ਸਰਕਾਰੀ ਕਾਲਜ ਢੋਲਬਾਹਾ ਵਿੱਚ 100 ਬੂਟੇ ਲਗਾ ਕੇ ‘ਗੋ ਗਰੀਨ’ ਦੇ ਪ੍ਰਜੈਕਟ ਵਿੱਚ ਪਾਇਆ ਗਿਆ ਵੱਡਾ ਯੋਗਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਨਵੇ ਖੁੱਲੇ ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੋਲਬਾਹਾ ਵਿਚ ਪ੍ਰਿੰਸੀਪਲ ਡਾਕਟਰ ਕਸ਼ਮੀਰੀ ਲਾਲ ਜੀ ਦੀ ਯੋਗ ਅਗਵਾਈ ਹੇਠ ਜੀ ਓ ਜੀ ਟੀਮ ਦੁਆਰਾ 100 ਬੂਟੇ ਲਗਾ ਕੇ ‘ਗੋ ਗਰੀਨ ‘ ਦੇ ਪ੍ਰਜੈਕਟ ਵਿੱਚ ਇਕ ਵੱਡਾ ਯੋਗਦਾਨ ਪਾਇਆ ਗਿਆ। ਇਸ ਮੁਹਿੰਮ ਵਿੱਚ ਸਜਾਵਟੀ, ਮੈਡੀਸਨਲ ਅਤੇ ਫਲਦਾਰ ਰੁੱਖ ਲਗਾਏ ਗਏ । ਪ੍ਰਿੰਸੀਪਲ ਸਾਹਿਬ ਜੀ ਨੇ ਜੀ ਓ ਜੀ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ ਅਤੇ ਇਸ ਟੀਮ ਨੂੰ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਵਿੱਚ ਸਹਿਯੋਗ ਦੇਣ ਲਈ ਵੀ ਬੇਨਤੀ ਕੀਤੀ । ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਾਨਸੂਨ ਸਮੇਂ ਵਿਚ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਅਤੇ ਆਪਣੇ ਚੌਗਿਰਦੇ ਨੂੰ ਕੁਦਰਤੀ ਸੁਹੱਪਣ ਪ੍ਰਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਰੰਜਨਾ ਗੁਪਤਾ, ਕਲਰਕ ਸੰਦੀਪ ਕੁਮਾਰ ,ਰਮਨ ਕੁਮਾਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ ।

Advertisements

ਇਸ ਮੌਕੇ ਤੇ ਢੋਲਬਾਹਾ ਦੇ ਸਰਪੰਚ ਸ਼੍ਰੀਮਤੀ ਸੁਨੀਤਾ ਦੇਵੀ ਜੀ ਅਤੇ ਸ਼ਿਵਾਲਿਕ ਨਗਰ ਢੋਲਬਾਹਾ ਸਰਪੰਚ ਸ਼੍ਰੀਮਤੀ ਰਜਨੀ ਸ਼ਰਮਾ ਜੀ ਨੇ ਰੁੱਖਾਂ ਦੀ ਮਹਤਤਾ ਤੇ ਚਾਨਣਾ ਪਾਇਆ ਅਤੇ ਆਉਣ ਵਾਲੇ ਸਮੇਂ ਵਿੱਚ, ਇਸ ਸੰਬੰਧ ਵਿੱਚ ਕਾਲਜ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਪ੍ਰਿਸੀਪਲ ਡਾ ਕਸ਼ਮੀਰੀ ਲਾਲ ਜੀ ਨੇ ਜੀ ਓ ਜੀ ਦੀ ਟੀਮ ਦੇ ਇੰਚਾਰਜ ਗੁਰਦੀਪ  ਸਿੰਘ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਤਿਲਕ ਰਾਜ ,ਮਨੋਜ ਕੁਮਾਰ , ਮਨਜੀਤ ਸਿੰਘ ਵਿਸ਼ਵਜੀਤ, ਸੁਸ਼ੀਲ ਕੁਮਾਰ, ਅਸ਼ਵਨੀ ਕੁਮਾਰ ਅਤੇ ਕੁਲਵਿੰਦਰ ਸਿੰਘ ਜੀ ਦੇ ਆਪਣੇ ਕੰਮ ਦੇ ਪ੍ਰਤੀ ਲਗਨ ਅਤੇ ਨਿਸ਼ਠਾ  ਦੀ ਸਰਾਹਨਾ ਵੀ ਕੀਤੀ ।

LEAVE A REPLY

Please enter your comment!
Please enter your name here