ਸਿਹਤ ਵਿਭਾਗ ਵੱਲੋ ਹਵਾ ਪ੍ਰਦੂਸ਼ਨ ਸਬੰਧੀ ਜਾਗਰੂਕਤਾ ਗਤੀਵਿਧੀਆਂ ਆਯੋਜਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਹਵਾ ਪ੍ਰਦੂਸ਼ਨ ਸਬੰਧੀ ਵੱਖ-ਵੱਖ ਥਾਵਾਂ ਉਤੇ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਫਿਰੋਜ਼ਪੁਰ ਦੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜਿੰਦਰ ਮਨਚੰਦਾ ਦੀ ਅਗਵਾਈ ਹੇਠ ਉਲੀਕੀਆਂ ਗਈਆਂ ਗਤੀਵਿਧੀਆਂ ਦੇ ਸਿਲਸਿਲੇ ਵਿੱਚ ਫਿਰੋਜ਼ਪੁਰ ਨਗਰ ਕੌਂਸਿਲ ਦੇ ਮੀਟਿੰਗ ਹਾਲ ਵਿੱਚ ਇੱਕ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ। ਸਟੇਟ ਹੈਡਕੁਆਰਟਰ ਦੁਆਰਾ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿੱਚ ਇਸ ਸਭਾ ਵਿੱਚ ਜ਼ਿਲ੍ਹੇ ਦੇ ਟਰੈਫਿਕ ਪੁਲਿਸ ਕਰਮਚਾਰੀਆਂ ਅਤੇ ਨਗਰ ਕੌਂਸਿਲ ਦੇ ਸੈਨੀਟੇਸ਼ਨ ਵਰਕਰਜ਼ ਅਤੇ ਹੋਰ ਸਟਾਫ ਨੇ ਸ਼ਮੂਲੀਅਤ ਕੀਤੀ। ਇਸ ਅਵਸਰ ‘ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਯੁਵਰਾਜ ਨਾਰੰਗ ਨੇ ਕਿਹਾ ਕਿ ਅੱਜ ਦੀ ਇਹ ਜਾਗਰੂਕਤਾ ਗਤੀਵਿਧੀ ਤੀਜੇ ਅੰਤਰਰਾਸ਼ਟਰੀ ਦਿਵਸ ਆਫ ਕਲੀਨ ਏਅਰ ਫਾਰ ਬਲਯੂ ਸਕਾਈਜ਼ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਾਫ ਜਲਵਾਯੂ ਦਾ ਸਾਡੀ ਸਿਹਤ ਨਾਲ ਸਿੱਧਾ ਸਬੰਧ ਹੈ ਅਤੇ ਦੂਸ਼ਿਤ ਹਵਾ ਬਹੁਤ ਸਾਰੀਆਂ ਬੀਮਾਰੀਆਂ ਦਾ ਸਬਬ ਬਣਦੀ ਹੈ। ਡਾ: ਯੁਵਰਾਜ ਨੇ ਇਹ ਵੀ ਕਿਹਾ ਕਿ ਪ੍ਰਦੂਸ਼ਿਤ ਹਵਾ ਕਾਰਨ ਹੋਣ ਵਾਲੇ ਥੋੜੇ ਸਮੇ ਲਈ ਹੋਣ ਵਾਲੇ ਪ੍ਰਭਾਵਾਂ ਵਿੱਚ ਸਿਰ ਦਰਦ,ਚੱਕਰ ਆਉਣੇ,ਅੱਖਾਂ ਵਿੱਚ ਦਰਦ,ਖਾਂਸੀ,ਸਾਹ ਦਾ ਫੁੱਲਣਾ,ਚਮੜੀ ਤੇ ਜਲਣ ਆਦਿ ਹੋ ਸਕਦੇ ਹਨ। ਲੰਬੇ ਸਮੇਂ ਲਈ ਹਵਾ ਪ੍ਰਦੂਸ਼ਨ ਦੇ ਪ੍ਰਭਾਵਾਂ ਬਾਰੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਦੂਸ਼ਿਤ ਹਵਾ ਕਾਰਨ ਸਟਰੋਕ,ਦਿਲ ਦੇ ਰੋਗ/ਦੌਰਾ,ਸਾਹ ਦੇ ਰੋਗ/ਦਮਾਂ ਅਤੇ ਫੇਫੜਿਆਂ ਦਾ ਕੈਂਸਰ ਆਦਿ ਹੋ ਸਕਦੇ ਹਨ।

