ਬੀਜ਼ਾ ਵਿਖੇ 8 ਹਥਿਆਰਬੰਦ ਹਮਲਾਵਰਾਂ ਨੇ ਇੱਕ ਨੌਜ਼ਵਾਨ ਦੀ ਕੀਤੀ ਕੁੱਟਮਾਰ, ਚਲਾਈਆਂ ਗੋਲੀਆਂ

Police and criminals’ firing fetches the life of 8-years-old boy

ਲੁਧਿਆਣਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਖੰਨਾ ਦੀ ਕੌਟ ਚੌਕੀ ਅਧੀਨ ਕਸਬਾ ਬੀਜਾ ਵਿਖੇ ਇੱਕ ਨੌਜ਼ਵਾਨ ਦੀ ਲੱਗਭਗ 8 ਹਥਿਆਰਬੰਦ ਬੰਦਿਆਂ ਵੱਲੋਂ ਕੁੱਟ ਮਾਰ ਕੀਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ। ਪਰ ਮੌਕੇ ਤੇ ਨੌਜ਼ਵਾਨ ਤੇ ਪਿਤਾ ਨੇ ਆ ਕੇ ਫਾਇਰ ਕਰਕੇ ਬੇਟੇ ਦੀ ਜਾਨ ਬਚਾਈ। ਇਸ ਦੋਰਾਨ ਹਮਲਾਵਰ ਇਕ ਬਰੇਜ਼ਾ ਕਾਰ ਛੱਡ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਦੇ ਅਨੁਸਾਰ, ਮਾਮਲਾ ਜਬਰੀ ਉਗਰਾਹੀ ਦਾ ਦੱਸਿਆ ਜ਼ਾ ਰਿਹਾ ਹੈ, ਫੱਟੜ ਨੋਜਵਾਨ ਦਾ ਇਲਾਜ ਜਾਰੀ ਹੈ ।

Advertisements

ਇਲਾਜ ਦੋਰਾਨ ਖੰਨਾ ਸਿਵਲ ਹਸਪਤਾਲ ਵਿੱਚ ਇਲਾਜ਼ ਕਰਵਾਉਣ ਪਹੁੰਚੇ ਨੌਜਵਾਨ ਅਤੇ ਉਸਦੇ ਭਰਾ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਵਲੋਂ ਉਸ ਨੂੰ ਰਸਤੇ ਵਿੱਚ ਰੋਕ ਕੇ ਉਸ ਤੇ ਗੋਲੀ ਚਲਾਈ ਗਈ। ਨੌਜ਼ਵਾਨ ਨੇ ਇਸ ਦੋਰਾਨ ਇਨਸਾਨ ਦੀ ਮੰਗ ਕੀਤੀ। ਇਸ ਸੰਬੰਧੀ ਖੰਨਾ ਦੇ ਡੀਐਸਪੀ ਵਿਲੀਅਮ ਜੈਜੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 3 ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਦੂਜੀ ਧਿਰ ਤੇ ਵੀ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ, ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਦੂਜੇ ਪਾਸੇ ਦੂਜੀ ਧਿਰ ਲੁਧਿਆਣਾ ਵਿੱਖੇ ਇਲਾਜ ਕਰਵਾ ਰਹੀ ਹੈ, ਪੁਲਿਸ ਵਲੋਂ ਦੋਨਾਂ ਧਿਰਾਂ ਤੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here