ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਵੱਡਮੁੱਲਾ ਯੋਗਦਾਨ ਲਈ ਪ੍ਰੋ. ਬਹਾਦਰ ਸੁਨੇਤ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮਾਜ ਸੇਵਾ ਦੇ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੂੰ ਦੇਸ਼ ਦੀ ਆਜ਼ਾਦੀ ਦੀ 75 ਵੀਂ  ਵਰੇਗੰਢ ਦੇ ਮੋਕੇ ਤੇ  ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਸਰਦਾਰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਸੰਦੀਪ ਹੰਸ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਇਹ ਸਨਮਾਨ ਪ੍ਰਾਪਤ ਕੀਤਾ ਗਿਆ। ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ  ਦੱਸਿਆ ਕਿ ਪਿਹਲੀ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਸਮੇਂ  ਕਿਸੇ ਦੁਰਘਟਨਾ ਗ੍ਰਸਤ ਲੋੜਵੰਦ ਵਿਅਕਤੀ ਨੂੰ ਬਚਾਉਣ ਲਈ  ਪੀ ਜੀ ਆਈ ਚੰਡੀਗੜ੍ਹ ਦੇ ਬਲੱਡ ਬੈਂਕ ਵਿੱਚ ਖੂਨਦਾਨ ਕੀਤਾ। ਪਿੰਡ ਵਿੱਚ ਰਹਿੰਦਿਆਂ ਕਦੇ ਵੀ ਖੂਨਦਾਨ  ਬਾਰੇ ਨਹੀਂ ਸੁਣਿਆ ਸੀ ਪ੍ਰੰਤੂ ਜਿਸ ਵਿਅਕਤੀ ਲਈ ਖੂਨਦਾਨ ਕੀਤਾ ਸੀ ਉਨ੍ਹਾਂ  ਸਾਕ ਸਬੰਧੀਆਂ ਵੱਲੋਂ ਦਿੱਤੇ ਅਸ਼ੀਰਵਾਦ ਅਤੇ ਦੁਆਂਵਾਂ ਅਤੇ ਮਰੀਜ਼ ਦੇ ਚਿਹਰੇ ਦੀ ਖੁਸ਼ੀ  ਤੋਂ ਇਸ ਸੇਵਾ ਦਾ ਸਫਰ ਸ਼ੁਰੂ ਹੋਇਆ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ  ਵਿੱਚ  ਰਹਿੰਦੇਂ  ਹੋਰ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਅੱਗੇ ਵਧਦੇ ਗਏ ਅਤੇ ਮੌਜੁਦਾ ਸਮੇਂ ਵਿੱਚ ਵੀ ਜ਼ਿਦਗੀ ਦਾ ਹਿੱਸਾ ਹੈ  । 

Advertisements

ਲੋਕਾਂ ਸਰਬਸਾਂਝੀਵਾਲਤਾ ਪਰਉਪਕਾਰ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅਤੇ ਖੂਨਦਾਨ ਅਤੇ ਨੇਤਰਦਾਨ ਸੇਵਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ   ਭਾਈ ਘਨੱਈਆ ਜੀ ਮਿਸ਼ਨ ਦੀ ਸਥਾਪਨਾ ਕੀਤੀ ਗਈ । ਪੀ ਜੀ ਆਈ ਚੰਡੀਗੜ੍ਹ ਵਿਖੇ ਸਥਿਤ ਨੇਤਰਦਾਨ ਬੈਂਕ ਦੇ ਅਧਿਕਾਰੀਆਂ ਵੱਲੋਂ ਨੇਤਰਦਾਨ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਾਂਝੇ ਤੌਰ ਖੂਨਦਾਨ ਅਤੇ ਨੇਤਰਦਾਨ ਸੇਵਾ ਸਬੰਧੀ ਜਾਗਰੂਕਤਾ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਦੇਸ਼ ਭਰ ਵਿੱਚ ਖੂਨਦਾਨ ਸੇਵਾ ਨੂੰ ਉਤਸ਼ਾਹਿਤ ਕਰਨ ਲਈ ਬਣੀ ਸੰਸਥਾ ਨਾਲ ਜੁੜੇ ਕੇ ਪੰਜਾਬ ਵਿੱਚ ਖੂਨਦਾਨ ਲਹਿਰ ਅੱਗੇ ਵਧਾਉਣ ਲਈ ਖੂਨਦਾਨ ਕੈਂਪ ਆਯੋਜਿਤ ਕਰਵਾਏ ਗਏ ਅਤੇ ਹਜ਼ਾਰਾਂ ਹੀ ਨੋਜਵਾਨਾਂ ਨੂੰ ਇਸ ਮਹਾਨ ਸੇਵਾ ਕਾਰਜ ਜੋੜਨ ਲਈ ਅੱਗੇ ਆਏ। ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ , ਹੁਸ਼ਿਆਰਪੁਰ ਨੂੰ ਸਥਾਪਿਤ ਕਰਨ ਲਈ ਵਿਸ਼ੇਸ਼ ਭੂਮਿਕਾ ਨਿਭਾਈ ਗਈ।     

ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰਨ ਲਈ 1999 ਵਿੱਚ ਆਪਣੇ ਪਿਤਾ ਸਵਰਗੀ ਸਰਦਾਰ ਗੁਰਚਰਨ ਸਿੰਘ ਦੇ ਦਿਹਾਂਤ ਉਪਰੰਤ ਉਨ੍ਹਾਂ ਦੀਆਂ ਅੱਖਾਂ ਦਾਨ  ਕਰਵਾਈਆਂ ਗਈਆਂ ਅਤੇ ਕੁਝ ਸਾਲ ਬਾਅਦ ਆਪਣੀ ਮਾਤਾ ਗੁਰਮੀਤ ਕੌਰ ਦੀਆਂ ਅੱਖਾਂ ਦਾਨ ਕਰਕੇ ਨੇਤਰਦਾਨ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ। । ਭਾਵੇਂ ਵਿਹਮਾਂ ਭਰਮਾਂ ਵਿੱਚ ਫਸੇ ਕੁਝ ਰਿਸ਼ਤੇਦਾਰਾਂ ਨੇ  ਨੇਤਰਦਾਨ  ਸੇਵਾ ਕਰਨ ਦਾ ਵਿਰੋਧ ਵੀ ਕੀਤਾ। ਦੇਸ਼ ਭਰ ਵਿੱਚ ਨੇਤਰਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ  ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਸਥਾਪਨਾ ਲਈ ਵੀ ਵੱਡਮੁੱਲਾ ਯੋਗਦਾਨ ਪਾਇਆ ਅਤੇ ਪੰਜਾਬ ਭਰ ਵਿੱਚ ਨੇਤਰਦਾਨ ਲਹਿਰ ਨੂੰ ਘਰ ਘਰ ਪਹੁੰਚਾਉਣ ਲਈ ਮੁਹਿੰਮ ਦਾ ਹਿੱਸਾ ਬਣੇ। ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਰਨੀਅਲ ਬਲਾਈਂਡਨੈਸ ਫ੍ਰੀ ਪੰਜਾਬ  ਸਬੰਧੀ ਕਮੇਟੀ ਦੇ ਮੈਂਬਰ ਵੀ ਹਨ। 

 ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਕਾਲਜ ਦੀ ਐਨ ਐਸ ਐਸ  ਸੇਵਾ ਦੇ ਇੰਚਾਰਜ ਵਜੋਂ ਸੇਵਾ ਨਿਭਾਈ ਅਤੇ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ , ਖੂਨਦਾਨ ਅਤੇ ਨੇਤਰਦਾਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਰਿਹਾ । ਹਰ ਲੋੜਵੰਦ ਵਿਅਕਤੀ ਨੂੰ ਬਚਾਉਣ ਲਈ ਖੂਨਦਾਨ ਸੇਵਾ ਰਾਹੀਂ ਮਦਦ ਕਰਨ ਲਈ ਅਤੇ ਹਰ ਨੇਤਰਹੀਣ ਵਿਅਕਤੀ ਦੀ ਜ਼ਿੰਦਗੀ ਨੂੰ ਰੋਸ਼ਨੀ ਪ੍ਰਦਾਨ ਕਰਵਾਉਣ ਲਈ ਸਹਾਇਤਾ ਕਰਨ ਲਈ ਉਪਰਾਲੇ ਕੀਤੇ ਗਏ।                     

