ਕੈਬਨਿਟ ਮੰਤਰੀ ਨੇ ਬਾਹਰਵੀਂ ਵਿੱਚ ਜਿਲ੍ਹਾ ਮੋਹਰੀ ਰਹਿਣ ਤੇ ਸਿੱਖਿਆ ਵਿਭਾਗ ਤੇ ਮਾਪਿਆਂ ਨੂੰ ਦਿੱਤੀ ਵਧਾਈ

ਪਠਾਨਕੋਟ (ਦ ਸਟੈਲਰ ਨਿਊਜ਼):ਸਿੱਖਿਆ ਦੇ ਖੇਤਰ ਅੰਦਰ ਜਿਲ੍ਹਾ ਪਠਾਨਕੋਟ ਹਮੇਸਾ ਮੋਹਰੀ ਰਿਹਾ ਹੈ ਜਿਵੈਂ ਅਠਵੀਂ ਕਲਾਸ ਦੇ ਨਤੀਜਿਆਂ ਦੋਰਾਨ ਪੂਰੇ ਪੰਜਾਬ ਅੰਦਰ ਜਿਲ੍ਹਾ ਪਠਾਨਕੋਟ ਮੋਹਰੀ ਰਿਹਾ ਊਸੇ ਹੀ ਤਰ੍ਹਾਂ ਬਾਹਰਵੀਂ ਦੇ ਨਤੀਜਿਆਂ ਦੋਰਾਨ ਵੀ ਜਿਲ੍ਹਾ ਪਠਾਨਕੋਟ ਪੰਜਾਬ ਅੰਦਰ ਪਹਿਲੇ ਸਥਾਨ ਤੇ ਰਿਹਾ ਅਤੇ ਜਿਲ੍ਹੇ ਦਾ ਨਾਮ ਰੋਸਨ ਕੀਤਾ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕੀਤਾ। ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਬਾਹਰਵੀਂ ਕਲਾਸ ਦੇ ਅੱਜ ਨਤੀਜੇ ਘੋਸਿਤ ਹੋਏ ਹਨ ਅਤੇ ਜਿਲ੍ਹਾ ਪਠਾਨਕੋਟ ਨੇ ਪੂਰੇ ਪੰਜਾਬ ਅੰਦਰ ਪਹਿਲੇ ਸਥਾਨ ਪ੍ਰਾਪਤ ਕਰਕੇ ਖੇਤਰ ਦਾ ਨਾਮ ਰੋਸਨ ਕੀਤਾ ਹੈ ਇਸ ਦੇ ਲਈ ਉਹ ਸਿੱਖਿਆ ਵਿਭਾਗ ਪਠਾਨਕੋਟ, ਸ੍ਰੀ ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਠਾਨਕੋਟ ਲਈ ਮਾਣ ਦੀ ਗੱਲ ਹੈ ਕਿ ਪਹਿਲਾ ਅਠਵੀਂ ਦੇ ਨਤੀਜਿਆਂ ਵਿੱਚ ਜਿਲ੍ਹਾ ਪਠਾਨਕੋਟ ਚੋਂ ਮੋਹਰੀ ਰਿਹਾ ਅਤੇ ਹੁਣ ਬਾਹਰਵੀਂ ਕਲਾਸ ਦੇ ਨਤੀਜਿਆਂ ਵਿੱਚੋਂ ਵੀ ਜਿਲ੍ਹਾ ਪਠਾਨਕੋਟ ਪਹਿਲੇ ਨੰਬਰ ਤੇ ਰਿਹਾ।

Advertisements


ਜਿਕਰਯੋਗ ਹੈ ਕਿ ਇਸ ਸਾਲ ਜਿਲ੍ਹਾ ਪਠਾਨਕੋਟ ਦੇ 7349 ਵਿਦਿਆਰਥੀਆਂ ਨੇ ਬਾਹਰਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 7249 ਵਿਦਿਆਰਥੀ ਪਾਸ ਹੋਏ । ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਵਿੱਚ ਵੀ ਸਥਾਨ ਬਣਾਇਆ। ਜਿਸ ਵਿੱਚ ਦੋ ਵਿਦਿਆਰਥੀ ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ , ਇੱਕ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ (ਲੜਕੇ ) ਦਾ ਇੱਕ ਵਿਦਿਆਰਥੀ ਸਾਮਲ ਹੈ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਦਾ ਓਵਰ ਆਲ ਬਾਹਰਵੀਂ ਕਲਾਸ ਦਾ ਰਿਜਲਟ 98.49 ਪ੍ਰਤੀਸਤ ਰਿਹਾ।

LEAVE A REPLY

Please enter your comment!
Please enter your name here