ਸਰਕਾਰ ਨੇ ਲੋਕਾਂ ਨੂੰ ਫ੍ਰੀ 600 ਯੂਨਿਟ ਦਾ ਤੋਹਫਾ ਦਿੱਤਾ ਹੈ ਅਤੇ ਭਾਰੀ ਸੰਖਿਆ ਵਿੱਚ ਲੋਕਾ ਨੂੰ ਇਸ ਦਾ ਲਾਭ ਹੋਵੇਗਾ: ਕਟਾਰੂਚੱਕ

????????????????????????????????????


ਠਾਨਕੋਟ, (ਦ ਸਟੈਲਰ ਨਿਊਜ਼): -ਪੰਜਾਬ ਦੀ ਸਰਕਾਰ ਨੇ ਮਾਣਯੋਗ ਸ. ਭਗਵੰਤ ਸਿੰੰਘ ਮਾਣ ਮੁੱਖ ਮਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਲੋਕਾਂ ਨੂੰ ਬਿਨ੍ਹਾਂ ਕਿਸੇ ਜਾਤੀ ਪੱਧਰ ਤੋਂ ਬਿਨ੍ਹਾਂ ਕਿਸੇ ਹੋਰ ਸਰਤ ਤੋਂ ਸਮੂਚੇ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਦਾ ਪ੍ਰਤੀ ਦੋ ਮਹੀਨੇ ਦੇ ਹਿਸਾਬ ਨਾਲ ਫ੍ਰੀ ਦਿੱਤਾ ਹੈ ਅਤੇ ਲੋਕਾਂ ਦਾ ਵੀ ਇਹ ਫਰਜ ਬਣਦਾ ਹੈ ਕਿ ਬਿਜਲੀ ਦੀ ਬੱਚਤ ਵੀ ਕੀਤੀ ਜਾਵੇ ਤਾਂ ਜੋ ਭਵਿੱਖ ਨੂੰ ਉਜਬਲ ਰੱਖਿਆ ਜਾ ਸਕੇ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਸਰਨਾ ਨਜਦੀਕ ਇੱਕ ਸਮਾਰੋਹ ਵਿੱਚ ਕੀਤਾ ਗਿਆ। ਜਿਕਰਯੋਗ ਹੈ ਕਿ “ਉਜਵਲ ਭਾਰਤ ਉਜਵਲ ਭਵਿੱਖ ਊਰਜਾ ‘ 2047’’ ਤਹਿਤ ਕੇਂਦਰ ਸਰਕਾਰ ਦੇ ਊਰਜਾ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਐਸ.ਪੀ.ਸੀ.ਐਲ. ਅਤੇ ਐਸ.ਜੇ.ਵੀ.ਐਨ.ਐਲ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਭੋਆ ਅੰਦਰ ਸਥਿਤ ਡੀ.ਐਸ. ਫਾਰਮ ਨਰੋਟ ਮਹਿਰਾ ਪੂਲੀ ਪਠਾਨਕੋਟ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਿਪਟੀ ਚੀਫ ਇੰਜੀਨਿਅਰ ਸ. ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਕੀਤੀ। ਸਮਾਰੋਹ ਵਿੱਚ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਅਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ , ਬਾਲ ਕਿਸ਼ਨ ਚੀਫ ਇੰਜੀਨਿਅਰ ਪੀ.ਐਸ.ਪੀ.ਸੀ.ਐਲ. ਵਿਸੇਸ ਮਹਿਮਾਨ ਵਜੋਂ ਹਾਜਰ ਹੋਏ।

