ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ, ਸਿਵਲ ਸਰਜਨ ਡਾ: ਅਨਿਲ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਡਾ: ਹਰਕੀਰਤ ਸਿੰਘ, ਡੈਜੀਗਨੇਟਿਡ ਅਫਸਰ ਫੂਡ ਸੇਫਟੀ ਦੀ ਅਗਵਾਈ ਹੇਠ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ  ਵੱਲੋਂ ਫਿਰੋਜ਼ਪੁਰ ਸ਼ਹਿਰ ਅਤੇ ਫਿਰੋਜ਼ਪੁਰ ਛਾਉਣੀ ਵਿਖੇ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਖਾਣ-ਪੀਣ ਵਾਲੀਆਂ ਮਠਿਆਈਆਂ ਦੇ ਅੱਲਗ-ਅੱਲਗ 8 ਸੈਪਲ ਭਰੇ ਗਏ ਅਤੇ ਸੈਪਲਾਂ ਦੇ ਨਿਰੀਖਣ ਲਈ ਸੈਪਲਾਂ ਨੂੰ ਜਾਂਚ ਕੇਦਰ ਖਰੜ ਵਿਖੇ ਭੇਜ ਦਿੱਤੇ ਗਿਆ।

Advertisements


ਇਸ ਮੌਕੇ ਫੂਡ ਸੇਫਟੀ ਅਫਸਰ ਨੇ ਦੁਕਾਨਦਾਰਾ ਨੂੰ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਫੂਡ ਲਾਇੰਸਸ/ ਰਜਿਸਟ੍ਰੇਸ਼ਨ ਕਰਵਾਉਣ ਲਈ ਹਦਾਇਤਾਂ ਕੀਤੀਆਂ ਗਈਆਂ।ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਸਟੈਫਰਡ ਐਕਟ 2006 ਤਹਿਤ ਮਾਨਯੋਗ ਅਦਾਲਤ ਵੱਲੋ ਵੱਖ-ਵੱਖ ਕੇਸਾਂ ਵਿੱਚ 73000/- ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਲਾਵਟ ਖੋਰਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here