ਸ਼੍ਰੀ ਅਮਰਨਾਥ ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਵਲੋਂ 10ਵਾਂ ਵਿਸ਼ਾਲ ਭੰਡਾਰਾ 27 ਜੂਨ ਤੋਂ ਸ਼ੁਰੂ: ਕੁਲਭੂਸ਼ਨ ਸ਼ੋਰੀ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ-ਹਰਦੀਪ ਚੌਹਾਨ। ਸ਼੍ਰੀ ਅਮਰਨਾਥ ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਗੜਸ਼ੰਕਰ ਵਲੋਂ ਸਮੂਹ ਇਲਾਕੇ ਦੇ ਸਹਿਯੋਗ ਨਾਲ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਲਈ 10ਵਾਂ ਵਿਸ਼ਾਲ ਭੰਡਾਰਾ 27 ਜੂਨ ਤੋਂ ਹੁਸ਼ਿਆਰਪੁਰ ਰੋੜ ਨਜਦੀਕ ਪਨਸਪ ਗੋਦਾਮ ਗੜ੍ਹਸ਼ੰਕਰ ਵਿਖੇ ਸ਼ੁਰੂ ਹੋ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਟਰੱਸਟ ਦੇ ਚੇਅਰਮੈਨ ਠੇਕੇਦਾਰ ਕੁਲਭੂਸ਼ਨ ਸ਼ੋਰੀ ਨੇ ਦੱਸਿਆ ਕਿ ਸਮੂਹ ਇਲਾਕੇ ਦੇ ਸਹਿਯੋਗ ਨਾਲ ਅਤੇ ਸੰਤ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ 27 ਜੂਨ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਉਪਰੰਤ ਇਹ 10ਵਾਂ ਵਿਸ਼ਾਲ ਭੰਡਾਰਾ ਸ਼ੁਰੂ ਹੋ ਰਿਹਾ ਹੈ। ਜੋਕਿ ਸ਼ਿਵ ਇੱਛਾ ਤੱਕ ਚੱਲੇਗਾ। ਉਨ੍ਹਾਂ ਨੇ ਦੱਸਿਆ ਕਿ ਸਮੂਹ ਲੰਗਰ ਕਮੇਟੀ ਵਲੋਂ ਆਉਣ ਵਾਲਿਆ ਸੰਗਤਾਂ ਦੀ ਹਰ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮਹਾ ਯੱਗ ਵਿੱਚ ਵੱਧ ਚੱੜਕੇ ਹਿੱਸਾ ਲੈਣ ਦੀ ਅਪੀਲ ਕੀਤੀ।

Advertisements

LEAVE A REPLY

Please enter your comment!
Please enter your name here