Tuesday, October 20, 2026
Home Hoshiarpur ਬੁਲੋਵਾਲ ਨੈਸ਼ਨਲ ਬੈਂਕ ਬ੍ਰਾਂਚ ਵਲੋਂ ਲਗਾਈ ਗਈ ਛਬੀਲ

ਬੁਲੋਵਾਲ ਨੈਸ਼ਨਲ ਬੈਂਕ ਬ੍ਰਾਂਚ ਵਲੋਂ ਲਗਾਈ ਗਈ ਛਬੀਲ

ਬੁਲੋਵਾਲ(ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਬੁਲੋਵਾਲ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਲਗੀ। ਇਸ ਮੌਕੇ ਬ੍ਰਾਂਚ ਮੈਨੇਜਰ ਯਤਿਨ ਬੰਸਲ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਦੇ ਪ੍ਰਕੋਪ ਤੋ ਕੁਝ ਰਾਹਤ ਪਾਉਣ ਦੇ ਮਨੋਰਥ ਨਾਲ ਬੁਲੋਵਾਲ-ਭੋਗਪੁਰ ਰੋਡ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਨੇਕ ਅਤੇ ਮਹਾਨ ਉਪਰਾਲੇ ਮੌਕੇ ਬ੍ਰਾਂਚ ਮੈਨੇਜਰ ਯਤਿਨ ਬਾਂਸਲ ਦੇ ਨਾਲ ਦੀਪਕ,ਲਖਵਿੰਦਰ ਸਿੰਘ,ਅਜੇ,ਲਵ,ਗੋਪੀ,ਬਲਜੀਤ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਨਿਸ਼ਕਾਮ ਸੇਵਾ ਭਾਵਨਾ ਤਹਿਤ ਠੰਡੇ-ਮਿੱਠੇ ਜਲ ਦੀ ਛਬੀਲ ਛਕਾਈ ਗਈ।

Advertisements

LEAVE A REPLY

Please enter your comment!
Please enter your name here