ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਲਈ ਸਮਾਜ ਸੇਵਿਕਾ ਮਨਜੀਤ ਸੰਧੂ ਨੇ ਕੀਤਾ ਸਨਮਾਨਿਤ  

ਪਠਾਨਕੋਟ: ( ਦ ਸਟੈਲਰ ਨਿਊਜ਼)। ਜਿਲ੍ਹਾ ਪਠਾਨਕੋਟ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਜਿਲ੍ਹਾ ਪਠਾਨਕੋਟ ਦੀ ਨਿਵਾਸੀ ਮਨਜੀਤ ਕੌਰ ਸੰਧੂ ਇੱਕ ਵਿਲੱਖਣ ਨਾਮ ਹੈ ਜਿਨ੍ਹਾਂ ਦਾ ਨਿਰੰਤਰ ਸਮਾਜ ਸੇਵਾ ਨੂੰ ਲੈ ਕੇ ਕੀਤੇ ਜਾਣ ਵਾਲੇ ਕਾਰਜਾਂ ਦੀ ਆਮ ਲੋਕੀ ਪ੍ਰਸੰਸਾ ਕਰਦੇ ਹਨ। ਅੱਜ ਮਨਜੀਤ ਕੌਰ ਸੰਧੂ ਸਮਾਜ ਸੇਵਿਕਾ ਪਠਾਨਕੋਟ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਪਹੁੰਚੇ ਅਤੇ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਰਾਮ ਲੁਭਾਇਆ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਲਈ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀਮਤੀ ਦਰਸਨਾਂ ਦੇਵੀ ਸਮਾਜ ਸੇਵਿਕਾ, ਨਿੱਤਿੰਨ ਕੁਮਾਰ ਸੀਨੀਅਰ ਸਹਾਇਕ ਜਿਲ੍ਹਾ ਲੋਕ ਸੰਪਰਕ ਦਫਤਰ ਪਠਾਨਕੋਟ, ਮੀਨਾ ਕੁਮਾਰੀ, ਸੀਮਾ ਦੇਵੀ, ਰਾਜਵਿੰਦਰ ਸਿੰਘ, ਰਣਬੀਰ ਸਿੰਘ, ਸਿਮਰਨ ਨਾਥ ਅਤੇ ਹੋਰ ਵਿਭਾਗੀ ਕਰਮਚਾਰੀ ਵੀ ਹਾਜਰ ਸਨ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਮਨਜੀਤ ਕੌਰ ਸੰਧੂ ਸਮਾਜ ਸੇਵਿਕਾ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਅਪਣੀਆਂ ਸੇਵਾਵਾਂ ਵਧੀਆ ਨਿਭਾਉਂਣ ਵਾਲੇ ਅਧਿਕਾਰੀ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਰਾਮ ਲੁਭਾਇਆ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਕਰਕੇ ਸਨਮਾਨਤ ਕੀਤਾ ਗਿਆ ਹੈ , ਉਨ੍ਹਾਂ ਕਿਹਾ ਕਿ ਅਪਣੀਆਂ ਜਿਮ੍ਹੇਦਾਰੀਆਂ ਦੇ ਨਾਲ ਨਾਲ ਨਿਰਸਵਾਰਥ ਭਾਵਨਾ ਨਾਲ ਸਮਾਜ ਦੇ ਕੰਮ ਵੀ ਕਰਨੇ ਅਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ।  ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਉਪਰੋਕਤ ਅਧਿਕਾਰੀ ਭਵਿੱਖ ਵਿੱਚ ਵੀ ਅਪਣੀਆਂ ਸੇਵਾਵਾਂ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਨੂੰ ਕਰਦੇ ਰਹਿਣਗੇ। ਇਸ ਮੋਕੇ ਤੇ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਨੇ ਵੀ ਸਮਾਜ ਸੇਵਿਕਾ ਮਨਜੀਤ ਕੌਰ ਸੰਧੂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਉਹ ਅਪਣੇ ਕਾਰਜਾਂ ਵਿੱਚ ਹੋਰ ਨਿਖਾਰ ਲਿਆਉਂਣਗੇ।

LEAVE A REPLY

Please enter your comment!
Please enter your name here