ,ਮੇਟਾਂ ਨੂੰ ਸਕਿਲਡ ਪਰਸਨ ਦਾ ਦਰਜਾ ਨਾ ਦੇਣਾ,ਹਰੇਕ ਜਿਲੇ ਵਿਚ ਮਨਰੇਗਾ ਲੋਕਪਾਲ ਦਾ ਦਫਤਰ ਖੋਲਣ, ਹਰ 5 ਸਾਲ ਬਾਅਦ ਜਾਬ ਕਾਰਡਾਂ ਦੀ ਬਦਲੀ ਕਰਨ, ਸਾਰੇ ਮਨਰੇਗਾ ਵਰਕਰਾਂ ਨੂੰ 100 ਦਿਨਾਂ ਦਾ ਗਰੰਟੀ ਕੰਮ ਨਾ ਮੁਹਈਆ ਕਰਵਾਉਣ ਤੇ ਦਿਤੇ ਜਾ ਰਹੇ ਕੰਮਾਂ ਵਿਚ ਭੇਦ ਭਾਵ ਨੂੰ ਨਾ ਦੂਰ ਕਰਨ, ਮਨਰੇਗਾ ਵਰਕਰਾਂ ਤੇ ਮੇਟਾਂ ਨੂੰ ਮੰਹਿਗਾਈ ਭੱਤਾ ਨਾ ਦੇਣ ਅਤੇ ਘਰੈਲੂ ਗੈਸ ਦੀਆਂ ਵਧਾਈਆਂ ਅਤੇ ਵੱਧ ਰਹੀ ਮੰਹਿਗਾਈ ਨੂੰ ਲੈ ਕੇ ਡਾ ਭੀਮ ਰਾਓ ਅੰਬੇਡਕਰ ਚੌਂਕ ਵਿਚ ਪੰਜਾਬ ਸਰਕਾਰ ਵਿਰੁਧ ਜੈ ਗੋਪਾਲ ਧੀਮਾਨ, ਬਲਾਕ 1 ਦੀ ਪ੍ਰਧਾਨ ਪਰਵੀਨ ਕੁਮਾਰੀ ਅਤੇ ਬਲਰਾਜ ਕੁਮਾਰ ਦੀ ਅਗਵਾਈ ਵਿਚ ਮੁਜਾਹਰਾ ਕੀਤਾ ਤੇ ਇਸ ਮੋਕੇ ਸੁਰਿੰਦਰ ਸਿੰਘ ਪੱਪੀ, ਬਲਾਕ 2 ਦੀ ਪ੍ਰਧਾਨ ਇੰਦਰਜੀਤ ਕੌਰ ਦੇ ਸਮਾਜ ਸੇਵਕ ਜਾਵੇਦ ਖਾਨ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਫ ਨਾ ਮਿਲਣ ਤੱਕ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।ਇਸ ਸਮੇਂ ਬਟਾਲਾ ਵਿਚ ਸਕੂਲੀ ਬੱਚਿਆਂ ਦੇ ਝੁਲਸਣ ਪ੍ਰਤੀ ਵੀ ਪੰਜਾਬ ਸਰਕਾਰ ਦੇ ਢਿੱਲ ਮੱਠ ਰਵੀਏ ਦੀ ਵੀ ਨਿੰਦਾ ਕੀਤੀ।

Advertisements

ਇਸ ਮੋਕੇ ਧੀਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਅੇਕਟ 2005 ਅਤੇ ਸੰਵਿਧਾਨਕ ਮੂਲ ਸੰਵਿਧਾਨਕ ਅਧਿਕਾਰਾਂ ਤਹਿਤ ਕਿਸੇ ਵੀ ਮਨਰੇਗਾ ਵਰਕਰ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਤਹਿ ਕੀਤੀ ਉਜਰਤ ਤੋਂ ਘੱਟ ਇਕ ਨਿੱਕਾ ਪੈਸਾ ਵੀ ਨਹੀਂ ਦਿਤਾ ਜਾ ਸਕਦਾ ਪਰ ਪੰਜਾਬ ਅੰਦਰ ਇਮਾਨਦਾਰ ਸਰਕਾਰ ਕਹਿਲਾਉਨ ਵਾਲੀ ਹੀ ਪੰਜਾਬ ਅੰਦਰ ਮਨਰੇਗਾ ਵਰਕਰਾਂ ਤੇ ਮੇਟਾ ਨਾਲ ਬੇਇਮਾਨੀ ਵਾਲਾ ਵਰਤਾਰਾ ਅਪਣਾ ਰਹੀ ਹੈ।ਉਨ੍ਹਾਂ ਕਿਹਾ ਕਿ ਇਕ ਪਾਸੇ ਡਾ ਅੰਬੇਡਕਰ ਜੀ ਅਤੇ ਸਹੀਦ ਭਗਤ ਸਿੰਘ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ ਤੇ ਦੂਸਰੇ ਪਾਸੇ ਮਜਦੁਰਾਂ ਦੀਆਂ ਮੰਗਾਂ ਪ੍ਰਤੀ ਨਾ ਤਾਂ ਪੰਜਾਬ ਮੁੱਖ ਮੰਤਰੀ ਵਲੋਂ ਜਵਾਬ ਦਿਤਾ ਜਾ ਰਿਹਾ ਹੈ ਤੇ ਨਾ ਹੀ ਮੰਗਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।ਧੀਮਾਨ ਨੇ ਦਸਿਆ ਕਿ ਪੰਜਾਬ ਮੁੱਖ ਮੰਤਰੀ ਜੀ ਨੂੰ 4 ਮੰਗ ਪਤੱਰ ਭੇਜੇ ਜਾ ਚੁੱਕੇ ਹਨ ਪਰ ਕਿਸੇ 1 ਦਾ ਵੀ ਜਵਾਬ ਨਹੀਂ ਦਿਤਾ ਗਿਆ।ਉਨ੍ਹਾਂ ਇਹ ਵੀ ਦਸਿਆ ਕਿ ਵਧਾਇਕ ਡਾ ਰਵਜੋਤ ਜੀ ਨੇ ਵੀ ਮੰਗ ਪਤੱਰ ਦਾ ਵੀ ਕੋਈ ਜਵਾਬ ਨਹੀਂ ਦਿਤਾ ਤੇ ਨਾ ਹੀ ਉਸ ਉਤੇ ਕੋਈ ਕਾਰਵਾਈ ਕੀਤੀ ਗਈ। ਧੀਮਾਨ ਨੇ ਕਿਹਾ ਕਿ ਅਜਾਦੀ ਦੇ 75 ਸਾਲ ਬਾਅਦ ਵੀ ਗਰੀਬ ਨੂੰ ਅਜ ਵੀ ਘੱਟੋ ਘੱਟ ਵੁਜਰਤ ਦੇ ਤਹਿਤ ਦਿਹਾੜੀ ਨਹੀਂ ਦਿਤੀ ਜਾ ਰਹੀ ਤੇ ਨਾ ਹੀ ਸਰਕਾਰਾਂ ਗਰੀਬਾਂ ਪ੍ਰਤੀ ਕੋਈ ਰੁਚੀ ਵਿਖਾ ਰਹੀਆਂ ਹਨ।

