3 ਗ੍ਰਾਮ ਹੈਰੋਇੰਨ ਅਤੇ 75 ਨਸ਼ੀਲੀਆਂ ਗੋਲੀਆ ਸਮੇਤ ਔਰਤ ਕਾਬੂ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਰਾਜਬਚਨ ਸਿੰਘ ਸੰਧੂ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਨਸ਼ਿਆਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਗਜੀਤ ਸਿੰਘ ਸਰੋਆ ਐਸ ਪੀ (ਡੀ) ਕਪੂਰਥਲਾ ਦੀ ਅਗਵਾਈ ਹੇਠ ਅਤੇ ਅਮਰੀਕ ਸਿੰਘ ਚਾਹਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਭੁਲੱਥ ਦੀ ਨਿਗਰਾਨੀ ਹੇਠ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਦੌਰਾਨ ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਭਾਰੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਡੋਗਰਾਵਾਲ ਮੌੜ ਕੋਲ ਪੁੱਜੇ ਤਾਂ ਇੱਕ ਔਰਤ ਪਿੰਡ ਡੋਗਰਾਵਾਲ ਦੀ ਤਰਫੋ ਪੈਦਲ ਆਉਂਦੀ ਦਿਖਾਈ ਦਿੱਤੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਨੂੰ ਮੁੜਨ ਲੱਗੀ।

Advertisements

ਜਿਸ ਨੂੰ ਸ਼ੱਕ ਦੀ ਬਿਨਾਹ ਤੇ ਤੇ ਲੇਡੀ ਸਿਪਾਹੀ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾ ਜਿਸਨੇ ਆਪਣਾ ਨਾਮ ਜੋਗਿੰਦਰ ਕੌਰ ਪਤਨੀ ਬੰਤਾ ਸਿੰਘ ਵਾਸੀ ਲੱਖਣ ਖੋਲੇ ਡੇਰੇ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਦੱਸਿਆ ਤਲਾਸੀ ਕਰਨ ਤੇ 03 ਗਰਾਮ ਹੈਰੋਇੰਨ ਅਤੇ 75 ਨਸ਼ੀਲੀਆਂ ਗੋਲੀਆ ਹੋਈਆ ਜਿਸਤੇ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।

LEAVE A REPLY

Please enter your comment!
Please enter your name here