ਪੇਟ ਦੇ ਕੀੜਿਆਂ ਤੋਂ ਮਨਾਇਆ ਰਾਸ਼ਟਰੀ ਮੁਕਤੀ ਦਿਵਸ

ਫਿਰੋਜ਼ਪੁਰ ( ਦ ਸਟੈਲਰ ਨਿਊਜ਼): ਸਮਾਜਿਕ ਸੁਰੱਖਿਆ ਅਤੇ  ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ  ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ  ਜ਼ਿਲ੍ਹਾ ਫਿਰੋਜ਼ਪੁਰ ਦੇ ਆਂਗਨਵਾੜੀ  ਸੈਂਟਰਾਂ ਵਿੱਚ ਪੇਟ ਦੇ ਕੀਡ਼ਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆ।  ਜਿਸ ਵਿੱਚ 1 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਗਈਆਂ  । ਬੱਚਿਆਂ ਵਿੱਚ ਪੇਟ ਦੇ ਕੀੜੇ ਹੋਣ ਤੇ ਖ਼ੂਨ ਦੀ ਘਾਟ, ਕੁਪੋਸ਼ਣ ਕਮਜ਼ੋਰੀ, ਬੇਚੈਨੀ ,ਭੁੱਖ ਨਾ ਲੱਗਣਾ ,ਥਕਾਵਟ , ਵਜ਼ਨ ਵਿਚ ਘਾਟ ਆਦਿ ਲੱਛਣ ਦਿਖਾਈ ਦਿੰਦੇ ਹਨ  । ਇਸ ਲਈ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਹਰ ਸਾਲ 10 ਅਗਸਤ ਨੂੰ ਨੈਸ਼ਨਲ ਡੀ ਵਾਰਮਿੰਗ ਡੇਅ ਅਤੇ 17 ਅਗਸਤ ਨੂੰ ਮੌਪਅਪ ਡੇਅ ਵਜੋਂ ਮਨਾਇਆ ਜਾਂਦਾ ਹੈ  ।

Advertisements

ਇਸ ਸਾਲ ਵੀ ਬਲਾਕ ਫਿਰੋਜ਼ਪੁਰ ਦੇ ਸਾਰੇ ਆਂਗਣਵਾੜੀ ਸੈਂਟਰਾਂ ਦੇ ਵਿਚ 10 ਅਗਸਤ ਨੂੰ ਨੈਸ਼ਨਲ ਡੀ ਵਾਰਮਿੰਗ ਦਿਵਸ ਅਤੇ 17 ਅਗਸਤ ਨੂੰ ਮੋਪਅਪ ਡੇ  ਮਨਾਇਆ ਗਿਆ  ਜਿਸ ਵਿੱਚ ਲੋਕਾਂ ਨੂੰ ਬੱਚਿਆਂ  ਦੇ   ਪੇਟ ਦੇ ਕੀੜਿਆਂ , ਲੱਛਣਾਂ ਅਤੇ ਰੋਕਥਾਮ  ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ   ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਗਈਆਂ।ਪੇਟ ਦੇ ਕੀੜਿਆਂ ਦੇ ਸੰਕਰਮਣ ਦੀ ਰੋਕਥਾਮ ਦੇ ਲਈ ਆਸਾਨ ਤੇ ਮਹੱਤਵਪੂਰਨ ਤਰੀਕਾ ਇਹੀ ਹੈ ਕਿ ਉਨ੍ਹਾਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਜਾਣ  ।  ਬੱਚਿਆਂ ਦੇ ਉੱਜਵਲ ਭਵਿੱਖ ਦੇ ਲਈ ਇਸ ਪ੍ਰੋਗਰਾਮ ਨੂੰ   ਨਿਰਦੇਸ਼ਾਂ ਅਨੁਸਾਰ   ਨੇਪਰੇ ਚੜ੍ਹਾਇਆ ਗਿਆ  ।

LEAVE A REPLY

Please enter your comment!
Please enter your name here