ਪੁਲਿਸ ਚੌਂਕੀ ਨਸਰਾਲਾ ਵਲੋਂ ਨਾਜਾਇਜ ਮਾਇਨਿੰਗ ਕਰ ਰਹੇ ਦੋ ਟਰੈਕਟਰ-ਟ੍ਰਾਲੀ ਸਮੇਤ ਦੋ ਕਾਬੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)ਰਿਪੋਰਟ- ਗੁਰਜੀਤ ਸੋਨੂੰ। ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸੁਰਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ (ਦਿਹਾਤੀ) ਜੀ ਦੀ ਸੁਪਰਵੀਜ਼ਨ ਹੇਠ ਅਤੇ ਜਸਬੀਰ ਸਿੰਘ ਐਸ.ਆਈ. ਮੁੱਖ ਅਫਸਰ ਥਾਣਾ ਬੁੱਲ੍ਹੋਵਾਲ ਦੀ ਹਦਾਇਤ ਅਨੁਸਾਰ ਗੈਰ ਕਾਨੂੰਨੀ ਰੇਤਾ ਦੀ ਨਿਕਾਸੀ ਕਰਨ ਵਾਲਿਆਂ ਲਈ ਚਲਾਈ ਗਈ ਮੁਹਿੰਮ ਤਹਿਤ ਸਰਬਜੀਤ ਕੁਮਾਰ ਐਸ.ਡੀ.ਓ ਮਾਈਨਿੰਗ ਅਫਸਰ ਹੁਸ਼ਿਆਰਪੁਰ ਸਮੇਤ ਸਟਾਫ ਵੱਲੋਂ 02-09-2022 ਨੂੰ ਪਿੰਡ ਖਲਵਾਣਾ ਵੱਲੋਂ ਦੋ ਟਰੈਕਟਰ ਸਮੇਤ ਰੇਤਾ ਨਾਲ ਭਰੀਆ ਟਰਾਲੀਆ ਇੱਕ ਟਰੈਕਟਰ ਮਾਰਕਾ ਮਹਿੰਦਰਾ 575 ਨੰਬਰੀ ਪੀ.ਬੀ 07 ਏਐਸ 0242 ਸਮੇਤ ਰੇਤਾ ਨਾਲ ਭਰੀ ਟਰਾਲੀ ਜਿਸ ਨੂੰ ਉਮੇਸ਼ ਕੁਮਾਰ ਪੁੱਤਰ ਜੋਖਣ ਚੌਧਰੀ ਵਾਸੀ ਮੋਹਤਿਆਰੀ ਸਟੇਟ ਬਿਹਾਰ ਹਾਲ ਵਾਸੀ ਪਿੱਪਲਾਵਾਲਾ ਥਾਣਾ ਮਾਡਲ ਟਾਊਨ ਚਲਾ ਰਿਹਾ ਸੀ।

Advertisements

ਦੂਸਰਾ ਟਰੈਕਟਰ ਮਾਰਕਾ ਮਹਿੰਦਰਾ 575 ਰੰਗ ਲਾਲ ਨੰਬਰੀ ਪੀ.ਬੀ 07 ਏਐਸ 0241 ਸਮੇਤ ਰੇਤਾ ਨਾਲ ਭਰੀ ਟਰਾਲੀ ਜਿਸ ਨੂੰ ਅਮਰ ਲਾਲ ਪੁੱਤਰ ਚਲਿੱਤਰ ਸਾਹਨੀ ਵਾਸੀ ਮੋਹਤਿਆਰੀ ਜਿਲ੍ਹਾ ਮੋਹਤਿਆਰੀ ਸਟੇਟ ਬਿਹਾਰ ਹਾਲ ਵਾਸੀ ਪਿੱਪਲਾਵਾਲਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਚਲਾ ਰਿਹਾ ਸੀ ਜਿਹਨਾ ਨੇ ਟਰਾਲੀ ਵਿੱਚ ਭਰੀ ਰੇਤਾ ਸਬੰਧੀ ਕੋਈ ਵੀ ਕਾਗਜਾਤ ਪੇਸ਼ ਨਹੀਂ ਕੀਤਾ ਜਿਸ ਤੇ ਏਐਸਆਈ ਸੁਖਵਿੰਦਰ ਸਿੰਘ ਚੋਂਕੀ ਇੰਚਾਰਜ ਨਸਰਾਲਾ ਸਮੇਤ ਪੁਲਿਸ ਪਾਰਟੀ ਦੇ ਨਸਰਾਲਾ ਸਟੇਸ਼ਨ ਦਿਉਵਾਲ ਰੋਡ ਤੇ ਮਾਈਨਿੰਗ ਅਫਸਰ ਵੱਲੋਂ ਦਿੱਤੀ ਦਰਖਾਸਤ ਤੇ ਉਕਤ ਦੋਨੋ ਟਰੈਕਟਰ ਸਮੇਤ ਰੇਤਾ ਨਾਲ ਭਰੀਆਂ ਟਰਾਲੀਆ ਅਤੇ ਦੋਸ਼ੀਆ ਦੇ ਖਿਲਾਫ ਮੁੱਕਦਮਾ ਨੰਬਰ 144 ਮਿਤੀ 02-09-2022 ਅਧ 21 (1) ਮਾਈਨਿੰਗ ਐਕਟ ਮਿਨਰਲ ਡਿਵੈਲਮੈਂਟ ਐਂਡ ਰੈਗੂਲੇਸ਼ਨ ਐਕਟ 1957 ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਗਈ। ਦੋਸ਼ੀਆ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here