ਕਾਂਗਰਸ ਸ਼ਹਿਰੀ ਪ੍ਰਧਾਨ ਦੇ ਬੇਟੇ ਤੇ ਜਾਨਲੇਵਾ ਹਮਲਾ ਕਰਨ ਵਾਲੇ ਸਾਰੇ ਮੁਜਰਿਮਾਂ ਨੂੰ ਪੁਲਿਸ ਕਰੇਂਗੀ ਜਲਦ ਗਿਰਫ਼ਤਾਰ: ਡੀਐਸਪੀ ਸਬ ਡਿਵੀਜਨ

ਕਪੂਰਥਲਾ , (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਰੀਬ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਕਾਂਗਰਸ ਸ਼ਹਿਰੀ ਪ੍ਰਧਾਨ ਦੇ ਬੇਟੇ ਤੇ ਜਾਨਲੇਵਾ ਹਮਲਾ ਕਰਨ ਵਾਲੇ ਸਾਰੇ ਮੁਜ਼ਰਿਮ ਪੁਲਿਸ ਗ੍ਰਿਫਤ ਚੋ ਬਾਹਰ ਚੱਲ ਰਹੇ ਹਨ ਜੋਕਿ ਪੁਲਿਸ ਦੀ ਕਾਰਜਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਆਮ ਦੇਖਿਆ ਜਾਂਦਾ ਹੈ ਕਿ ਸ਼ਹਿਰ ਵਿੱਚ ਕੋਈ ਚਿੰਦੀ ਚੋਰ ਛੋਟੀ ਮੋਟੀ ਚੋਰੀ ਜਾਂ ਕੋਈ ਵੀ ਗੈਰਕਨੂੰਨੀ ਕੰਮ ਕਰਦਾ ਫੜਿਆ ਜਾਂਦਾ ਹੈ ਤੇ ਪੁਲਿਸ ਫਟਾਫਟ ਪਰਚਾ ਦੇ ਕੇ ਮੁਜ਼ਰਿਮ  ਚੁੱਕਣ ਉਸਦੇ ਘਰ, ਦੁਕਾਨ ਜਾਂ ਕਿਸੇ ਵੀ ਉਸਦੇ ਟਿਕਾਣੇ ਤੇ ਚਲੀ ਜਾਂਦੀ ਹੈ ਜੇ ਮੁਜ਼ਰਿਮ ਨਹੀਂ ਮਿਲਦਾ ਤੇ ਉਸਦੇ ਘਰੋਂ ਕਿਸੇ ਹੋਰ ਨੂੰ ਚੁੱਕ ਕੇ ਥਾਣੇ ਲਿਆਕੇ ਬਿਠਾ ਦਿੰਦੀ ਹੈ ਫਿਰ ਆਪਣੇ ਪਰਿਵਾਰ ਦੇ ਬੇਕਸੂਰ ਮੇਂਬਰ ਨੂੰ ਬਚਾਉਣ ਖਾਤਿਰ ਮੁਜ਼ਰਿਮ ਖੁਦ ਪੁਲਿਸ ਕੋਲ ਆ ਕੇ ਆਤਮਸੰਪ੍ਰਪ੍ਨ ਕਰ ਲਿੰਦਾ ਹੈ ਤੇ ਆਪਣੀ ਗਿਰਫਤਾਰੀ ਪਵਾ ਲੈਂਦਾ ਹੈ।

Advertisements

ਹੁਣ ਸ਼ਹਿਰੀ ਪ੍ਰਧਾਨ ਦੇ ਬੇਟੇ ਵਾਲੇ ਕੇਸ ਚ ਪੁਲਿਸ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਲਈ ਕੋਈ ਐਸਾ ਦਾਅਪੇਚ ਕਿਉਂ ਨਹੀਂ ਵਰਤ ਰਹੀ ਜਾਂ ਪੁਲਿਸ ਖੁਦ ਹੀ ਨਹੀਂ ਚਾਹੰਦੀ ਕਿ ਇਸ ਕੇਸ ਦੇ ਮੁਜਰਿਮਾਂ ਨੂੰ ਗਿਰਫ਼ਤਾਰ ਕੀਤਾ ਜਾਏ ਅਖੀਰ ਉਹ ਕਿਹੜੀਆਂ ਮਜ਼ਬੂਰੀਆਂ ਤੇ ਦਿੱਕਤਾਂ ਹਨ ਜੋ ਪੁਲਿਸ ਨੂੰ ਆਪਣਾ ਫਰਜ਼ ਤੇ ਡਿਊਟੀ ਨਿਭਾਉਣ ਚ ਅੜਚਨ ਪੈਦਾ ਕਰ ਰਹੀਆਂ ਹਨ । ਜਿਕਰਯੋਗ ਹੈ ਥਾਣਾ ਸਿਟੀ ਪੁਲਿਸ ਨੇ ਮਿਤੀ 21 ਅਗਸਤ 2022 ਨੂੰ 5 ਮੁਜਰਿਮਾਂ ਤੇ 188/22 ਮੁਕਦਮਾ ਦਿੱਤਾ ਹੋਇਆ ਹੈ । ਇਸ ਕੇਸ ਦੇ 5 ਵਿੱਚੋ 4 ਮੁਜ਼ਰਿਮ ਥਾਣਾ ਸਿਟੀ ਦੇ ਆਲੇ ਦੁਆਲੇ ਦੀ ਗੱਲੀਆਂ ਮੁਹੱਲਿਆਂ ਚ ਹੀ ਰਹਿੰਦੇ ਹਨ ਤੇ ਸ਼ਰੇਆਮ ਘੁੰਮ ਫਿਰ ਵੀ ਰਹੇ ਹਨ ਆਮ ਜਨਤਾ ਦਬੀ ਜੁਬਾਨ ਚ ਕਹਿ ਰਹੀ ਹੈ ਕਿ ਇਹ ਸਾਰੇ ਮੁਜ਼ਰਿਮ ਰੋਜਾਨਾ ਆਪਣੇ ਘਰ ਦੇ ਅੰਦਰ ਬਾਹਰ ਆਉਂਦੇ ਜਾਂਦੇ ਆਮ ਵੇਖੇ ਜਾਂਦੇ ਹਨ ਇਸ ਸੰਬੰਧੀ ਜਦੋ ਡੀਐਸਪੀ ਸਬ ਡਿਵੀਜਨ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਓਹਨਾ ਨੇ ਕਿਹਾ ਗੁੰਡਾ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਥਾਣਾ ਸਿਟੀ ਦੇ ਐਸਐਚਓ ਦੀ ਡਿਊਟੀ ਲਗਾ ਦਿੱਤੀ ਹੈ ਇਸ ਮੁਕੱਦਮੇ ਦੇ ਸਾਰੇ ਮੁਜਰਿਮਾਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਏ।

LEAVE A REPLY

Please enter your comment!
Please enter your name here