ਮਨਰੇਗਾ ਐਕਟ ਅਤੇ ਮੂਲ ਸੰਵਿਧਾਨਕ ਅਧਿਕਾਰ ਸਭ ਨੂੰ ਬਰਾਬਰਤਾ ਅਤੇ ਇਨਸਾਫ ਦੇਣ ਸ ਕੌਰ, ਰਾਕੇਸ ਬਾਲਾ, ਕੁਲਵਿੰਦਰ ਕੌਰ, ਦਾ ਬਹੁਤ ਵੱਡਾ ਅਧਾਰ ਹਨ।ਪਰ ਮਜੂਦਾ ਸਰਕਾਰਾਂ ਸੰਵਿਧਾਨ ਦੀ ਕਸਮ ਖਾਣ ਤੱਕ ਹੀ ਸੀਮਤ ਹਨ ਨਾ ਉਸ ਨੂੰ ਲਾਗੂ ਕਰਨ ਤੱਕ।ਉਨ੍ਹਾਂ ਦਸਿਆ ਕਿ ਜਲਦੀ ਹੀ ਮਨਰੇਗਾ ਵਰਕਰ ਤੇ ਮੇਟ ਇਕ ਦਿਨ ਦੀ ਸਮੂਹਕ ਭੁੱਖ ਹੜਤਾਲ ਕਰਕੇ ਫਿਰ ਪੰਜਾਬ ਸਰਕਾਰ ਨੂੰ ਘੱਟੋ ਘੱਟ ਉਜਰਤ ਐਕਟ ਅਨੁਸਾਰ ਦਿਹਾੜੀ ਲੈਣ ਤੇ ਮਲਰੇਗਾ ਮੇਟਾਂ ਨੂੰ ਸਕਿਲਡ ਪਰਸਨ ਦਾ ਸਟੇਟਸ ਦਾ ਦਰਜਾ ਲੈਣ ਲਈ ਮੁੱਖ ਮੰਤਰੀ ਪੰਜਾਬ ਨੂੰ ਚੋਥਾ ਮੰਗ ਪਤੱਰ ਭੇਜਣਗੇ। ਧੀਮਾਨ ਨੇ ਮਨਰੇਗਾ ਵਰਕਰਾਂ ਅਤੇ ਮੇਟਾਂ ਨੂੰ ਅਪਣੇ ਅਧਿਕਾਰਾਂ ਪ੍ਰਤੀ ਲਾਮਬੰਦ ਕਰਨ ਲਈ ਜਾਗਰੂਕ ਹੋਣ ਦਾ ਹੋਕਾ ਦਿਤਾ।ਇਸ ਮੋਕੇ ਮੇਟ ਰਣਜੀਤ ਕੌਰ,ਸਤਨਾਮ ਕੌਰ ਮੇਟ, ਸੁਰਜੀਤ ਕੌਰ ਮੇਟ,ਰਾਜ ਰਾਣੀ ਮੇਟ, ਗੁਰਬਖਸ ਕੌਰ, ਸੁਦੇਸ ਕੁਮਾਰੀ, ਕਮਲਜੀਤ ਕੌਰ, ਹਰਜਿੰਦਰ ਸਿੱਘ, ਰਮਨਪ੍ਰੀਤ ਕੌਰ, ਸੁਰਿੱਦਰ ਕੌਰ, ਸੁਖਵਿੰਦਰ ਕੌਰ, ਕੇਵਲ ਸਿੰਘ, ਵਾਸ ਦੇਵ, ਸੋਨੂ ਮਹਿਤਪੁਰੀ,ਸਮਸੇਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here