ਗੜਸ਼ੰਕਰ ਵਿਖੇ 10ਵਾਂ ਵਿਸ਼ਾਲ ਭੰਡਾਰਾ 27 ਜੂਨ ਤੋਂ ਸ਼ੁਰੂ: ਕੁਲਭੂਸ਼ਨ ਸ਼ੋਰੀ

ੜ੍ਹਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ: ਹਰਦੀਪ ਚੌਹਾਨ । ਅਮਰਨਾਥ ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਰਜਿ: ਗੜਸ਼ੰਕਰ ਵਲੋਂ ਸਮੂਹ ਇਲਾਕੇ ਦੇ ਸਹਿਯੋਗ ਨਾਲ ਅਮਰਨਾਥ ਜੀ ਦੀ ਯਾਤਰਾ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਲਈ 10ਵਾਂ ਵਿਸ਼ਾਲ ਭੰਡਾਰਾ 27 ਜੂਨ ਤੋਂ ਹੁਸ਼ਿਆਰਪੁਰ ਰੋੜ ਨਜਦੀਕ ਪਨਸਪ ਗੋਦਾਮ ਗੜ੍ਹਸ਼ੰਕਰ ਵਿਖੇ ਸ਼ੁਰੂ ਹੋ ਰਿਹਾ ਹੈ।

Advertisements

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਟਰੱਸਟ ਦੇ ਚੇਅਰਮੈਨ ਠੇਕੇਦਾਰ ਕੁਲਭੂਸ਼ਨ ਸ਼ੋਰੀ ਨੇ ਦੱਸਿਆ ਕਿ ਸਮੂਹ ਇਲਾਕੇ ਦੇ ਸਹਿਯੋਗ ਨਾਲ ਅਤੇ ਸੰਤ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ 27 ਜੂਨ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਉਪਰੰਤ ਇਹ 10ਵਾਂ ਵਿਸ਼ਾਲ ਭੰਡਾਰਾ ਸ਼ੁਰੂ ਹੋ ਰਿਹਾ ਹੈ। ਜੋਕਿ ਸ਼ਿਵ ਇੱਛਾ ਤੱਕ ਚੱਲੇਗਾ। ਉਨ੍ਹਾਂ ਨੇ ਦੱਸਿਆ ਕਿ ਸਮੂਹ ਲੰਗਰ ਕਮੇਟੀ ਵਲੋਂ ਆਉਣ ਵਾਲਿਆ ਸੰਗਤਾਂ ਦੀ ਹਰ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮਹਾ ਯੱਗ ਵਿੱਚ ਵੱਧ ਚੱੜਕੇ ਹਿੱਸਾ ਲੈਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here