Advertisements

ਵਿਭਾਗੀ ਅਧਿਕਾਰੀਆਂ ਵੱਲੋਂ ਮੁੱਖ ਮਹਿਮਾਨ ਜੀ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਵਿੰਦਰ ਭਗਤ ਐਸ.ਈ. ਪਾਵਰਕਾੱਮ, ਜਸਵਿੰਦਰ ਪਾਲ ਐਕਸੀਅਨ ਅਰਬਨ, ਗਗਨਦੀਪ ਭਾਸਕਰ ਐਕਸੀਅਨ ਰੂਰਲ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਜਸਵੰਤ ਸਿੰਘ ਸਲਾਰੀਆ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਵਿਜੈ ਕੁਮਾਰ ਜਿਲ੍ਹਾ ਮੀਡਿਆ ਇੰਚਾਰਜ ਆਮ ਆਦਮੀ ਪਾਰਟੀ, ਪਵਨ ਕੁਮਾਰ ਬਲਾਕ ਇੰਚਾਰਜ, ਵਿਭਾਗੀ ਕਰਮਚਾਰੀ ਪਿ੍ਰਯੰਕਾ, ਪਾਯਲ, ਰੀਨਾ ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ। ਸਮਾਰੋਹ ਦੇ ਅਰੰਭ ਵਿੱਚ ਮੁੱਖ ਮਹਿਮਾਨ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਅਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਦੀਪਕ ਰੋਸਨ ਕਰਕੇ ਸਮਾਰੋਹ ਦਾ ਸੁਭਅਰੰਭ ਕੀਤਾ ਗਿਆ। ਸਮਾਰੋਹ ਦੇ ਅਰੰਭ ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲਭੂਰ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਤੇ ਡਾਂਸ ਪੇਸ ਕੀਤਾ। ਇਸ ਤੋਂ ਬਾਅਦ ਜਿਲ੍ਹਾ ਨੋਡਲ ਅਫਸਰ ਡਾ. ਏ.ਕੇ. ਪਾਂਡੇ ਐਸ.ਜੇ.ਵੀ.ਐਨ.ਐਲ ਵੱਲੋਂ ਅੱਜ ਦੇ ਸਮਾਰੋਹ ਤੇ ਰੋਸਨੀ ਪਾਈ ਗਈ। ਇਸ ਮੋਕੇ ਤੇ ਡਿਪਟੀ ਚੀਫ ਇੰਜੀਨਿਅਰ ਸ. ਅਰਵਿੰਦਰਜੀਤ ਸਿੰਘ ਬੋਪਾਰਾਏ  ਵੱਲੋਂ ਪੰਜਾਬ ਸਰਕਾਰ ਵੱਲੋਂ ਪਾਵਰਕਾੱਮ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਰੋਸਨੀ ਪਾਈ ਅਤੇ ਵਿਭਾਗੀ ਉਨਤੀਆਂ ਬਾਰੇ ਵੀ ਦੱਸਿਆ ਗਿਆ। ਸਮਾਰੋਹ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ , ਸੰਦੀਪਨੀ ਗੁਰੂਕੁਲ ਸਕੂਲ, ਓਬਰਾਏ ਰੋਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਆਰਥੀਆਂ ਵੱਲੋਂ ਵੱਖ ਵੱਖ ਪੇਸਕਾਰੀਆਂ ਪੇਸ ਕੀਤੀਆਂ ਗਈਆਂ, ਜਿਸ ਵਿੱਚ ਨੁਕੜ ਨਾਟਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਵੱਲੋਂ ਗਿੱਧਾ ਅਤੇ ਓਬਰਾਏ ਰੋਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ ਕੀਤਾ ਭੰਗੜਾ ਸਾਮਲ ਸੀ ਪੇਸ ਕੀਤਾ ਗਿਆ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅਜ਼ਾਦੀ ਕਾ ਅੰਮਿ੍ਤਤ ਮਹਾਂਉਤਸਵ ਅਤੇ ਉਜਵਲ ਭਾਰਤ ਤਹਿਤ ਅੱਜ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਪ੍ਰੋਗਰਾਮ ਕਰਵਾਉਂਣ ਦਾ ਮੁੱਖ ਉਦੇਸ ਅਜਾਦੀ ਤੋਂ 75 ਸਾਲ ਬਾਅਦ ਹੁਣ ਤੱਕ ਵਿਭਾਗ ਅੰਦਰ ਕੀਤੀਆਂ ਉੱਨਤੀਆਂ ਤੋਂ ਜਾਣੂ ਕਰਵਾਉਂਣਾ ਹੈ ਅਤੇ ਅਗਲੇ 25 ਸਾਲਾ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵੀ ਜਾਗਰੂਕ ਕਰਵਾਉਂਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਸਰਕਾਰ ਦੇ ਉਪਰਾਲਿਆਂ ਅੰਦਰ ਭਾਗੀਦਾਰ ਰਹੀਏ ਅਤੇ ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਬਿਜਲੀ ਦੀ ਬੱਚਤ ਕਰਾਂਗੇ। ਸਮਾਗਮ ਦੇ ਅੰਤ ਵਿੱਚ ਵੱਖ ਵੱਖ ਪੇਸਕਾਰੀਆਂ ਦਿਖਾਉਂਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਵਿਭਾਗ ਵੱਲੋਂ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ।

LEAVE A REPLY

Please enter your comment!
Please enter your name here