ਆਮ ਜਨਤਾ ਦਾ ਅੱਜ ਦੇ ਸਮੇ ਜਿੰਦਗੀ ਜਿਉਣਾ ਹੀ ਇੱਕ ਬਹੁਤ ਵੱਡਾ ਸੰਘਰਸ਼ ਬਣ ਚੁੱਕਿਆਂ ਹੈ: ਨਰਬੀਰ ਬਾਜਵਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਜਦੋ ਦੀ ਕੇਂਦਰ ਸਰਕਾਰ ਦੀ ਸੱਤਾ ਤੇ ਮੋਦੀ ਸਰਕਾਰ ਕਾਬਿਜ਼ ਹੋਈ ਹੈ ਉਸ ਦਿਨ ਤੋਂ ਹੀ ਦੇਸ਼ ਅੰਦਰ ਮਹਿੰਗਾਈ ਦਾ ਬੋਲਬਾਲਾ ਹੈ ਹਰ ਛੋਟੀ ਤੇ ਵੱਡੀ ਚੀਜ਼ ਦਾ ਮੁੱਲ ਕਈ ਗੁਣਾਂ ਵੱਧ ਗਿਆ ਹੈ, ਜਿਸ ਨਾਲ ਗਰੀਬ ਤੇ ਮੱਧਮ ਵਰਗ ਦਾ ਮਹਿੰਗਾਈ ਨੇ ਲੱਕ ਤੋੜਕੇ ਰੱਖ ਦਿੱਤਾ ਹੈ ਉਕਤ ਗੱਲਾਂ ਦਾ ਪ੍ਰਗਟਾਵਾਂ ਨਰਬੀਰ ਸਿੰਘ ਬਾਜਵਾ ਲੱਖਣ ਕਲਾਂ, ਸੀਨੀਅਰ ਮੀਤ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ (ਡਕੋਦਾ)ਨੇ ਕੀਤਾ। ਕਿਸਾਨ ਲੀਡਰ ਨਰਬੀਰ ਬਾਜਵਾ ਲੱਖਣ ਕੱਲਾਂ ਨੇ ਕਿਹਾ ਕਿ ਕੋਈ ਸਮਾਂ ਸੀ ਜਦੋ ਗਰੀਬ ਬੰਦਾ ਲੂਣ ਨਾਲ ਰੋਟੀ ਖਾ ਲੈਂਦਾ ਸੀ ਤੇ ਕਾਰਪੋਰੇਟ ਘਰਾਣਿਆਂ ਨੇ ਲੂਣ ਦੇ ਰੇਟ ਵਿੱਚ ਵੀ ਦਿਨੋ-ਦਿਨ ਵਾਧਾ ਕਰਕੇ ਇਸਨੂੰ ਗਰੀਬ ਦੀ ਪਹੁੰਚ ਤੋਂ ਦੂਰ ਕਰ ਦੇਣਾ ਹੈ ਪੈਟਰੋਲ, ਡੀਜਲ, ਘਰੇਲੂ ਰਸੋਈ ਗੈਸ ਦੇ ਰੇਟਾਂ ਵਿੱਚ ਆਏ ਦਿਨ ਇਜਾਫਾ ਹੁੰਦਾ ਰਹਿੰਦਾ ਹੈ, ਜਿਸਨੇ ਗਰੀਬ ਤੇ ਮੱਧਮ ਵਰਗ ਦੇ ਘਰ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।

Advertisements

ਇਹ ਸੱਭ ਕੇਂਦਰ ਸਰਕਾਰ ਵਲੋਂ ਕੁਝ ਕਾਰਪੋਰੇਟ ਘਰਾਣਿਆਂ ਨੂੰ ਮੋਹਰੀ ਬਣਾਉਣ ਕਰਕੇ ਹੀ ਹੋ ਰਿਹਾ ਹੈ । ਬਾਜਵਾ ਨੇ ਕਿਹਾ ਦੇਸ਼ ਅੰਦਰ ਰੋਜ਼ਗਾਰ ਮਿਲ ਨਹੀਂ ਰਿਹਾ ਬੇਰੋਜ਼ਗਾਰੀ ਲੋਕਾਂ ਦੇ ਘਰਾਂ ਦੇ ਕੋਠੇ ਚੜਕੇ ਨੱਚ ਰਹੀ ਹੈ, ਮਹਿੰਗਾਈ ਦਾ ਬੋਲਬਾਲਾ ਹੈ ਆਮ ਜਨਤਾ ਦਾ ਅੱਜ ਦੇ ਸਮੇ ਜਿੰਦਗੀ ਜਿਉਣਾ ਹੀ ਇੱਕ ਬਹੁਤ ਵਾਡਾ ਸੰਘਰਸ਼ ਬਣ ਚੁਕਿਆ ਹੈ । ਦੇਸ਼ ਦੀ ਸਰਕਾਰਾਂ ਨੂੰ ਗਰੀਬ ਤੇ ਆਮ ਵਰਗ ਦਾ ਖਿਆਲ ਰੱਖਦੇ ਹੋਏ ਮਹਿੰਗਾਈ ਨੂੰ ਤੇਜ਼ੀ ਨਾਲ ਘਟਾਉਣਾ ਚਾਹੀਦਾ ਹੈ ਤੇ ਰੋਜਗਾਰ ਦੇ ਨਿੱਤ ਨਵੇਂ ਮੌਕੇ ਜਨਤਾ ਨੂੰ ਦੇਣੇ ਚਾਹੀਦੇ ਹਨ, ਜਿਸ ਨਾਲ ਸਾਡਾ ਭਾਰਤ ਖੁਸ਼ਹਾਲ ਹੋ ਸਕੇਗਾ ।

LEAVE A REPLY

Please enter your comment!
Please enter your name here