ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਔਰਤਾਂ ਦੇ ਹੱਕ ਵਿੱਚ ਲਿਆ ਇਤਿਹਾਸਿਕ ਫੈਸਲਾ: ਕਰਮਜੀਤ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਹੋਸ਼ਿਆਰਪੁਰ ਵਿੱਚ ਬੀਤੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋ ਜਾਰੀ ਕੀਤੇ ਔਰਤਾਂ ਸਰਪੰਚਾ, ਪੰਚਾ, ਸੰਮਤੀਆ ਅਤੇ ਪ੍ਰੀਸ਼ਦਾਂ ਦੀਆ ਮੈਂਬਰਾਂ ਨੂੰ ਲੈਕੇ ਜੋਂ ਨਿਰਦੇਸ਼ ਜਾਰੀ ਕੀਤੇ ਗਏ ਉਸਦਾ ਆਮ ਆਦਮੀ ਪਾਰਟੀ ਦੀਆ ਮਹਿਲਾਂ ਆਗੂਆਂ ਨੇ ਜ਼ੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ ਇਸਨੂੰ ਲੈਕੇ ਕਿਹਾ ਕਿ ਔਰਤਾਂ, ਸਰਪੰਚਾ, ਪੰਚਾ, ਸੰਮਤੀਆ ਤੇ ਪ੍ਰੀਸ਼ਦਾਂ ਦੀਆਂ ਮੈਂਬਰਾਂ ਬਣਦੀਆਂ ਹਨ ਤਾਂ ਲੋਕਾਂ ਵੱਲੋਂ ਉਹਨਾਂ ਨੂੰ ਜੋ ਸੰਵਿਧਾਨਿਕ ਅਹੁਦਾ ਦਿੱਤਾ ਗਿਆ ਹੁੰਦਾ ਹੈ ਉਸਦੇ ਅਧਿਕਾਰ ਤੇ ਤਾਕਤਾਂ ਦੀ ਵਰਤੋਂ ਉਹਨਾਂ ਦੇ ਪਤੀ, ਪੁੱਤਰ ਜਾਂ ਰਿਸ਼ਤੇਦਾਰ ਕਿਉ ਕਰਨ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉੱਤੇ ਲਗਵਾਈ ਗਈ ਪਾਬੰਧੀ ਨਾਲ ਔਰਤਾਂ ਨੂੰ ਆਪਣੀ ਯੋਗਤਾ ਦਾ ਪਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸ਼ਹਿਰੀ ਪ੍ਰਧਾਨ ਮੈਡਮ ਕਰਮਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਦਾ ਸਵਾਗਤ ਆਮ ਆਦਮੀ ਪਾਰਟੀ ਔਰਤਾਂ ਨੇ ਹੀ ਨਹੀਂ ਬਲਕਿ ਦੂਜੀ ਪਾਰਟੀ ਦੀਆਂ ਔਰਤਾਂ ਤੇ ਆਮ ਔਰਤਾਂ ਨੇ ਵੀ ਕੀਤਾ ਹੈ।

Advertisements

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਸਮਜਦੀ ਹੈ ਅਤੇ ਉਨ੍ਹਾਂ ਮੁਤਾਬਿਕ ਹੀ ਚੰਗੇ ਆਗਾਹ ਵਧੂ ਫੈਸਲੇ ਲੈਂਦੀ ਹੈ। ਇੱਥੇ ਔਰਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਾਂ ਬਹੁਤ ਹੀ ਸ਼ਲਾਘਯੋਗ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਧਿਆਨ ਵਿੱਚ ਨਗਰ ਨਿਗਮ ਅਤੇ ਕੌਸਲਾਂ ਵਿੱਚ ਚੁਣੀਆਂ ਜਾਂਦੀਆਂ ਔਰਤਾਂ ਔਰਤਾਂ ਦਾ ਮਾਮਲਾ ਵੀ ਲਿਉਣਾ ਚੋਹੁੰਦੇ ਹਨ ਕਿ ਇੱਥੇ ਵੀ ਔਰਤਾਂ ਚੋਣਾਂ ਜਿੱਤ ਕੇ ਕੌਂਸਲਰ ਬਣਦੀਆਂ ਹਨ ਪਰ ਉਨ੍ਹਾਂ ਚੋ ਕਈਆਂ ਦੇ ਪਤੀ ਅਤੇ ਪੁੱਤਰ ਹੀ ਉਨ੍ਹਾਂ ਦਾ ਸਾਰਾ ਕੰਮ ਕਾਜ ਦੇਖਦੇ ਹਨ। ਇਸ ਲਈ ਪੰਚਾਇਤਾਂ, ਸੰਮਿਤਆਂ ਤੇ ਪ੍ਰੀਸ਼ਦਾਂ ਬਾਰੇ ਲਏ ਅਜਿਹੇ ਫੈਸਲੇ ਦੀ ਤਰਜ ਉੱਤੇ ਨਗਰ ਨਿਗਮਾਂ ਅਤੇ ਕੌਂਸਲਾਂ ਵਾਰੇ ਵੀ ਅਜਿਹਾ ਹੀ ਸਖ਼ਤ ਫ਼ੈਸਲਾ ਲਿਆ ਜਾਵੇ। ਜਿਲਾ ਪ੍ਰਧਾਨ ਕਰਮਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਥੋੜ੍ਹੀ ਹੈ ਕਿਉੰਕਿ ਔਰਤਾਂ ਦੇ ਹੱਕ ਖੋਹ ਕੇ ਉਨ੍ਹਾਂ ਦੇ ਪਤੀਆ, ਪੁੱਤਰਾ ਅਤੇ ਰਿਸ਼ਤੇਦਾਰਾਂ ਵੱਲੋਂ ਜਿਸ ਪ੍ਰਕਾਰ ਖੁਦ ਵਰਤੋਂ ਕੀਤੀ ਜਾਂਦੀ ਹੈ ਉਹ ਔਰਤਾਂ ਦੀ ਤ੍ਰਾਸਦੀ ਹੀ ਸੀ।

