ਨੇਤਰਦਾਨ ਦੇ ਪ੍ਰਣ ਪੱਤਰ ਭਰਕੇ ਜਨਮ ਦਿਨ ਮਨਾਉਣਾ ਸ਼ਲਾਘਾਯੋਗ ਉਪਰਾਲਾ: ਪ੍ਰਿੰ. ਰਚਨਾ ਕੌਰ   

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)।  ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਦੇ ਫਾਰਮੇਸੀ ਦੇ ਪ੍ਰੋਫੈਸਰ ਅਰਚਨਾ ਬੈਂਸ ਵੱਲੋਂ ਆਪਣੇ ਜਨਮ ਦਿਨ ਦੇ ਮੋਕੇ ਤੇ ਨੇਤਰਦਾਨ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਪੂਰਾ ਪ੍ਰੀਵਾਰ ਇਸ ਮਹਾਨ ਸੇਵਾ ਕਾਰਜ ਨਾਲ ਜੁੜੇ ਕੇ ਇਸ ਸੇਵਾ ਨੂੰ ਅੱਗੇ ਵਧਾਉਣ ਲਈ  ਕਾਰਜ ਕਰਦੇ ਰਹਿਣਗੇ ਅਤੇ ਦੇਸ਼ ਨੂੰ ਨੇਤਰਹੀਣਤਾ ਤੋਂ ਮੁਕਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਤੱਕ ਨੇਤਰਦਾਨ ਮਹਾਂਦਾਨ ਦਾ ਸੰਦੇਸ਼ ਪਹੁੰਚਾਉਣਗੇ । 

Advertisements

 ਇਸ ਮੌਕੇ ਤੇ ਪਿ੍ੰਸੀਪਲ ਰਚਨਾ ਕੌਰ , ਪ੍ਰੋਫੈਸਰ ਜਸਵੰਤ ਕੌਰ , ਪ੍ਰੋਫੈਸਰ ਗਗਨ ਚੋਧਰੀ , ਪ੍ਰੋਫੈਸਰ ਗੁਰਪ੍ਰੀਤ ਸਿੰਘ , ਪ੍ਰੋਫੈਸਰ ਰੂਪੇਸ਼ ਸ਼ਰਮਾ , ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਕਿਸ਼ਨ ਕੁਮਾਰ, ਅਤੇ ਅਵਤਾਰ ਸਿੰਘ ਹਾਜ਼ਰ ਸਨ। ਇਸ ਮੌਕੇ ਤੇ ਪ੍ਰਿੰਸੀਪਲ ਰਚਨਾ ਕੌਰ ਵੱਲੋਂ ਮਤੀ ਅਰਚਨਾ ਬੈਂਸ ਨੂੰ  ਨੇਤਰਦਾਨ ਲਈ ਸਨਮਾਨਿਤ ਸਾਰਟੀਫਿਕੇਟ  ਭੇਟ ਕੀਤਾ ਗਿਆ ਅਤੇ ਇਸ ਮਹਾਨ ਸੇਵਾ ਕਾਰਜ ਨਾਲ ਜੁੜਨ ਲਈ ਮੁਬਾਰਕਬਾਦ ਵੀ ਦਿੱਤੀ।

LEAVE A REPLY

Please enter your comment!
Please enter your name here