ਚੋਰੀ ਦੇ ਮਾਮਲੇ ਵਿੱਚ ਤਰਲੋਕ ਚੰਦ ਵਾਸੀ ਭੋਡੇ ਦਾ ਖੂਹ ਗਿਰਫਤਾਰ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਣ ਸੋਹਲ। ਥਾਣਾ ਤਲਵਾੜਾ ਵੱਲੋਂ ਭੈੜੇ ਪੁਰਸ਼ਾਂ ਤੇ ਨਸ਼ਿਆ ਅਤੇ ਚੋਰੀਆਂ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਏ.ਐਸ.ਆਈ ਰਣਵੀਰ ਸਿੰਘ ਨੇ ਸਤੀਸ਼ ਕੁਮਾਰ ਪੁੱਤਰ ਲੇਟ ਕ੍ਰਿਸ਼ਨ ਚੰਦ ਵਾਸੀ ਹੀਰ ਬਹਿ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੇ ਬਿਆਨ ਤੇ ਮੁਕੱਦਮਾ ਨੰਬਰ 32 ਮਿਤੀ 20.06.2022 ਅਧ 454,380 ਤ ‘ਚ ਥਾਣਾ ਤਲਵਾੜਾ ਦਰਜ ਰਜਿਸਟਰ ਕੀਤਾ ਹੈ। ਜਿਸ ਅਨੁਸਾਰ ਪਿੰਡ ਹੀਰ ਬਹਿ ਵਿੱਚ ਲੱਖ ਦਾਤਾ ਪੀਰ ਦੀ ਜਗਾ ਹੈ।

Advertisements

ਜੋ ਮਿਤੀ 17.06.2022 ਨੂੰ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਪਈ ਗੋਲਕ ਦਾ ਬਾਹਰੋਂ ਤਾਲਾ ਅਤੇ ਰਸੋਈ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਕਿਸੇ ਅਣਪਛਾਤੇ ਨੌਜਵਾਨ ਨੇ ਗੋਲਕ ਦਾ ਤਾਲਾ ਤੋੜ ਕੇ ਅਤੇ ਦਰਬਾਰ ਦੇ ਸਾਹਮਣੇ ਪਏ 700 ਰੁਪਏ ਚੋਰੀ ਕੀਤੇ ਸਨ। ਜਿਸ ਸਬੰਧੀ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਏ.ਐਸ.ਆਈ ਰਣਵੀਰ ਸਿੰਘ ਵੱਲੋਂ ਤਫਤੀਸ਼ ਅਮਲ ਵਿੱਚ ਲਿਆਉਣ ਪਰ ਉਕਤ ਮੁਕੱਦਮਾ ਵਿੱਚ ਤਰਲੋਕ ਚੰਦ ਪੁੱਤਰ ਜੋਤੀ ਕੁਮਾਰ ਵਾਸੀ ਭੋਡੇ ਦਾ ਖੂਹ ਸ਼ਿਵਾਲਿਕ ਇੰਨਕਲੇਵ ਕਲੋਨੀ ਤਲਵਾੜਾ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਬਾਬਾ ਲੱਖ ਦਾਤਾ ਦੇ ਦਰਬਾਰ ਪਿੰਡ ਹੀਰ ਬਹਿ ਤੋਂ ਚੋਰੀ ਹੋਏ 510 ਰੁਪਏ ਬ੍ਰਾਮਦ ਕੀਤੇ ਹਨ। ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀ ਤਰਲੋਕ ਚੰਦ ਪਰ ਪਹਿਲਾਂ ਵੀ ਦੋ ਮੁਕਦਮੇ ਚੋਰੀ ਕਰਨ ਸਬੰਧੀ ਦਰਜ ਹਨ।

LEAVE A REPLY

Please enter your comment!
Please enter your name here