ਰੇਲਵੇ ਮੰਡੀ ਸਕੂਲ ਦਾ ਅੱਠਵੀਂ ਦਾ ਰਿਜਲਟ ਰਿਹਾ ਸ਼ਾਨਦਾਰ, 60 ਬੱਚਿਆਂ ਨੇ ਪ੍ਰਾਪਤ ਕੀਤੇ 90 ਪ੍ਰਤੀਸ਼ਤ ਤੋਂ ਵੱਧ ਅੰਕ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼) । ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀਆਂ 277 ਵਿਦਿਆਰਥਣਾਂ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਅੱਠਵੀਂ ਦੀ ਪ੍ਰੀਖਿਆ ਲਈ ਬੈਠੀਆਂ ਸਨ। ਸਾਰੀਆਂ ਹੀ ਕੁੜੀਆਂ ਨਾ ਕੇਵਲ ਫਸਟ ਡਵੀਜ਼ਨ ਵਿੱਚ ਪਾਸ ਹੋਈਆਂ ਬਲਕਿ 60 ਕੁੜੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ,97 ਵਿਦਿਆਰਥਣਾਂ ਨੇ 80 % ਤੋਂ ਵੱਧ,85 ਕੁੜੀਆਂ ਨੇ 70%ਤੋਂ ਵੱਧ ਅੰਕ ਅਤੇ 23 ਕੁੜੀਆਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਕਿਹਾ ਕਿ ਬੱਚਿਆਂ ਦੇ ਇਸ ਸ਼ਾਨਦਾਰ ਨਤੀਜੇ ਦੇ ਪਿੱਛੇ ਸਕੂਲ ਦੇ ਬਹੁਤ ਮਿਹਨਤੀ ਸਟਾਫ ਤੇ ਬੱਚਿਆ ਦੀ ਆਪਣੀ ਮਿਹਨਤ ਦਾ ਸਿੱਟਾ ਹੈ । ਉਨ੍ਹਾਂ ਨੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਹੀ ਨੇਕ ਦਿਲੀ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਰਹੋ। ਮੱਨਤਪ੍ਰੀਤ ਕੌਰ ਅਤੇ ਨਿਸ਼ਾ ਨੇ 96.66%, ਸਪਨਾ ਨੇ 96.3%, ਰੀਸ਼ੀਕਾ, ਪਰਪਿੰਦਰ, ਪਿੰਕੀ ਪਾਲ ਨੇ 95.3% ,ਨਿਕਿਤਾ ਕਲਸੀ ਨੇ 95%, ਮਨਪ੍ਰੀਤ ਕੌਰ ,ਮੋਨੀਕਾ ਸ਼ਰਮਾ ਨੇ 94.8% ਅੰਕ ਪ੍ਰਾਪਤ ਕੀਤੇ ।

Advertisements

ਸਕੂਲ ਵਿੱਚ ਇਕ ਛੋਟੇ ਜਿਹੇ ਸਮਾਰੋਹ ਵਿੱਚ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸ਼ਾਬਾਸ਼ੀ ਦਿੱਤੀ ਗਈ। ਇਸ ਮੌਕੇ ਤੇ ਅਪਰਾਜਿਤਾ ਕਪੂਰ, ਪੰਕਜ ਦਿਓਲ, ਵੰਦਨਾ ਸਿੱਧੂ,ਮਿਸ ਮਨਦੀਪ,ਮਿਸ ਮੀਨੂ,ਸੁਲਕਸ਼ਨਾ,ਸਵੀਨਾ ਸ਼ਰਮਾ, ਵੰਦਨਾ ਬਾਹਰੀ, ਹਰਲੀਨ ਕੌਰ,ਸਾਕਸ਼ੀ, ਰਿਤੁ ਕੂਮਰਾ, ਮਿਸ ਯੋਗਿਤਾ ਅਤੇ ਸ਼੍ਰੀ ਬਲਦੇਵ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here