ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ਿਲ੍ਹਾਂ ਪ੍ਰਧਾਨ ਅਤੇ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਹੋਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ਿਲ੍ਹਾਂ ਪ੍ਰਧਾਨ ਅਤੇ ਲੋਕਲ ਬਾਡੀ ਸੈਲ ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰਨ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਰਾਹੁਲ ਗਾਂਧੀ ਬਾਰ-ਬਾਰ ਈ.ਡੀ. ਤੋਂ ਸਮਾਂ ਮੰਗ ਰਹੇ ਹਨ ਜਿਸ ਨਾਲ ਉਹ ਆਪਣਾ ਅਤੇ ਦੇਸ਼ ਦਾ ਸਮਾਂ ਬਰਬਾਦ ਕਰ ਰਹੇ ਹਨ। ਈ.ਡੀ. ਦੇ ਵਿਰੁੱਧ ਜਿਹੜੇ ਕਾਂਗਰਸੀ ਹੱਲਾ ਕਰਕੇ ਦਬਾਓ ਬਣਾ ਕੇ ਪੁੱਛਗਿੱਛ ਵਿੱਚ ਰੁਕਾਵਾਟ ਪਾ ਰਹੇ ਹਨ ਉਹ ਆਪਣੀ ਹਾਰੀ ਜੰਗ ਲੜ ਰਹੇ ਹਨ। ਇਸ ਤਰ੍ਹਾਂ ਕਰਕੇ ਕਾਂਗਰਸੀ ਦੇਸ਼ ਵਿੱਚ ਨਫਰਤ ਦਾ ਪਾਤਰ ਬਣ ਰਹੇ ਹਨ। ਜੇ ਹੱਲਾ ਕਰਕੇ ਕੇਸ ਠੱਪ ਹੋ ਜਾਂਦੇ ਤਾਂ ਅੱਜ ਲਾਲੂ ਪ੍ਰਸ਼ਾਦ ਜੇਲ ਵਿੱਚ ਨਾ ਹੁੰਦੇ। ਹੱਲਾ ਕਰਨ ਨਾਲ ਸਿਵਾਏ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੇ ਕੁਝ ਨਹੀ ਹੈ।  

Advertisements

 ਅੱਗ ਲੱਗਦੀ ਹੈ ਤਾਂ ਧੁੂੰਆਂ ਉਠਦਾ ਹੈ, ਜੇ ਸੱਚਾਈ ਉਭਰ ਕੇ ਸਾਹਮਣੇ ਆਉਂਦੀ ਹੈ ਤਾਂ ਜਾਂਚ ਸ਼ੁਰੂ ਹੁੰਦੀ ਹੈ। ਜੇ ਰਾਹੁਲ ਗਾਂਧੀ ਬਾਰ-ਬਾਰ ਸਮਾਂ ਨਾ ਮੰਗਦੇ ਤਾਂ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੁੰਦਾ। ਇਸ ਮੌਕੇ ਤੇ ਚੇਅਰਮੈਨ ਨਵਲ ਕਿਸ਼ੋਰ ਕਾਲੀਆ, ਜਨਰਲ ਸੈਕਟਰੀ ਨਰਿੰਦਰ ਸਿੰਘ, ਪੱਛਮ ਮੰਡਲ ਪ੍ਰਧਾਨ ਨੀਰਜ ਸ਼ਰਮਾ, ਭਜਨ ਕੁਮਾਰ, ਰੇਖਾ ਰਾਣੀ ਆਦਿ ਮੌਜੂਦ ਸਨ।  

LEAVE A REPLY

Please enter your comment!
Please enter your name here