ਜਿਲ੍ਹਾ ਪੱਧਰੀ ਰੈਲੀ ਨੂੰ ਵਿਧਾਇਕ ਜੰਗੀਲਾਲ ਮਹਾਜਨ ਕਰਨਗੇ ਸੰਬੋਧਨ: ਰਾਜੇਸ਼ ਪਾਸੀ

ਕਪੂਰਥਲਾ ( ਦ ਸਟੈਲਰ ਨਿਊਜ਼),ਰਿਪੋਰਟ: ਗੌਰਵ ਮੜੀਆ । ਭਾਰਤੀ ਜਨਤਾ ਪਾਰਟੀ ਮੰਡਲ ਕਪੂਰਥਲਾ ਦੀ ਵਿਸ਼ੇਸ਼ ਮੀਟਿੰਗ 12 ਜੂਨ ਨੂੰ ਸਹਨਾਈ ਪੈਲੇਸ ਵਿੱਚ ਆਯੋਜਿਤ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਮੰਡਲ ਪ੍ਰਧਾਨ ਚੇਤਨ ਸੂਰੀ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਜਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਵਿਸ਼ੇਸ਼ ਰੂਪ ਤੇ ਸ਼ਾਮਲ ਹੋਏ।ਭਾਜਪਾ ਮੰਡਲ ਪ੍ਰਧਾਨ ਚੇਤਨ ਸੂਰੀ ਦੀ ਪ੍ਰਧਾਨਗੀ ਵਿੱਚ ਆਯੋਜਿਤ ਮੀਟਿੰਗ ਵਿੱਚ 12 ਜੂਨ ਦਿਨ ਐਤਵਾਰ ਨੂੰ ਹੋਣ ਵਾਲੀ ਜਿਲ੍ਹਾ ਪੱਧਰੀ ਰੈਲੀ ਦੀਆਂ ਤਿਆਰੀਆਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਅਹੁਦੇਦਾਰਾਂ ਨੂੰ ਰੈਲੀ ਸਫਲ ਬਣਾਉਣ ਲਈ ਕੰਮ ਆਵੰਟਿਤ ਕੀਤਾ ਗਿਆ।

Advertisements

ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਸਫਲਤਾਪੂਰਵਕ ਅੱਠ ਸਾਲ ਪੂਰੇ ਹੋਣ ਤੇ 15 ਦਿਨਾਂ ਦੇ ਦੌਰਾਨ ਕੇਵਲ ਸੇਵਾ,ਸੁਸ਼ਾਸਨ ਅਤੇ ਗਰੀਬ ਕਲਿਆਣ ਕੇਂਦਰਿਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪਾਸੀ ਨੇ ਕਿਹਾ ਕਿ ਪੀਐਮ ਮੋਦੀ ਨੇ ਸੱਤਾ ਨੂੰ ਸੇਵਾ ਦਾ ਮਾਧਿਅਮ ਮੰਨ ਕੇ ਗਰੀਬਾਂ,ਕਿਸਾਨਾਂ,ਔਰਤਾਂ ਅਤੇ ਵੰਚਿਤਾਂ ਨੂੰ ਉਨ੍ਹਾਂ ਦੇ ਅਧਿਕਾਰ ਦਿੱਤੇ।ਜਿਸਦੇ ਨਾਲ ਲੋਕਤੰਤਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਜਾਗਿਆ ਅਤੇ ਉਹ ਦੇਸ਼ ਦੀ ਵਿਕਾਸ ਯਾਤਰਾ ਵਿੱਚ ਸਹਭਾਗੀ ਬਣੇ।ਇਸ ਅਭਿਆਨ ਦੇ ਤਹਿਤ ਇੱਕ ਸ਼ਾਨਦਾਰ ਅਤੇ ਵਿਸ਼ਾਲ ਪ੍ਰੋਗਰਾਮ 12 ਜੂਨ ਦਿਨ ਐਤਵਾਰ ਨੂੰ ਸਥਾਨਕ ਸਹਨਾਈ ਪੈਲੇਸ ਵਿੱਚ ਹੋਵੇਗਾ।ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਵਿਧਾਇਕ ਮੁਕੇਰਿਆ ਜੰਗੀਲਾਲ ਮਹਾਜਨ ਵਿਸ਼ੇਸ਼ ਤੌਰ ਤੇ ਮੌਜੂਦ ਹੋਕੇ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਨੂੰ ਸਭ ਨਾਲ ਸਾਂਝਾ ਕਰਣਗੇ।ਚੇਤਨ ਸੂਰੀ ਨੇ ਦੱਸਿਆ ਕਿ 12 ਜੂਨ ਨੂੰ ਹੋਣ ਵਾਲੀ ਰੈਲੀ ਵਿੱਚ ਮੰਡਲ ਦੇ ਵੱਲੋਂ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਭਾਗ ਲੈਣਗੇ ਤਾਂਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਮਾਰਗਦਰਸ਼ਨ ਲੈ ਕੇ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਸਕਣ।

ਚੇਤਨ ਸੂਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੱਠ ਸਾਲ ਦਾ ਕਾਰਜਕਾਲ ਪੂਰੀ ਈਮਾਨਦਾਰੀ ਨਾਲ ਚਲਾਉਂਦੇ ਹੋਏ ਰਾਸ਼ਟਰ ਸੇਵਾ ਕੀਤੀ ਹੈ।ਅੱਠ ਸਾਲ ਵਿੱਚ ਕੇਂਦਰ ਸਰਕਾਰ ਨੇ ਸੋ ਫੀਸਦੀ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਸ਼ ਦੇ ਲੋਕਾਂ ਨੂੰ ਦਿੱਤਾ ਹੈ।ਸਰਕਾਰ ਨੇ ਵੰਸ਼ਵਾਦ,ਪਰਿਵਾਰਵਾਦ ਦੀ ਨੀਤੀ ਨੂੰ ਨਕਾਰਦੇ ਹੋਏ ਆਮ ਨਾਗਰਿਕ ਦੇ ਵਿਕਾਸ, ਸਿੱਖਿਅਤ ਸਮਾਜ ਦਾ ਨਿਰਮਾਣ ਕਰਣ ਵਿੱਚ ਪੂਰਾ ਯੋਗਦਾਨ ਦਿੱਤਾ ਹੈ। ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਮਨੂੰ ਧੀਰ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਸ਼ਾਮ ਸੁੰਦਰ ਅੱਗਰਵਾਲ, ਜਿਲ੍ਹਾ ਜਰਨਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਜਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਜਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ,ਮੰਡਲ ਉਪਪ੍ਰਧਾਨ ਧਰਮਬੀਰ ਬੌਬੀ, ਮੰਡਲ ਉਪਪ੍ਰਧਾਨ ਵਿਸ਼ਾਲ ਸੌਦੀ, ਯੁਵਾ ਮੋਰਚਾ ਦੇ ਮੰਡਲ ਜਰਨਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ, ਕਮਲਜੀਤ ਪ੍ਰਭਾਕਰ, ਸ਼ੁਸ਼ੀਲ ਭੱਲਾ, ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਸੁਮੰਗ ਸ਼ਰਮਾ, ਸ਼ਤੀਸ਼ ਮਹਾਜਨ,ਵਿੱਕੀ ਗੁਜਰਾਲ, ਅਸ਼ਵਨੀ ਤੁਲੀ,ਰੋਸ਼ਨ ਲਾਲ ਸਭਰਵਾਲ, ਨਰੇਸ਼ ਸੇਠੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here