ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਮਨਾਇਆ ਵਿਸਵ ਯੂਵਕ ਹੁਨਰ ਦਿਵਸ

????????????????????????????????????

ਪਠਾਨਕੋਟ(ਦ ਸਟੈਲਰ ਨਿਊਜ਼):ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਕਿੱਲ ਡਿਵੈਲਪਮੈਂਟ ਵਿਭਾਗ ਪੰਜਾਬ ਦੇ ਆਦੇਸਾ ਅਨੁਸਾਰ ਵਿਸਵ ਯੂਵਕ ਹੁਨਰ ਦਿਵਸ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ ਵਿਕਾਸ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ। ਸਮਾਰੋਹ ਵਿੱਚ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਮਨ ਕੁਮਾਰ ਰੋਜਗਾਰ ਅਫਸਰ ਪਠਾਨਕੋਟ, ਪ੍ਰਦੀਪ ਬੈਂਸ ਜਿਲ੍ਹਾ ਮੈਨੇਜਰ ਸਕਿੱਲ ਡਿਵੈਲਪਮੈਂਟ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਵਿਜੈ ਕੁਮਾਰ, ਆਂਚਲ, ਦੀਪਕ, ਕੁਨਾਲ ਖੰਨਾ ਐਮ.ਜੀ.ਐਨ.ਐਫ. ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।
ਸਭ ਤੋਂ ਪਹਿਲਾ ਸਕਿੱਲ ਡਿਵੈਲਪਮੈਂਟ ਵਿਭਾਗ ਵੱਲੋਂ ਮੁੱਖ ਮਹਿਮਾਨ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਦਾ ਸਵਾਗਤ ਕੀਤਾ ਅਤੇ ਉਹ ਸਕਿੱਲ ਡਿਵੈਲਪਮੈਂਟ ਅਧੀਨ ਵੱਖ ਵੱਖ ਕੋਰਸ ਕਰ ਚੁੱਕੇ ਪ੍ਰੀਖਿਆਰਥੀਆ ਨਾਲ ਰੂ ਬ ਰੂ ਹੋਏ। ਇਸ ਮੋਕੇ ਤੇ ਉਨ੍ਹਾਂ ਕੋਰਸ ਪਾਸ ਕਰ ਚੁੱਕੇ ਪ੍ਰੀਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਦੇ ਕੇ ਸਨਮਾਨਤ ਕੀਤਾ। ਇਸ ਤੋਂ ਇਲਾਵਾ ਸਕਿੱਲ ਡਿਵੈਲਪਮੈਂਟ ਅਧੀਨ ਰੁਜਗਾਰ ਪ੍ਰਾਪਤ ਕਰ ਚੁੱਕੇ ਬੱਚਿਆਂ ਨੂੰ ਆਫਰ ਲੈਟਰ ਦਿੱਤੇ ਅਤੇ ਸੁਭ ਕਾਮਨਾਵਾਂ ਦਿੱਤੀਆਂ ਕਿ ਉਹ ਭਵਿੱਖ ਵਿੱਚ ਵੀ ਅਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਉੱਨਤੀ ਵੱਲ ਕਦਮ ਵਧਾਉਂਣ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਉਨ੍ਹਾਂ ਬੱਚਿਆਂ ਨੂੰ ਸਕਿੱਲ ਦੇ ਨਾਲ ਜੋੜਨ ਲਈ ਜੋ ਕਾਰਜ ਕੀਤੇ ਜਾ ਰਹੇ ਹਨ ਉਨ੍ਹਾਂ ਤੋਂ ਬੱਚੇ ਵੀ ਪੂਰਨ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਮੋਕੇ ਤੇ ਹਾਜਰ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਜਿੱਥੇ ਸਿੱਖਿਆ ਜਿੰਦਗੀ ਅੰਦਰ ਅਹਿਮ ਸਥਾਨ ਰੱਖਦੀ ਹੈ ਉਸ ਦੇ ਨਾਲ ਹੀ ਹੁਨਰ ਜਿੰਦਗੀ ਅੰਦਰ ਹੋਰ ਵੀ ਨਿਖਾਰ ਲੈ ਕੇ ਆਉਂਦਾ ਹੈ ਅਗਰ ਅਸੀਂ ਜਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਸਿੱਖਿਆ ਦੇ ਨਾਲ ਨਾਲ ਹੁਨਰ ਦਾ ਹੋਣਾ ਵੀ ਬਹੁਤ ਜਰੂਰੀ ਹੈ। ਅਗਰ ਸਿੱਖਿਆ ਦੇ ਨਾਲ ਆਪ ਕੋਲ ਹੁਨਰ ਵੀ ਹੈ ਤਾਂ  ਇੱਕ ਚੰਗੇ ਭਵਿੱਖ ਦਾ ਨਿਰਮਾਣ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਨਾਮੀ ਕੰਪਨੀਆਂ ਹਨ ਜਿਨ੍ਹਾਂ ਵਿੱਚ ਹੁਨਰਮੰਦ ਲੋਕਾਂ ਦੀ ਲੋੜ ਰਹਿੰਦੀ ਹੈ ਅਤੇ ਇਸ ਦੇ ਨਾਲ ਮਾਣਭੱਤੇ ਵੀ ਵਧੀਆਂ ਮਿਲਦੇ ਹਨ ਪਰ ਹੁਨਰ ਦੀ ਘਾਟ ਕਰਕੇ ਅਸੀਂ ਇਨ੍ਹਾਂ ਮੋਕਿਆਂ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਉਨ੍ਹਾਂ ਕਿਹਾ ਕਿ ਅਗਰ ਸਾਡੇ ਕੋਲ ਸਿੱਖਿਆ ਦੇ ਨਾਲ ਨਾਲ ਹੁਨਰ ਵੀ ਹੋਵੇਗਾ ਤਾਂ ਅਸੀਂ ਭਵਿੱਖ ਲਈ ਅਪਣੇ ਆਪ ਲਈ ਇੱਕ ਵਧੀਆ ਰੋਜਗਾਰ ਦਾ ਮੋਕਾ ਪੈਦਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਵਧੀਆ ਉਪਰਾਲਾ ਹੈ ਕਿ ਇਸ ਨਾਲ ਵਿਦਿਆਰਥੀ ਹੁਨਰਮੰਦ ਬਣਨਗੇ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਬੇਰੋਜਗਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਸਕਿੱਲ ਡਿਵੈਲਪਮੈਂਟ ਵਿਭਾਗ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਵੱਲੋਂ ਕੀਤਾ ਜਾ ਰਿਹਾ ਕਾਰਜ ਪ੍ਰਸੰਸਾਯੋਗ ਹੈ।

Advertisements

LEAVE A REPLY

Please enter your comment!
Please enter your name here