ਹਰਮੀਤ ਸਿੰਘ ਪਠਾਣਮਾਜਰਾ ਨੇ ਸਕੂਲ ਫਾਰ ਡੈੱਫ਼ ‘ਚ 13ਵੀਂ ਪੰਜਾਬ ਰਾਜ ਡੈਫ਼ ਚੈੱਸ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਵੰਡੇ ਇਨਾਮ

ਪਟਿਆਲਾ(ਦ ਸਟੈਲਰ ਨਿਊਜ਼): ਪੰਜਾਬ ਡੈੱਫ਼ ਐਂਡ ਡੰਬ ਸਪੋਰਟਸ ਐਸੋਸੀਏਸ਼ਨ ਵੱਲੋਂ ਇੱਥੇ ਪਟਿਆਲਾ ਸਕੂਲ ਫਾਰ ਦੀ ਡੈੱਫ਼ ਵਿਖੇ 13ਵੀਂ ਪੰਜਾਬ ਰਾਜ ਡੈਫ਼ ਚੈੱਸ ਚੈਂਪੀਅਨਸ਼ਿਪ ਕਰਵਾਈ ਗਈ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਬੋਲਣ ਤੇ ਸੁਨਣ ਤੋਂ ਅਸਮਰੱਥ ਅਤੇ ਦਿਵਿਆਂਗਜਨ ਬੱਚੇ ਸਧਾਰਨ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੁੰਦੇ ਪਰੰਤੂ ਇਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਕੇ ਅੱਗੇ ਲਿਆਉਣ ਦੀ ਲੋੜ ਹੁੰਦੀ ਹੈ।
ਵਿਧਾਇਕ ਪਠਾਣਮਾਜਰਾ, ਚੈਂਪੀਅਨਸ਼ਿਪ ‘ਚ ਹਿੱਸਾ ਲੈ ਰਹੇ 21 ਜੋਟਿਆਂ ‘ਚ 42 ਖਿਡਾਰੀਆਂ, ਜਿਨ੍ਹਾਂ ‘ਚ 24 ਸੀਨੀਅਰ ਪੁਰਸ਼, 2 ਸੀਨੀਅਰ ਮਹਿਲਾਵਾਂ, 11 ਜੂਨੀਅਰ ਲੜਕੇ ਤੇ 5 ਜੂਨੀਅਰ ਕੁੜੀਆਂ ਸਨ, ਦੀ ਚੈੱਸ ਖੇਡਣ ਦੀ ਪ੍ਰਤਿਭਾ ਤੋਂ ਕਾਫ਼ੀ ਪ੍ਰਭਾਵਤ ਹੋਏ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਬੱਚਿਆਂ ਲਈ ਜੋ ਕੁਝ ਵੀ ਕਰ ਸਕਦੇ ਹੋਏ, ਉਹ ਜਰੂਰ ਕਰਨਗੇ। ਕਰਨਲ ਕਰਮਿੰਦਰ ਸਿੰਘ, ਸਕੂਲ ਦੀ ਪ੍ਰਿੰਸੀਪਲ ਰੇਨੂ ਸਿੰਗਲਾ, ਪਟਿਆਲਾ ਐਸੋਸੀੲਸ਼ਨ ਆਫ਼ ਡੈਫ਼ ਦੇ ਪ੍ਰਧਾਨ ਜਗਦੀਪ ਸਿੰਘ, ਚੰਦਰ ਪ੍ਰਕਾਸ਼, ਜਨਰਲ ਸਕੱਤਰ ਨਵਦੀਪ ਸ਼ਰਮਾ ਨੇ ਵਿਧਾਇਕ ਪਠਾਣਮਾਜਰਾ ਦਾ ਚੈਂਪੀਅਨਸ਼ਿਪ ‘ਚ ਪੁੱਜਣ ‘ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ 13ਵੀਂ ਚੈੱਸ ਚੈਂਪਅਨਸ਼ਿਪ, 23ਵੀਂ ਨੈਸ਼ਨਲ ਡੈਫ਼ ਚੈੱਸ ਚੈਂਪੀਅਨਸ਼ਿਪ, ਜੋ ਕਿ ਅਹਿਮਦਾਬਾਦ ਗੁਜਰਾਤ ਵਿਖੇ 27 ਤੋਂ 31 ਜੁਲਾਈ 2022 ਨੂੰ ਹੋਣ ਜਾ ਰਹੀ ਹੈ, ਲਈ ਖਿਡਾਰੀਆਂ ਦੀ ਚੋਣ ਵਾਸਤੇ ਕਰਵਾਈ ਗਈ ਹੈ।

Advertisements

LEAVE A REPLY

Please enter your comment!
Please enter your name here