ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਰਚਾਉਣਗੇ ਮੁੱਖ-ਮੰਤਰੀ ਮਾਨ, 7 ਜੁਲਾਈ ਹੋਵੇਗਾ ਆਨੰਦ ਕਾਰਜ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਕੱਲ੍ਹ ਵਿਆਹ ਦੇ ਬੰਧਨ ਵਿੱਚ ਬੰਧਣਗੇ। ਮੁੱਖ ਮੰਤਰੀ ਮਾਨ ਚੰਡੀਗੜ੍ਹ ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਮੁੱਖ-ਮੰਤਰੀ ਮਾਨ ਦੇ ਵਿਆਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਸ਼ਾਮਿਲ ਹੋਣਗੇ।

Advertisements

ਭਗਵੰਤ ਮਾਨ ਦੀ ਉਮਰ ਕਰੀਬ 48 ਸਾਲ ਦੀ ਹੈ ਅਤੇ ਉਹ ਦੂਸਰਾ ਵਿਆਹ ਕਰਵਾਉਣ ਜਾ ਰਹੇ ਹਨ। ਦੱਸ ਦਈਏ ਕਿ ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਅਮਰਿਕਾ ਵਿੱਚ ਰਹਿ ਰਹੀ ਹੈ,ਜਿਸਦੇ ਨਾਲ ਮੁੱਖ ਮੰਤਰੀ ਮਾਨ ਦਾ ਤਲਾਕ ਹੋ ਚੁੱਕਾ ਹੈ। ਮਾਨ ਦੇ ਪਹਿਲੇ ਦੋ ਬੱਚੇ ਵੀ ਹਨ। ਇਸ ਸਮਾਗਮ ਵਿੱਚ ਕਈ ਖਾਸ ਲੋਕ ਸ਼ਾਮਿਲ ਹੋਣਗੇ।

LEAVE A REPLY

Please enter your comment!
Please enter your name here