Advertisements

ਇਸ ਗਤੀਵਧੀ ਮੌਕੇ ਆਪਣੇ ਵਿਚਾਰ ਰੱਖਦਿਆਂ ਟਰੈਫਿਕ ਪੁਲੀਸ ਦੇ ਏ.ਐਸ.ਆਈ ਲਖਵੀਰ ਸਿੰਘ ਨੇ ਕਿਹਾ ਕਿ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਹਰ ਵਿਅਕਤੀ ਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਟਰੈਫਿਕ ਪੁਲੀਸ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਪੁਸ਼ਪਿੰਦਰ ਸ਼ਰਮਾ ਨੇ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਸਾਨੂੰ ਆਪਣੇ ਵਾਹਨਾਂ ਨੂੰ ਨਿਯਮਾਂ ਅਨੁਸਾਰ ਢੁੱਕਵੀਂ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ। ਇਸ ਮੌਕੇ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ ਨੇ ਵੀ ਵਿਸ਼ੇ ਨਾਲ ਸਬੰਧਤ ਚਰਚਾ ਵਿੱਚ ਸ਼ਮੂਲੀਅਤ ਕੀਤੀ। ਇਸੇ ਵਿਸ਼ੇ ਨਾਲ ਸਬੰਧਤ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਆਯੋਜਿਤ ਇੱਕ ਜਾਗਰੂਕਤਾ ਸਭਾ ਨੂੰ ਸੰਬੋਧਿਤ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ:ਸਤੀਸ਼ ਗੋਇਲ ਨੇ ਕਿਹਾ ਕਿ ਪ੍ਰਦੂਸਿਤ ਹਵਾ ਦੇ ਦੁਸ਼ਪ੍ਰਭਾਵਾਂ ਤੋਂ ਬਚਾਅ ਲਈ ਕਿ ਵਧੇਰੇ ਹਵਾ ਪ੍ਰਦੂਸ਼ਨ ਵਾਲੇ ਦਿਨਾਂ ਵਿੱਚ ਭੀੜ ਵਾਲੀਆਂ ਥਾਵਾਂ ਤੇ ਨਹੀ ਜਾਣਾ ਚਾਹੀਦਾ ਹੈ,ਪਰਾਲੀ,ਸੁੱਕੇ ਪੱਤੇ ਅਤੇ ਕੂੜੇ ਆਦਿ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ, ਪਦੂਸ਼ਨ ਘਟਾੳਣ ਲਈ ਜਿੰਨਾ ਹੋ ਸਕੇ ਪੈਦਲ ਚੱਲਿਆ ਜਾਵੇ ਅਤੇ ਜਨਤਕ ਵਾਹਨਾਂ ਦੀ ਵਰਤੋਂ ਕੀਤੀ ਜਾਵੇ,ਧੁੰਦ ਵਿੱਚ ਸਵੇਰ ਸ਼ਾਮ ਦੀ ਸੈਰ ਤੋਂ ਪ੍ਰਹੇਜ਼ ਕੀਤਾ ਜਾਵੇ,ਖਾਣਾ ਬਨਾਉਣ ਲਈ ਧੁੰਆਂ ਰਹਿਤ ਬਾਲਣ ਦੀ ਵਰਤੋਂ ਕੀਤੀ ਜਾਵੇ ਅਤੇ ਤੰਬਾਕੂਨੋਸੀ ਤੋਂ ਪ੍ਰਹੇਜ਼ ਕੀਤਾ ਜਾਵੇ। ਸਮੁੱਚੀ ਗਤੀਵਿਧੀ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਵਿੱਚ ਨਗਰ ਕੌਂਸਿਲ ਦੇ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ,ਸਟਾਫ ਗੀਤਾ ਰਾਣੀ,ਮਨੋਜ਼ ਕੁਮਾਰ ਅਤੇ ਆਸ਼ੀਸ਼ ਭੰਡਾਰੀ ਨੇ ਵਿਸ਼ੇਸ਼ ਯੋਗਦਾਨ ਪਾਇਆ

LEAVE A REPLY

Please enter your comment!
Please enter your name here