ਸਰਕਾਰੀ  ਸੇਵਾਵਾਂ ਤੋਂ ਸੇਵਾ ਮੁਕਤ ਹੋਣ ਉਪਰੰਤ ਵੀ  ਇਨ੍ਹਾਂ ਸਮਾਜ ਸੇਵੀ ਕਾਰਜਾਂ ਦੇ ਨਾਲ ਨਾਲ  ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਗਰੀਬ ਲੋਕਾਂ ਲਈ ਬਣਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ।  ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਵਿੱਦਿਆ ਹਾਸਲ ਕਰਨ ਲਈ ਮਦਦਗਾਰ  ਉਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਨਾਲ ਜੁੜ  ਕੇ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿਖੇ ਸਥਿਤ ਪ੍ਰੀਤ ਨਗਰ ਜਿਸ ਨੂੰ ਸ਼ਿਗਲੀਗਰ ਮਹੱਲਾ ਵੀ ਕਹਿੰਦੇ ਹਨ ਵਿਖੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।

ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਨੂੰ ਸਵੱਛ ਭਾਰਤ ਅਭਿਆਨ ਅਧੀਨ ਸੋ਼ਚਾਲਿਆ ਬਣਵਾ ਕੇ ਦੇਣ ਲਈ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਬਣਾਉਣ ਲਈ  ਲੋੜੀਂਦੀ ਕਾਰਵਾਈ ਕਰਨ ਵਿੱਚ ਇਨ੍ਹਾਂ ਗਰੀਬ ਲੋਕਾਂ ਦੀ ਆਵਾਜ਼ ਬਣ ਕੇ ਮਦਦ ਗਈ ਹੈ  ।  ਸਰਕਾਰੀ ਸਕੀਮ ਤਹਿਤ  ਇੱਕ ਸੋ ਦੇ ਲੱਗ  ਭਗ ਸ਼ੌਚਾਲਿਆ ਦੀ ਸਹੂਲਤ ਪ੍ਰਦਾਨ ਹੋ ਚੁੱਕੀ ਹੈ ਅਤੇ ਪੱਕੇ ਮਕਾਨ  ਬਣਾਉਣ ਸਬੰਧੀ ਲੋੜੀਂਦੀ ਕਾਰਵਾਈ  ।  ਇਥੋਂ ਦੇ ਕੁਝ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ  ਵਿਖੇ ਦਾਖਲ ਕਰਵਾਉਣ ਲਈ ਵੀ ਉਹਨਾਂ ਦੀ ਸਹਾਇਤਾ ਕੀਤੀ ਗਈ ਹੈ ਤਾਂ ਕਿ ਇਹ ਲੋਕ ਵੀ ਸਮੇਂ ਦੇ ਹਾਣੀ ਬਣਨ ਲਈ ਅਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ  ਹਾਸਲ ਕਰਵਾਉਣ ਲਈ ਅੱਗੇ ਆ ਸਕਣ। ਪ੍ਰੋਫੈਸਰ ਸੁਨੇਤ ਵੱਲੋਂ ਪ੍ਰਾਪਤ ਕੀਤਾ  ਆਪਣਾ ਸਨਮਾਨ ਆਪਣੇ ਸਾਥੀਆਂ ਅਤੇ ਇਨਸਾਨੀਅਤ ਨਾਲ ਪਿਆਰ ਕਰਨ  ਵਾਲੇ ਲੋਕਾਂ ਨੂੰ ਸਮਰਪਿਤ ਕੀਤਾ ਹੈ  ਸੋ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਦੇ ਰਹਿਣ ਲਈ ਅਪਣਾ ਵੱਡਮੁੱਲਾ ਯੋਗਦਾਨ ਪਾ ਰਹੇ  ਹਨ।

LEAVE A REPLY

Please enter your comment!
Please enter your name here