ਕੰਵਰ ਇਕਬਾਲ ਸਿੰਘ ਨੇ ਅਨੁਪਮ ਕਲੇਰ ਨੂੰ ਨਗਰ ਨਿਗਮ ਵਿੱਚ ਬਤੌਰ ਕਮਿਸ਼ਨਰ ਚਾਰਜ ਸੰਭਾਲਣ ਤੇ ਦਿੱਤੀ ਮੁਬਾਰਕਬਾਦ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਆਮ ਆਦਮੀ ਪਾਰਟੀ ਕਪੂਰਥਲਾ ਦੇ ਸੀਨੀਅਰ ਆਗੂ ਅਤੇ “ਆਪ” ਵਪਾਰ ਮੰਡਲ ਦੇ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ, ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਮੈਡਮ ਅਨੁਪਮ ਕਲੇਰ (ਪੀ.ਸੀ.ਐਸ) ਨੂੰ ਨਗਰ ਨਿਗਮ ਕਪੂਰਥਲਾ ਵਿੱਚ ਬਤੌਰ ਕਮਿਸ਼ਨਰ ਚਾਰਜ ਸੰਭਾਲਣ ਤੇ ਮੁਬਾਰਕਬਾਦ ਦਿੱਤੀ ! ਫੁੱਲਾਂ ਦੇ ਬੁੱਕੇ ਨਾਲ਼ ਮਾਣ-ਸਨਮਾਨ ਕਰਨ ਦੀ ਪ੍ਰਥਾ ਤੋਂ ਉੱਪਰ ਉੱਠ ਕੇ ਕਿਤਾਬ ਸਭਿਆਚਾਰ ਨੂੰ ਹੋਰ ਵਧੇਰੇ ਉਤਸ਼ਾਹਿਤ ਕਰਨ ਦਾ ਉਪਰਾਲਾ ਕਰਦਿਆਂ ਉਨ੍ਹਾਂ ਨੇ ਕਮਿਸ਼ਨਰ ਸਾਹਿਬ ਨੂੰ ਸਿਰਜਣਾ ਕੇਂਦਰ (ਰਜਿ) ਕਪੂਰਥਲਾ ਦੇ ਮੈਂਬਰਾਂ ਦਾ ਨਵਾਂ ਛਪਿਆ ਕਾਵਿ-ਸੰਗ੍ਰਹਿ “ਸਿਰਜਣਾ ਦੇ ਰੰਗ” ਭੇਟ ਕਰਦਿਆਂ ਹੋਇਆਂ ਉਨ੍ਹਾਂ ਦੀ ਆਮਦ ਨੂੰ ਖੁਸ਼ਾਮਦੀਦ ਆਖਿਆ ! 

Advertisements

ਉਨ੍ਹਾਂ ਨੇ ਦੱਸਿਆ ਕਿ ਮੈਡਮ ਅਨੁਪਮ ਕਲੇਰ ਲੰਮੇਂ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਿੱਚ ਵੱਖ-ਵੱਖ ਅਹੁਦਿਆਂ ਤੇ ਆਪਣੀਆਂ ਯੋਗ ਸੇਵਾਵਾਂ ਨਿਭਾ ਚੁੱਕੇ ਹਨ ! ਕਾਫ਼ੀ ਦੇਰ ਤੋਂ ਨਗਰ ਨਿਗਮ ਨੂੰ ਇੱਕ ਕਾਬਿਲ ਕਮਿਸ਼ਨਰ ਦੀ ਜ਼ਰੂਰਤ ਸੀ, ਆਸ ਹੈ ਆਪਣੀਂ ਕਾਬਲੀਅਤ ਸਦਕਾ ਉਹ ਨਗਰ ਨਿਗਮ ਕਪੂਰਥਲਾ ਦੀ ਯੋਗ ਅਗਵਾਈ ਕਰਨਗੇ ! ਮੈਡਮ ਅਨੁਪਮ ਕਲੇਰ ਨੇ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਉੱਚੇ ਰੁਤਬੇ ਤੇ ਬੈਠ ਕੇ ਲੋਕ ਸੇਵਾ ਕਰ ਰਹੇ ਹਨ, ਨਗਰ ਨਿਗਮ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਂਣ ਵਾਸਤੇ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਲੋਕਾਂ ਦੇ ਸਾਂਝੇ ਸਾਥ ਦੀ ਜ਼ਰੂਰਤ ਹੈ, ਤਾਂ ਜੋ ਉਹ ਹੋਰ ਸਾਰਥਕ ਸੇਵਾਵਾਂ ਦੇ ਸਕਣ !

LEAVE A REPLY

Please enter your comment!
Please enter your name here