4 ਤੋਂ 17 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ ਤੀਬਰ ਦਸਤ  ਰੋਕੂ ਪੰਦਰਵਾੜਾ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ  ਵਿਭਾਗ  ਵਲੋਂ  4  ਜੁਲਾਈ  ਤੋਂ  ਇੰਟੈਂਸੀਫਾਈਡ  ਡਾਇਰੀਆ  ਕੰਟਰੋਲ (ਤੀਬਰ  ਦਸਤ  ਰੋਕੂ )ਪੰਦਰਵਾੜਾ  ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਸ ਸੰਬਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ  ਟੀਕਾਕਰਨ  ਅਫਸਰ  ਡਾ.  ਸੀਮਾ  ਗਰਗ ਨੇ  ਦੱਸਿਆ ਕਿ  ਇਸ  ਪੰਦਰਵਾੜੇ ਦਾ  ਮੁੱਖ  ਉਦੇਸ਼ ਜ਼ੀਰੋ  ਤੋਂ  ਪੰਜ  ਸਾਲ ਦੇ  ਬੱਚਿਆਂ  ਦੀਆਂ ਦਸਤਾਂ  ਨਾਲ  ਹੋਣ  ਵਾਲੀਆਂ ਮੌਤਾਂ  ਨੂੰ  ਰੋਕਣਾ ਅਤੇ  ਜਾਗਰੂਕਤਾ  ਫੈਲਾਉਣਾ  ਹੈ।  ਇਸ  ਦੇ  ਤਹਿਤ  ਏ  ਐਨ  ਐਮ  ਅਤੇ  ਆਸ਼ਾ ਵਰਕਰਾਂ  ਵਲੋਂ  ਘਰ  ਘਰ ਜਾ  ਕੇ ਪੰਜ  ਸਾਲ  ਤੱਕ  ਦੇ   ਬੱਚਿਆਂ  ਨੂੰ  ਓ  ਆਰ  ਐਸ  ਦੇ  ਪੈਕਟ  ਵੰਡੇ  ਜਾਣਗੇ ਅਤੇ  ਦਸਤਾਂ  ਨਾਲ  ਪੀੜਿਤ  ਬੱਚਿਆਂ  ਨੂੰ  ਜ਼ਿੰਕ  ਦੀਆਂ  ਗੋਲੀਆਂ ਵੀ ਦਿੱਤੀਆਂ  ਜਾਣਗੀਆਂ ।

Advertisements

ਇਸ ਤੋਂ ਇਲਾਵਾ ਹੱਥ  ਧੋਣ  ਦੀ  ਮਹੱਤਤਾ ਅਤੇ ਹੱਥ ਧੋਣ ਦੇ ਸਹੀ ਤਰੀਕਿਆਂ ਬਾਰੇ ਆਸ਼ਾ ਵਰਕਰ , ਆਂਗਣਵਾੜੀ  ਵਰਕਰ  ਅਤੇ  ਏ  ਐਨ  ਐੱਮ  ਵਲੋਂ ਲੋਕਾਂ  ਨੂੰ  ਜਾਗਰੂਕ  ਕੀਤਾ  ਜਾਵੇਗਾ । ਸਿਹਤ ਵਿਭਾਗ ਦੀਆਂ ਆਰ  ਬੀ  ਐਸ  ਕੇ  ਦੀਆਂ  ਟੀਮਾਂ  ਵਲੋਂ  ਆਂਗਣਵਾੜੀ  ਕੇਂਦਰਾਂ  ਅਤੇ ਸਕੂਲਾਂ  ਵਿਚ  ਜਾ  ਕੇ  ਹੱਥ  ਧੋਣ  ਦੀ  ਸਹੀ  ਜਾਣਕਾਰੀ , ਖਾਣਾ ਬਣਾਉਣ  ਅਤੇ  ਖਾਣ ਤੋਂ  ਪਹਿਲਾਂ  ਅਤੇ  ਸ਼ੌਚ  ਜਾਣ  ਤੋਂ  ਬਾਅਦ  ਹੱਥ  ਧੋਣਾ ਕਿੰਨਾ  ਜਰੂਰੀ  ਹੈ  ਬਾਰੇ  ਦੱਸਿਆ  ਜਾਏਗਾ । ਦਸਤਾਂ  ਦੌਰਾਨ  ਓ  ਆਰ  ਐਸ  ਪੈਕਟ  ਉਪਲਭਧ  ਨਾ  ਹੋਣ  ਦੀ  ਸੂਰਤ  ਵਿਚ  ਇਸ ਨੂੰ  ਘਰ  ਵਿਚ  ਕਿਵੇਂ  ਤਿਆਰ  ਕਰਨਾ  ਹੈ ਬਾਰੇ  ਵਿਸਥਾਰ  ਪੂਰਵਕ  ਜਾਣਕਾਰੀ  ਦਿੱਤੀ  ਜਾਏਗੀ ।

LEAVE A REPLY

Please enter your comment!
Please enter your name here