ਆਈਟੀਆਈ (ਲੜਕੀਆਂ) ਵਿਖੇ ਇੱਕ ਪਲੇਸਮੈਂਟ ਕੈਂਪ ਕੀਤਾ ਗਿਆ ਆਯੋਜਿਤ

ਪਠਾਨਕੋਟ: (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਮੁਹਿੰਮ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਲੋਂ ਆਈ.ਟੀ.ਆਈ. (ਲੜਕੀਆਂ) ਵਿਖੇ  ਇੱਕ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਗਿਆ। ਇਸ ਪਲੇਸਮੈਂਟ ਕੈਂਪ ਵਿਚ ਮਹਾਂਵੀਰ ਸਪੀਨਇੰਗ ਮਿਲ ਹੁਸ਼ਿਆਰਪੁਰ ਦੁਆਰਾ ਇੰਟਰਵਿਊ ਲਈ ਗਈ । ਇਸ ਕੰਪਨੀ ਵਲੋਂ ਕੇਵਲ ਲੜਕੀਆਂ ਦੀ ਇੰਟਰਵਿਓ ਹੀ ਲਈ ਗਈ । ਜਾਣਕਾਰੀ ਦਿੰਦਿਆਂ ਪਿ੍ਰਸੀਪਲ ਸੁਭਾਸ ਚੰਦਰ ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿਚ ਕੁਲ 82 ਪ੍ਰਾਰਥਣਾਂ ਵੱਲੋਂ ਭਾਗ ਲਿਆ ਗਿਆ। ਜਿਸ ਵਿਚੋਂ 71 ਪ੍ਰਾਰਥਣਾਂ ਦੀ ਚੋਣ ਕੀਤੀ ਗਈ। ਇਸ ਰੋਜਗਾਰ ਮੇਲੇ ਵਿਚ ਹਾਜ਼ਰ ਹੋਈਆਂ ਪ੍ਰਾਰਥਣਾਂ ਦੀ ਘਰ-ਘਰ ਰੋਜ਼ਾਗਰ ਪੋਰਟਲ www.pgrkam.com ਤੇ ਰਜਿਸਟ੍ਰੇਸ਼ਨ ਕਰਵਾਈੀ ਗਈ।ਕੰਪਨੀ ਦੁਆਰਾ ਆਏ ਹੋਏ ਨੁਮਾਇੰਦਿਆਂ ਵਲੋਂ ਚੋਣ ਕੀਤੀਆਂ ਗਈਆਂ ਪ੍ਰਾਥਣਾ ਨੂੰ ਮੋਕੇ ਤੇ ਆਫਰ ਲੈਟਰ ਦਿੱਤੇ ਗਏ।

Advertisements

ਇਸ ਮੋਕੇ ਤੇ ਪਲੇਸਮੈਂਟ ਅਫਸਰ ਰਕੇਸ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕਰ ਕੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੇਈਆ ਕਰਵਾਉਣ ਦੇ ਵੱਧ ਤੋਂ ਵੱਧ ਮੋਕੇ ਪ੍ਰਦਾਨ ਕੀਤੇ ਜਾਣਗੇ। ਉਹਨਾਂ ਨੇ ਆਈਆਂ ਹੋਈਆਂ ਪ੍ਰਾਰਥਣਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਅਤੇ ਗੈਰੀ ਸਰਕਾਰੀ ਨੋਕਰੀਆਂ ਦੀ ਜਾਣਕਾਰੀ ਲੈਣ ਲਈ www.pgrkam.com ਤੇ ਰਜਿਸਟਰ ਹੋਣਾਂ ਚਾਹੀਦਾ ਹੈ ।ਇਸ ਲਈ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਚੋ ਜੋ ਵੀ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀ ਹਨ ਉਹਨਾਂ ਨੂੰ ਵੀ ਇਸ ਘਰ-ਘਰ ਰੋਜ਼ਾਗਰ ਪੋਰਟਲ ਤੇ ਰਜਿਸਟਰ ਹੋਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸਨ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਮੋਬਾਇਲ ਨੰਬਰ 7657825214   ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here