ਲੈਬੋਰੇਟਰੀ ਐਸੋਸ਼ੀਏਸ਼ਨ “ਜੈ ਮਿਲਾਪ” ਨੇ ਲਗਾਇਆ ਖੂਨਦਾਨ ਕੈਂਪ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। “ਜੈ ਮਿਲਾਪ” ਲੈਬੋਰੇਟਰੀ ਐਸੋਸ਼ੀਏਸ਼ਨ ਦੇ ਬਲਾਕ  ਕਪੂਰਥਲਾ ਯੂਨਿਟ ਵੱਲੋਂ ਨੈਸ਼ਨਲ ਲੈਬੋਰੇਟਰੀ ਹਫ਼ਤਾ ਮਨਾਉਂਦੇ ਹੋਏ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ “ਜੈ ਮਿਲਾਪ” ਦੇ ਸੂਬਾ ਪ੍ਰਧਾਨ ਜਗਦੀਪ ਭਾਰਦਵਾਜ, ਸੈਕਟਰੀ ਰਾਜਨ ਬੈਕਟਰ, ਸਟੇਟ ਕੈਸ਼ੀਅਰ ਸੁਰਜੀਤ ਸਿੰਘ ਚੰਦੀ ਤੇ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਜੈ ਮਿਲਾਪ ਦੇ ਸਮੂਹ ਮੈਂਬਰਾਂ ਵੱਲੋਂ ਭਾਰੀ ਉਤਸ਼ਾਹ ਦਿਖਾਉਂਦੇ ਹੋਏ ਵੱਧ ਤੋਂ ਵੱਧ ਖੂਨਦਾਨ ਕੀਤਾ ਤੇ ਹੋਰਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗੁਰਪਾਲ ਸਿੰਘ ਇੰਡੀਅਨ ਸਟੇਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ, ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ , ਐਸ ਐਮ ਓ ਡਾ. ਸੰਦੀਪ ਧਵਨ , ਡਾ. ਸੰਦੀਪ ਭੋਲਾ ਡੀ ਐਮ ਸੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਗੁਰਪਾਲ ਸਿੰਘ ਇੰਡੀਅਨ ਅਤੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੈ ਅਤੇ ਜੈ ਮਿਲਾਪ ਐਸੋਸੀਏਸ਼ਨ ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਹਰ ਇਕ ਤੰਦਰੁਸਤ ਵਿਅਕਤੀ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ।

Advertisements

ਇਸ ਮੌਕੇ ਬਲਾਕ ਪ੍ਰਧਾਨ ਅਰਜਨ ਸਿੰਘ, ਵਾਈਸ ਚੈਅਰਮੈਨ ਮੀਡੀਆ ਵਿੰਗ ਪੰਜਾਬ ਅਮਨਜੋਤ ਵਾਲੀਆ, ਚੈਅਰਮੈਨ ਸਟੂਡੈਂਟਸ ਵਿੰਗ ਅੰਕਿਤ ਯਾਦਵ,ਸੀਨੀ ਮੈਂਬਰ ਟਹਿਲ ਸਿੰਘ, ਚੈਅਰਮੈਨ ਸੁਰਜੀਤ ਸਹੋਤਾ, ਰਮੇਸ਼ ਲਾਲ, ਵਾਇਸ ਪ੍ਰਧਾਨ ਅਖਿਲ ਕੌੜਾ, ਅਸ਼ੋਕ ਕੁਮਾਰ ਤੇ ਸਮੂਹ ਜੈ ਮਿਲਾਪ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਰਕਾਰੀ ਹਸਪਤਾਲ ਦੀ ਬਲੱਡ ਬੈਂਕ ਦੇ ਇੰਚਾਰਜ ਪ੍ਰੇਮ ਨੇ ਦੱਸਿਆ ਕਿ ਕੈਂਪ ਦੌਰਾਨ 25 ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਇਹ ਦਾਨ ਕੀਤਾ ਖੂਨ ਲੋੜਵੰਦ ਮਰੀਜ਼ਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ  ਸੀਨੀ: ਲੈਬ ਟੈਕਨੀਸ਼ੀਅਨ ਜਸਵਿੰਦਰ, ਸਟਾਫ ਦਲਜੀਤ ਕੌਰ, ਕੌਂਸਲਰ ਰੀਤੂ, ਲੈਬ ਟੈਕਨੀਸ਼ੀਅਨ ਸੋਨੀਆ ਸਮੇਤ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਕੋਆਰਡੀਨੇਟਰ ਅਨਮੋਲ ਕੁਮਾਰ ਗਿੱਲ, ਸੀਨੀ: ਆਗੂ ਸੰਜੀਵ ਕੌਂਡਲ, ਸੋਸ਼ਲ ਮੀਡੀਆ ਇੰਚਾਰਜ ਨਰਿੰਦਰ ਸਿੰਘ ਸੰਘਾ, ਸੀਨੀ: ਆਗੂ ਗੁਰਦਾਵਰ ਸਿੰਘ ਖ਼ਾਲਸਾ, ਸਰਬਣ ਸਿੰਘ ਸੰਘਾ, ਪਰਮਜੀਤ ਸਿੰਘ ਖਾਲਸਾ, ਰਾਜਵਿੰਦਰ ਸਿੰਘ ਧੰਨਾ  ਮਲਕੀਅਤ ਸਿੰਘ, ਗੁਰਦੀਪ ਕੌਰ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here