ਸੰਸਥਾ ਨੇ ਪਿੰਡ ਸੱਜਨਾ ਵਿਖੇ ਲਗਾਇਆ ਨੇਤਰਦਾਨ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਾਸ਼ਟਰੀ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਜੋ ਕਿ 25 ਅਗਸਤ 2022 ਤੋਂ 8 ਸਤੰਬਰ 2022 ਤੱਕ ਮਨਾਇਆ ਜਾ ਰਿਹਾ ਹੈ ਦੇ ਤਹਿਤ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋ ਅੱਜ ਪਿੰਡ ਸੱਜਨਾ ਵਿਖੇ ਨੇਤਰਦਾਨ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸੰਸਥਾ ਦੇ ਮੈਂਬਰਾ ਨੇ ਉੱਥੇ ਮੌਜੂਦ ਪਿੰਡ ਦੇ ਲੋਕਾਂ ਨੂੰ ਨੇਤਰਦਾਨ ਕਰਨ ਪ੍ਰਤੀ ਜਾਗਰੁਕ ਕੀਤਾ।
ਪਿੰਡ ਦੇ ਸਰਪੰਚ ਸ ਪਰਮਿੰਦਰ ਸਿੰਘ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਵਿਅਕਤੀ ਦੀਆ ਅੱਖਾ ਦੋ ਨੇਤਰਹੀਣਾ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦੀਆਂ ਪ੍ਰੌ ਬਹਾਦਰ ਸਿੰਘ ਸੁਨੇਤ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਿਅਕਤੀ ਇਸ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਨੇਤਰਹੀਣਤਾ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਨੇਤਰਦਾਨ ਸੰਸਥਾ ਦੇ ਪ੍ਰਧਾਨ ਸ ਮਨਮੋਹਣ ਸਿੰਘ, ਸੀਨੀਅਰ ਉਪ ਪ੍ਰਧਾਨ ਜਸਵੀਰ ਸਿੰਘ, ਉਪ ਪ੍ਰਧਾਨ ਸੁਰੇਸ਼ ਕਪਾਟੀਆ, ਜਰਨਲ ਸਕੱਤਰ ਬਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here