ਮੰਡੀ ਹਾਰਡਿੰਗ ਗੰਜ ਹਾਈ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੁਰਾਨੀ ਦਾਣਾ ਮੰਡੀ ਵਿਖੇ ਸਥਿਤ ਮੰਡੀ ਹਾਰਡਿੰਗ ਗੰਜ ਹਾਈ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਠਵੀਂ ਜਮਾਤ ਦਾ ਨਤੀਜਾ ਸੋ ਫੀਸਦੀ ਰਿਹਾ ਇਸ ਸੰਬੰਧੀ ਜਾਣਕਾਰੀ ਦਿੰਦੀਆਂ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਗੌਰੀ ਗਰਗ ਜੀ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ 83 ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਜਿਹਨਾਂ ਵਿਚੋਂ 5 ਵਿਦਿਆਰਥੀਆਂ ਨੇ 90% ਤੋ ਵੱਧ ਅੰਕ ,44 ਵਿਦਿਆਰਥੀਆਂ ਨੇ 80%ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀ ਵੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ।

Advertisements

ਆਂਚਲ ਪੁੱਤਰੀ ਰਾਜ ਕੁਮਾਰ ਪਾਂਡੇ ਨੇ 564/600 (94%), ਨੇਹਾ ਯਾਦਵ ਪੁੱਤਰੀ ਅੱਛੇ ਲਾਲ ਨੇ 561/600 (93.5%) ਅਤੇ ਰੂਬੀ ਕੁਮਾਰੀ ਪੁੱਤਰੀ ਰਵਿੰਦਰ ਨੇ 552/600(92%) ਅੰਕ ਪ੍ਰਾਪਤ ਕਰਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੇਜਲ ਪੁੱਤਰੀ ਜਿਯਾ ਲਾਲ ਨੇ 544/600(90.6%) ਅਤੇ ਰਾਗਿਨੀ ਰੈਕਵਾਰ ਰਾਜ ਕੁਮਾਰ ਨੇ 540/600(90%) ਅੰਕ ਪ੍ਰਾਪਤ ਕੀਤੇ।ਇਸ ਮੌਕੇ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਅਗਰਵਾਲ, ਉੱਪ ਪ੍ਰਧਾਨ ਬਾਲ ਕ੍ਰਿਸ਼ਨ ਕੌੜਾ ਅਤੇ ਮੈਨੇਜਰ ਓਮ ਪ੍ਰਕਾਸ਼ ਬਹਿਲ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿਤੀ

LEAVE A REPLY

Please enter your comment!
Please enter your name here