ਡੀਐਸਪੀ ਸਿਟੀ ਪਲਵਿੰਦਰ ਨੇ ਨੇਤਰਦਾਨ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਾਸ਼ਟਰੀ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਜੋਕਿ 25 ਅਗਸਤ 2022 ਤੋਂ 8 ਸਤੰਬਰ 2022 ਤੱਕ ਮਨਾਇਆ ਜਾ ਰਿਹਾ ਹੈ ਦੇ ਤਹਿਤ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਅਤੇ ਈ-ਰਿਕਸ਼ਾ ਯੂਨੀਅਨ ਵਲੋਂ ਨੇਤਰਦਾਨ ਜਾਗਰੁਕਤਾ ਲਈ ਈ-ਰਿਕਸ਼ਾ ਤੇ ਬੈਨਰ ਲਗਾ ਕੇ ਸ਼ਹਿਰ ਦੇ ਲੋਕਾ ਨੂੰ ਜਾਗਰੁਕ ਕਰਨ ਲਈ ਉਪਰਾਲਾ ਕੀਤਾ ਗਿਆ। ਇਸ ਰੈਲੀ ਨੂੰ ਡੀਐਸਪੀ ਸਿਟੀ ਪਲਵਿੰਦਰ ਸਿੰਘ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਝੰਡੀ ਦਿਖਾ ਕੇ ਰਵਾਨਾ ਕੀਤਾ।

Advertisements

ਡੀ ਐਸ ਪੀ ਸਿਟੀ ਪਲਵਿੰਦਰ ਸਿੰਘ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਿਅਕਤੀ ਇਸ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਨੇਤਰਹੀਣਤਾ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਨੇਤਰਦਾਨ ਸੰਸਥਾ ਦੇ ਪ੍ਰਧਾਨ ਮਨਮੋਹਣ ਸਿੰਘ, ਪੈਟਰਨ ਪ੍ਰੌ. ਬਹਾਦਰ ਸਿੰਘ ਸੁਨੇਤ, ਸੀਨੀਅਰ ਉਪ ਪ੍ਰਧਾਨ ਜਸਵੀਰ ਸਿੰਘ, ਜਰਨਲ ਸਕੱਤਰ ਬਲਜੀਤ ਸਿੰਘ, ਸਕੱਤਰ ਪ੍ਰੇਮ ਸੈਣੀ, ਹਰਭਜਨ ਸਿੰਘ, ਮੈਡਮ ਸੰਤੋਸ਼ ਸੈਣੀ ਅਤੇ ਗੁਰਮੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here