Tuesday, October 27, 2026
Home Chandigarh ਮਜ਼ੀਠੀਆਂ ਦੀ ਜ਼ਮਾਨਤ ਨੂੰ ਲੈ ਕੇ ਹਾਈਕੋਰਟ ਵਿੱਚ ਚੱਲੀ ਬਹਿਸ, ਪਟੀਸ਼ਨ ਤੇ...

ਮਜ਼ੀਠੀਆਂ ਦੀ ਜ਼ਮਾਨਤ ਨੂੰ ਲੈ ਕੇ ਹਾਈਕੋਰਟ ਵਿੱਚ ਚੱਲੀ ਬਹਿਸ, ਪਟੀਸ਼ਨ ਤੇ ਫੈਸਲਾ ਰੱਖਿਆਂ ਸੁਰੱਖਿਅਤ

ਚੰਡੀਗੜ੍ਹ (ਦ ਸਟੈਲਰ ਨਿਊਜ਼) , ਰਿਪੋਰਟ: ਜੋਤੀ ਗੰਗੜ੍ਹ। ਡਰੱਗਜ਼ ਅਤੇ ਮਨੀਲਾਂਡਰਿੰਗ ਮਾਮਲੇ ਵਿੱਚ ਜੇਲ ਵਿੱਚ ਬੰਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ ਵੱਲੋਂ ਹਾਈਕੋਰਟ ਵੱਲੋਂ ਜ਼ਮਾਨਤ ਦੇਣ ਨੂੰ ਲੈ ਕੇ ਬਹਿਸ ਛਿੜ ਗਈ ਹੈ । ਮਿਲੀ ਜਾਣਕਾਰੀ ਦੇ ਅਨੁਸਾਰ, ਮਜ਼ੀਠੀਆਂ ਵੱਲੋਂ ਦਾਖਿਲ ਜ਼ਮਾਨਤ ਪਟੀਸ਼ਨ ਤੇ ਹਾਈਕੋਰਟ ਵਿੱਚ ਪੂਰੀ ਬਹਿਸ ਹੋ ਗਈ ਹੈ।

Advertisements

ਜਿਸਤੋ ਬਾਅਦ ਵਿਰੋਧੀ ਧਿਰ ਦੇ ਸਮਰਥਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਪਰ ਦੂਜੇ ਪਾਸੇ ਸੀਨੀਅਰ ਐਡਵੋਕੇਟ ਆਰ.ਐਸ ਚੀਮਾ ਨੇ ਕਿਹਾ ਕਿ ਮਜ਼ੀਠੀਆਂ ਖਿਲਾਫ ਦਰਜ ਕੀਤਾ ਗਿਆ ਮਾਮਲਾ ਗੈਰਸੰਵਿਧਾਨਿਕ ਹੈ। ਜਿਸਦੇ ਕਾਰਣ ਐਡਵੋਕੇਟ ਨੇ ਮਜੀਠੀਆਂ ਅਤੇ ਹੋਰਨਾਂ ਤੇ ਦਰਜ ਕੀਤੀ ਐਫਆਰਆਈ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪਰ ਹਾਲੇ ਕੋਰਟ ਨੇ ਪਟੀਸ਼ਨ ਤੇ ਫੈਸਲਾ ਸੁਰੱਖਿਅਤ ਰੱਖਿਆਂ ਹੈ।

LEAVE A REPLY

Please enter your comment!
Please enter your name here