ਲੁਧਿਆਣਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬੀਤੇ ਦਿਨ ਲੁਧਿਆਣਾ ਵਿੱਚ ਹੋਏ 8 ਸਾਲਾਂ ਦੇ ਮਾਸੂਮ ਬੱਚੇ ਦੇ ਕਤਲ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। 8 ਸਾਲਾਂ ਸਹਿਜਪ੍ਰੀਤ ਦਾ ਕਾਤਲ ਉਸਦੇ ਸਕੇ ਤਾਏ ਸਵਰਣ ਸਿੰਘ ਨੇ ਹੀ ਕੀਤਾ। ਦੱਸ ਦਈਏ ਕਿ ਸਹਿਜਪ੍ਰੀਤ ਜੋ ਕਿ ਦੋ ਦਿਨ ਤੋਂ ਲਾਪਤਾ ਸੀ ਅਤੇ ਬਿਤੇ ਦਿਨ ਉਸਦੀ ਲਾਸ਼ ਨਹਿਰ ਵਿੱਚੋ ਮਿਲੀ।
ਪੁਲਿਸ ਵੱਲੋਂ ਸੀਸੀਟੀਵੀ ਫੂਟੇਜ਼ ਚੈਕ ਕਰਨ ਤੇ ਪਤਾ ਚੱਲਿਆਂ ਕਿ ਮੌਤ ਤੋ ਪਹਿਲਾਂ ਸਹਿਜ ਆਪਣੇ ਤਾਏ ਨਾਲ ਸੀ ਅਤੇ ਉਸਦਾ ਤਾਇਆਂ ਉਸਨੂੰ ਪਹਿਲਾਂ ਗੱਲਾਂ ਵਿੱਚ ਪਾ ਕੇ ਗੁਰਦੁਆਰੇ ਲੈ ਕੇ ਗਿਆ ਅਤੇ ਫਿਰ ਉਸਤੋਂ ਬਾਅਦ ਉਹ ਸਹਿਜ ਨੂੰ ਮੋਟਰਸਾਈਕਲ ਤੇ ਬਿਠਾਂ ਕੇ ਲੈ ਗਿਆ, ਜਿਸਤੋਂ ਬਾਅਦ ਸਹਿਜ ਲਾਪਤਾ ਹੋ ਗਿਆ। ਅਤੇ ਉਸਦੇ ਤਾਏ ਨੇ ਸਹਿਜ ਨੂੰ ਨਹਿਰ ਵਿੱਚ ਡੂਬੋਂ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆਂ ਜਾ ਰਿਹਾ ਹੈ ਸਹਿਜ ਦੇ ਤਾਏ ਨੇ ਸਹਿਜ ਨੂੰ ਪਰਿਵਾਰਿਕ ਰੰਜ਼ਿਸ ਦੇ ਚੱਲਦਿਆਂ ਇੰਨੀ ਭਿਆਨਕ ਮੌਤ ਦਿੱਤੀ ਹੈ। ਪੁਲਿਸ ਵੱਲੋਂ ਪੁੱਛਗਿਛ ਕਰਨ ਤੇ ਸਹਿਜ ਦੇ ਤਾਏ ਨੇ ਆਪਣਾ ਜ਼ੁਲਮ ਕਬੂਲ ਕੀਤਾ ਹੈ।