ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਾਊਸ ਅੰਦਰ ਚੁੱਕਿਆ ਮਾਈਨਿੰਗ ਦਾ ਮੁੱਦਾ

ਪਠਾਨਕੋਟ (ਦ ਸਟੈਲਰ ਨਿਊਜ਼): ਪੰਜਾਬ ਅੰਦਰ ਮਾਈਨਿੰਗ ਦਾ ਅਗਰ ਕਿਸੇ ਨੇ ਸੇਕ ਝੱਲਿਆ ਹੈ ਤਾਂ ਉਹ ਜਿਲ੍ਹਾ ਪਠਾਨਕੋਟ ਦੇ ਭੋਆ ਹਲਕੇ ਦੇ ਲੋਕਾਂ ਨੇ ਝੱਲਿਆ ਹੈ, ਵਿਧਾਨ ਸਭਾ ਹਲਕਾ ਭੋਆ ਅੰਦਰ ਤਿੰਨ ਦਰਿਆ ਹਨ ਅਤੇ ਇਹ ਖੇਤਰ ਨਜਾਇਜ ਮਾਈਨਿੰਗ ਦਾ ਕੇਂਦਰ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਾਊਸ ਅੰਦਰ ਕੀਤਾ। ਵਿਧਾਨ ਸਭਾ ਹਾਊਸ ਅੰਦਰ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਜਿੰਦਗੀ ਧਰਨਿਆਂ ਦੀ ਰਾਜਨੀਤਿ ਕੀਤੀ ਅਤੇ ਲੋਕਾਂ ਦੇ ਹੱਕ ਦੇ ਲਈ ਹਮੇਸਾ ਅਵਾਜ ਉਠਾਉਂਦੇ ਰਹੇ। ਪਾਰਲੀਮੈਂਟ ਜੀਵਨ ਅੰਦਰ ਉਨ੍ਹਾਂ ਦਾ ਕੇਵਲ ਤਿੰਨ ਮਹੀਨੇ ਦਾ ਸਫਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਜਿਆਦਾ ਮਾਈਨਿੰਗ ਦਾ ਸੇਕ ਹਲਕਾ ਭੋਆ ਨੇ ਝੱਲਿਆ ਹੈ ਅਤੇ ਭੋਆ ਮਾਈਨਿੰਗ ਦਾ ਬਹੁਤ ਵੱਡਾ ਕੇਂਦਰ ਰਿਹਾ ਹੈ ਅਤੇ ਹਲਕੇ ਭੋਆ ਵਿੱਚ ਰਾਵੀ ਦਰਿਆ, ਉੱਜ ਦਰਿਆ ਅਤੇ ਤਰਨਾਹ ਦਰਿਆ ਵਿੱਚ ਬਹੁਤ ਵੱਡੇ ਪੈਮਾਨੇ ਤੇ ਕਲਪਣਾ ਤੋਂ ਬਾਹਰ ਰੱਜ ਕੇ ਨਜਾਇਜ ਮਾਈਨਿੰਗ ਕੀਤੀ ਗਈ।

Advertisements


ਉਨ੍ਹਾਂ ਕਿਹਾ ਕਿ ਹਲਕਾ ਭੋਆ ਅੰਦਰ ਅੱਡਾ ਸੁੰਦਰ ਚੱਕ ਅਤੇ ਤਾਰਾਗੜ੍ਹ ਅੱਡਾ ਪੂਰੀ ਤਰ੍ਹਾਂ ਨਾਲ ਤਬਾਹ ਹੋਏ ਹਨ ਕਿਊਕਿ ਇਨ੍ਹਾਂ ਖੇਤਰਾਂ ਅੰਦਰ ਟੰਨਾ ਬੱਧੀ ਮਾਲ ਲੈ ਕੇ 24-24 ਘੰਟੇ ਟਰਾਲੇ ਚਲਦੇ ਸਨ, ਅਤੇ ਕਰੀਬ 19 ਲੋਕਾਂ ਨੂੰ ਅਪਣੀਆਂ ਜਾਨਾਂ ਵੀ ਗਵਾਉਂਣੀਆਂ ਪਈਆਂ।  ਉਨ੍ਹਾਂ ਟਰਾਲਿਆਂ ਨੂੰ ਸਰਕਾਰ ਨੇ ਸੱਤਾ ਵਿੱਚ ਆਉਦਿਆਂ ਦਿਨ ਦੇ ਸਮੇਂ ਚੱਲਣ ਤੇ ਰੋਕ ਲਗਾਈ ਅਤੇ ਨਜਾਇਜ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕਰੀਬ 6 ਮਾਮਲੇ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਅਪਣੀ ਸੱਤਾ ਦਾ ਜੋਰ ਦਿਖਾਉਦਿਆਂ ਆਮ ਜਨਤਾ ਨੂੰ ਪ੍ਰੇਸਾਨ ਕਰਦੇ ਸਨ ਹਲਕਾ ਭੋਆਂ ਅੰਦਰ ਲਾਲ ਚੰਦ ਕਟਾਰੂਚੱਕ ਨੂੰ ਸੱਤਾ ਅੰਦਰ ਲਿਆ ਕੇ ਲੋਕਾਂ ਨੇ ਇਨਸਾਫ ਕੀਤਾ । ਉਨ੍ਹਾਂ ਕਿਹਾ ਕਿ ਨਜਾਇਜ ਮਾਈਨਿੰਗ ਦੇ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਲੋਕਾਂ ਤੇ ਪਰਚੇ ਦਰਜ ਕੀਤੇ ਅਤੇ ਭਵਿੱਖ ਅੰਦਰ ਹੋਰ ਵੀ ਨਜਾਇੰਜ ਮਾਈਨਿੰਗ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here