ਸ਼੍ਰੀ ਕਾਲੀ ਮਾਤਾ ਅਤੇ ਦੁਰਗਾ ਮਾਤਾ ਦੇ ਖਿਲਾਫ ਅਸ਼ਲੀਲ ਟਿੱਪਣੀ ਕਰਨ ਵਾਲੇ ਨਿਹੰਗ ਸਿੰਘ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ:ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਿਵਸੈਨਾ ਦੇ ਸੂਬਾ ਪ੍ਰਮੁੱਖ ਯੋਗਰਾਜ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਸ਼ਿਵ ਸੈਨਾ ਬਾਲ ਠਾਕਰੇ ਦੀ ਇੱਕ ਬੈਠਕ ਪਾਰਟੀ ਦਫਤਰ ਵਿੱਚ ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ,ਆਈਟੀ ਸੈੱਲ ਦੇ ਜਿਲ੍ਹਾ ਇੰਚਾਰਜ ਅਵਿਨਾਸ਼ ਸ਼ਰਮਾ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ ਤੇ ਜਿਲ੍ਹਾ ਪ੍ਰੈਸ ਸਕੱਤਰ ਲਵਲੇਸ਼ ਢੀਂਗਰਾ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ। ਇਸ ਬੈਠਕ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਇਸ ਦੌਰਾਨ ਓਮਕਾਰ ਕਾਲੀਆ ਨੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਪਟਿਆਲਾ ਵਿੱਚ ਪਿਛਲੇ ਦਿਨੀ ਖਾਲਿਸਤਾਨੀ ਸਮਰਥਕ ਨਿਹੰਗ ਸਿੰਘ ਵਲੋਂ ਸ਼੍ਰੀ ਕਾਲੀ ਮਾਤਾ ਅਤੇ ਦੁਰਗਾ ਮਾਤਾ ਤੇ ਅਸ਼ਲੀਲ ਟਿੱਪਣੀ ਕਰਨਾ ਅਤੇ ਕੇਸ ਦਰਜ ਹੋਣ ਦੇ ਬਾਵਜੂਦ ਹੁਣ ਤੱਕ ਨਿਹੰਗ ਸਿੰਘ ਨੂੰ ਗ੍ਰਿਫਤਾਰਨਾ ਕਰਨਾ ਇਹ ਸਾਬਤ ਕਰਦਾ ਹੈ ਦੀ ਪਟਿਆਲਾ ਪੁਲਿਸ ਆਪ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ।

Advertisements

ਉਨ੍ਹਾਂ ਨੇ ਕਿਹਾ ਕਿ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਿਸੇ ਵੀ ਕੀਮਤ ਤੇ ਦੁਨੀਆ ਭਰ ਦਾ ਸਨਾਤਨ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਕਾਲੀਆ ਨੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ,ਡੀਜੀਪੀ ਪੰਜਾਬ ਵੀ.ਕੇ ਭਾਵੰਰਾ ਤੋਂ ਮੰਗ ਕੀਤੀ ਹੈ ਕਿ ਸ਼੍ਰੀ ਕਾਲੀ ਮਾਤਾ ਅਤੇ ਦੁਰਗਾ ਮਾਤਾ ਦੇ ਖਿਲਾਫ ਅਸ਼ਲੀਲ ਟਿੱਪਣੀ ਕਰਣ ਵਾਲੇ ਖਾਲਿਸਤਾਨੀ ਸ਼ਰਾਰਤੀ ਤੱਤ ਨਿਹੰਗ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ ਨਹੀਂ ਤਾਂ ਸ਼ਿਵਸੈਨਾ ਬਾਲ ਠਾਕਰੇ ਸੜਕਾਂ ਤੇ ਉਤਰ ਕੇ ਜਬਰਦਸਤ ਰੋਸ਼ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਵੇਗੀ। ਇਸ ਦੌਰਾਨ ਆਈਟੀ ਸੈੱਲ ਦੇ ਜਿਲ੍ਹਾ ਇੰਚਾਰਜ ਅਵਿਨਾਸ਼ ਸ਼ਰਮਾ ਨੇ ਸੂਬੇ ਦੇ ਵਿਗੜਦੇ ਲਾ ਐਂਡ ਆਰਡਰ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਬਾਦ ਪੰਜਾਬ ਵਿੱਚ ਹਾਲਾਤ ਬਦ ਤੋਂ ਬਤਰ ਮਾੜੇ ਬਣਦੇ ਜਾ ਰਹੇ ਹਨ। ਦੇਸ਼ ਵਿਰੋਧੀ ਅਨਸਰਾਂ ਨੇ ਖਾਲਿਸਤਾਨ ਦੀ ਆੜ ਵਿੱਚ ਪਟਿਆਲਾ ਸ਼ਹਿਰ ਵਿੱਚ ਪ੍ਰਾਚੀਨ ਮੰਦਿਰ ਮਾਂ ਕਾਲੀ ਦੇਵੀ ਜੀ ਵਿੱਚ ਹਥਿਆਰ ਲੈ ਕੇ ਹਮਲਾ ਕੀਤਾ। ਜਿਸਦਾ ਮੁੱਖ ਕਾਰਨ ਜਿਲਾ ਪਟਿਆਲਾ ਪੁਲਿਸ ਦੀ ਢੀਲ ਹੈ।

ਇਸ ਹਮਲੇ ਵਿੱਚ ਜਿਨ੍ਹਾਂ ਪ੍ਰਸ਼ਾਸਨ ਅਧਿਕਾਰੀਆਂ ਨੇ ਆਪਣੀ ਜਾਨ ਜੋਖਮ ਵਿੱਚ ਪਾਕੇ ਮੰਦਿਰ ਤੇ ਹਮਲਾ ਕਰਨ ਵਾਲੇ ਦੇਸ਼ ਵਿਰੋਧੀ ਅਨਸਰਾਂ ਨੂੰ ਖਦੇੜਿਆ ਹੈ ਉਹ ਕਾਬਿਲੇ ਤਾਰੀਫ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰ ਵਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਪੰਜਾਬ ਵਿੱਚ ਬਿਨਾਂ ਕਿਸੇ ਦੇਰੀ ਦੇ ਕੇਂਦਰ ਸਰਕਾਰ ਵਲੋਂ ਫੌਜ ਦੀਆਂ ਟੁਕੜੀਆਂ ਪੰਜਾਬ ਵਿੱਚ ਭੇਜਿਆ ਜਾਣ ਅਤੇ ਹਿਦੂ ਧਾਰਮਿਕ ਸਥਾਨਾਂ ਦੀ ਸੁਰੱਖਿਆ ਦੇ ਸਖ਼ਤ ਇਂਤਜਾਮ ਕੀਤੇ ਜਾਣ।ਇਸ ਮੌਕੇ ਜਿਲ੍ਹਾ ਉਪਪ੍ਰਧਾਨ ਬਲਬੀਰ ਡੀਸੀ, ਜਿਲ੍ਹਾ ਉਪਪ੍ਰਧਾਨ ਰਾਜਿੰਦਰ ਵਰਮਾ,ਸੰਜੀਵ ਖੰਨਾ, ਸਚਿਨ ਬਹਿਲ,ਦੀਪਕ ਵਿਗ, ਹਰਦੇਵ ਰਾਜਪੂਤ, ਗਗਨ ਜਲੋਟਾ,ਕਰਨ ਜੰਗੀ,ਸੁਰਿੰਦਰ ਲਾਡੀ,ਮੋਂਨੂੰ ਸਰਕੋਟਿਆ,ਕ੍ਰਿਸ਼ਣ ਰਾਜਪੂਤ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here