ਸਰਕਾਰ ਦੇ ਫੈਸਲੇ ਅਤੇ ਵੱਖ-ਵੱਖ ਵਿਭਾਗਾਂ ਨੂੰ ਜਾਰੀ ਕੀਤੇ ਆਦੇਸ਼ਾਂ ਨਾਲ ਖੁਦ ਸਰਪੰਚ, ਪੰਚ, ਸੰਮਤੀਆਂ ਅਤੇ ਪ੍ਰੀਸ਼ਦਾਂ ਦੇ ਅਹਦੇਦਾਰ ਬਣੇ ਘੜੰਮ ਚੌਧਰੀ ਲਾਣੇ ਨੂੰ ਨੱਥ ਪਵੇਗੀ ਅਤੇ ਔਰਤਾਂ ਅਪਣੇ ਮਿਲੇ ਅਧਿਕਾਰਾਂ ਦੀ ਵਰਤੋਂ ਕਰਕੇ ਪਿੰਡਾਂ ਵਿੱਚ ਵਿਕਾਸ ਤੇ ਆਪਣੀ ਯੋਗਤਾ ਦਾ ਵਿਖਾਵਾ ਕਰਨਗੀਆਂ। ਉਨ੍ਹਾਂ ਨੇ ਅਫਸੋਸ ਨਾਲ਼ ਕਿਹਾ ਕੀ ਲੋਕਾਂ ਨੇ ਚੁਣੀਆਂ ਤਾਂ ਔਰਤਾਂ ਨੂੰ ਹੁੰਦਾ ਹੈ ਪਰ ਉਸਨੂੰ ਮਿਲੀ ਤਾਕਤ ਦੀ ਵਰਤੋਂ ਮਰਦ ਕਰ ਰਿਹਾ ਹੈ।ਇਸ ਫੈਸਲੇ ਤੇ ਸਖ਼ਤੀ ਨਾਲ ਪਹਿਰਾ ਦੇਣ ਨਾਲ ਭਵਿੱਖ ਵਿੱਚ ਕੋਈ ਵੀ ਪਾਰਟੀ ਜੇਕਰ ਡੰਮੀ ਉਮੀਦਵਾਰ ਨੂੰ ਟਿਕਟ ਦੇਵੇਗੀ ਤਾ ਵੋਟਰ ਉਸਨੂੰ ਵੋਟ ਦੇਣ ਦੀ ਵਜਾਏ ਯੋਗ ਔਰਤਾਂ ਨੂੰ ਵੋਟ ਦੇਣਗੇ। ਇਸ ਫੈਸਲੇ ਨਾਲ ਔਰਤਾਂ ਵਿੱਚ ਮੂੜ ਊਰਜਾ ਦਾ ਸੰਚਾਰ ਹੋਇਆ ਹੈ ਜੋਂ ਯੋਗਤਾ ਤਾ ਰੱਖਦੀਆਂ ਪਰ ਪਾਰਟੀ ਦੀ ਸੌੜੀ ਸਿਆਸਤ ਦਾ ਸ਼ਿਕਾਰ ਹੋ ਕੇ ਸਿਆਸਤ ਤੋ ਪਾਸਾ ਵੱਟ ਗਈਆ ਸਨ। ਜੋਂ ਵੀ ਔਰਤਾਂ ਅਹਦੇਦਾਰਾ ਵਜੋਂ ਚੁਣਿਆ ਜਾਂਦੀਆਂ ਹਨ ਉਨ੍ਹਾਂ ਨੂੰ ਆਪਣੇ ਹੱਕ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਸਨੂੰ ਹਰ ਖੇਤਰ ਵਿੱਚ ਆਪ ਵਿਚਰ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।

ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਔਰਤਾਂ ਦੇ ਹੱਕ ਵਿੱਚ ਇਹ ਇਤਿਹਾਸਿਕ ਫ਼ੈਸਲਾ ਲਿਆ ਹੈ ਜਿਸ ਨਾਲ ਦਖਲ ਅੰਨਦਾਜੀ ਕਰਨ ਵਾਲੇ ਮਰਦਾ ਦੀਆ ਗਤੀਵਿਧੀਆਂ ਉੱਤੇ ਰੋਕ ਲੱਗੇਗੀ ਤੇ ਔਰਤਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ। ਜਿਲਾ ਪ੍ਰਧਾਨ ਕਰਮਜੀਤ ਕੌਰ ਜੀ ਨੇ ਕਿਹਾ ਕਿ ਸਾਡੀ ਸਰਕਾਰ ਅਪਣੇ ਜਾਰੀ ਕੀਤੇ ਆਦੇਸ਼ਾਂ ਉੱਤੇ ਸਖ਼ਤੀ ਨਾਲ ਪਹਿਰਾ ਦੇਵੇਗੀ ਜਿਸ ਦਾ ਅਸਰ ਆਉਣ ਵਾਲੀਆਂ ਚੋਣਾਂ ਚ ਸਾਫ ਦੇਖਣ ਨੂੰ ਮਿਲੇਗਾ।

LEAVE A REPLY

Please enter your comment!
Please enter your name here