ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ਼ਜ਼ ਯੂਨੀਅਨ ਵੱਲੋ ਡੀਸੀ ਦਫਤਰ ਵਿਖੇ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ

ਫਿਰੋਜਪੁਰ (ਦ ਸਟੈਲਰ ਨਿਊਜ਼): ਅੱਜ ਮਿਤੀ 26.07.2022 ਨੂੰ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ਼ਜ਼ ਯੂਨੀਅਨ ਜਿਲ੍ਰਾ ਫਿਰੋਜਪੁਰ ਵੱਲੋ ਸੂਬਾ ਕਮੇਟੀ ਸੱਦੇ ਅਨੁਸਾਰ ਡੀ.ਸੀ. ਦਫਤਰ ਫਿਰੋਜਪੁਰ ਵਿਖੇ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਫਿਰੋਜਪੁਰ ਜੀ ਨੂੰ ਮੁੱਖ ਮੰਤਰੀ ਪੰਜਾਬ ਜੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ।ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਨੋਹਰ ਲਾਲ ਜ੍ਹਿਲਾ ਪ੍ਰਧਾਨ,ਪਿਪੱਲ ਸਿੰਘ ਜ੍ਹਿਲਾ ਜਨਰਲ ਸਕੱਤਰ ,ਪ੍ਰਦੀਪ ਕੁਮਾਰ ਵਿੱਤ ਸਕੱਤਰ, ਅਸੋਕ ਕੁਮਾਰ ਸੂਬਾ ਪ੍ਰਧਾਨ ਕਮਿਸ਼ਨਰ ਦਫਤਰ ਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇ ਕਰਮਚਾਰੀਆ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਉਣ ,ਛੇਵੇਂ ਪੇਅ ਕਮਿਸ਼ਨ ਦੀਆ ਤਰੁੱਟੀਆ ਦੂਰ ਕਰਨ, ਕੇਦਰੀ ਤਨਖਾਹ ਕਮਿਸ਼ਨ ਰੱਦ ਕਰਨ, ਡਿਵਾਲਪਮੈਟ ਟੈਕਸ਼ ਰੱਦ ਕਰਨ ਆਦਿ ਮੰਗਾ ਪ੍ਰਤੀ ਪੰਜਾਬ ਦੀ ਨਵੀ ਬਣੀ ਆਮ ਆਦਮੀ ਸਰਕਾਰ ਵੱਲੋ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ।

Advertisements

ਜਿਸ ਕਾਰਨ ਮੁਲਾਜ਼ਮਾ ਵਿੱਚ ਨਿਰਾਸਾ ਪਾਈ ਜਾ ਰਹੀ ਹੈ। ਸੂਬਾ ਬਾਡੀ ਵੱਲੋ ਮਿਤੀ 30.07.2022 ਨੂੰ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ । ਜੇਕਰ ਸਰਕਾਰ ਵੱਲੋ ਕੋਈ ਸੁਣਵਾਈ ਨਹੀ ਕੀਤੀ ਗਈ ਤਾਂ ਸਮੁੱਚਾ ਮੁਲਾਜ਼ਮ ਵਰਗ ਸੰਘਰਸ਼ ਦੇ ਰਾਹ ਤੇ ਚੱਲ ਪਵੇਗਾ ਅਤੇ ਇਸ ਦੀ ਸਾਰੀ ਜਿ਼ਮੇਵਾਰੀ ਸਰਕਾਰ ਦੀ ਹੋਵੇਗੀ ਜੀ। ਇਸ ਮੋਕੇ ਜਸਮੀਤ ਸਿੰਘ ਸਿਚਾਈ ਵਿਭਾਗ,ਅਮਨਦੀਪ ਸਿੰਘ ਖਾਜਨਾ ਵਿਭਾਗ,ਗੋਬਿੰਦ ਮੁਟਨੇਜਾ ਫੂਡ ਸਪਲਾਂਈ ਵਿਭਾਗ, ਗੁਰਤੇਜ ਸਿੰਘ ਰੋਡਵੇਜ ਦਫਤਰ, ਉਮਾ ਪ੍ਰਕਾਸ ਰਾਣਾ ਪ੍ਰਧਾਨ ਡੀ.ਸੀ ਦਫਤਰ ,ਸੋਨੂੰ ਕਸ਼ਯਪ, ਸਿਵਾਲ ਖੰਨਾ, ਜੁਗਲ ਕਿਸੋਰ ਵਿਜੈ ਕੁਮਾਰ ਲੋਕ ਨਿਰਮਾਣ ਵਿਭਾਗ, ਪ੍ਰੇਮ ਕੁਮਾਰੀ, ਨਰਿੰਦਰ ਕੌਰ, ਡੀ.ਸੀ ਦਫਤਰ ,ਵੀਰਪਾਲ ਕੋਰ ਤੋ ਇਲਾਵਾ ਵੱਖ ਵੱਖ ਵਿਭਾਗਾ ਦੇ 200 ਕਰਮਚਾਰੀ ਹਾਜਰ ਸਨ ।  

LEAVE A REPLY

Please enter your comment!
Please enter your name here