ਰਾਜਪੁਰਾ: ਦੂਸ਼ਿਤ ਪਾਣੀ ਨਾਲ ਦੋ ਦਰਜਨ ਤੋਂ ਵੱਧ ਬੱਚੇ ਹੋਏ ਬਿਮਾਰ, ਦੋ ਦੀ ਮੌਤ

ਰਾਜਪੁਰਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸ਼ਾਮਦੋ ਕੈਂਪ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਦੋ ਦਰਜਨ ਤੋਂ ਵੱਧ ਬੱਚੇ ਬਿਮਾਰ ਹੋ ਗਏ ਜਦਕਿ ਦੋ ਦੀ ਮੌਤ ਹੋ ਗਈ। ਜੋ ਕਿ ਰਾਜਪੁਰਾ ਦੇ ਸਿਵਲ ਹੌਸਪੀਟਲ ਜ਼ੇਰੇ ਇਲਾਜ ਹਨ। ਪਿੰਡ ਵਿੱਚ ਖੜ੍ਹਿਆ ਪਾਣੀ ਅਤੇ ਗੰਦਗੀ ਦੇ ਥਾਂ-ਥਾਂ ਤੇ ਢੇਰ, ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਹੈ। ਸ਼ਾਮ ਨੂੰ ਕੈਂਪ ਦੇ ਸੜਕ ਕਿਨਾਰੇ ਬਣੀਆਂ ਫੈਕਟਰੀਆਂ ਦੇ ਗੰਦੇ ਪਾਣੀ ਤੋਂ ਵੀ ਲੋਕ ਪ੍ਰੇਸ਼ਾਨ ਹਨ।

Advertisements

ਪਿੰਡ ਵਿੱਚ ਲੱਗਿਆ ਆਰਓ ਸਿਸਟਮ ਬਿਲਕੁਲ ਬੰਦ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਸ਼ੁੱਧ ਪਾਣੀ ਦਿੱਤਾ ਜਾਵੇਗਾ। ਕਈ ਘਰਾਂ ਵਿੱਚ ਅਜੇ ਵੀ ਲੋਕ ਬੀਮਾਰ ਪਏ ਹਨ । ਪ੍ਰਸ਼ਾਸਨ ਵੱਲੋਂ ਘਰ-ਘਰ ਜਾ ਕੇ ਹਾਲਾਤ ਦਾ ਮੁਆਇਨਾ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here