ਜਲੰਧਰ: ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਪਿੰਡਾਂ ਵਿੱਚ ਕੈਂਪ 1 ਫਰਵਰੀ ਤੋਂ

ਜਲੰਧਰ (ਦ ਸਟੈਲਰ ਨਿਊਜ਼)। ਆਯੂਸ਼ਮਾਨ-ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਲੋਕਾਂ ਨੂੰ ਪੰਜ ਲੱਖ ਰੁਪਏ ਤੱਕ ਕੈਸ਼ਲੈੱਸ ਸਿਹਤ ਸੇਵਾਵਾਂ ਦਾ ਲਾਭ ਦੇਣ ਵਾਸਤੇ ਇਸ ਸਕੀਮ ਤਹਿਤ ਸੌ ਫੀਸਦੀ ਕਾਰਡ ਬਣਾਉਣ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਪਿੰਡਾਂ ਵਿੱਚ ਕੱਲ (1 ਫਰਵਰੀ 2021) ਤੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਉਨ੍ਹਾਂ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 500 ਜਾਂ ਇਸ ਤੋਂ ਵੱਧ ਕਾਰਡ ਬਣਨੇ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਬਲਾਕ ਜਮਸ਼ੇਰ ਵਿੱਚ ਸੀਐਸਸੀ ਫੁੱਲੜੀਵਾਲ, ਗੁਰਦੁਆਰਾ ਸਾਹਿਬ ਪਿੰਡ ਜਗਰਾਲ, ਸ਼ਾਹਪੁਰ ਤੇ ਬਰਸਾਲ ਵਿੱਚ, ਜੰਝ ਘਰ ਕੋਟਲੀ ਥਾਨ ਸਿੰਘ ਸਰਨਾਨਾ ਅਤੇ ਨੰਗਲ ਫਤਹਿ ਖਾਨ, ਸਬ ਸੈਂਟਰ ਵਡਾਲਾ ਤੇ ਕੁੱਕੜ ਪਿੰਡ ਵਿਖੇ ਸੀਐਸਸੀ ਵਿੱਚ 1 ਫਰਵਰੀ ਤੋਂ 3 ਫਰਵਰੀ ਤੱਕ ਅਤੇ ਧਨੋਵਾਲੀ ਅਰਬਨ ਪੀਐਚਸੀ, ਸੌਫੀਪਿੰਡ ਸਬ ਸੈਂਟਰ, ਗੁਰਦੁਆਰਾ ਗੁਰੂ ਰਵਿਦਾਸ, ਖਾਂਭੜਾ, ਏ.ਡਬਲਿਯੂ.ਸੀ ਤਾਜਪੁਰ ਅਤੇ ਬਗੀਚੀ ਮੁਹੱਲਾ ਬੀਬੀਏ ਜੀਵਨ ਸਿੰਘ ਗੁਰਦੁਆਰਾ ਜਮਸ਼ੇਰ ਵਿਖੇ 4 ਫਰਵਰੀ ਤੋਂ 6 ਫਰਵਰੀ ਤੱਕ ਕੈਂਪ ਲਗਾਏ ਜਾਣਗੇ।

ਇਸੇ ਤਰ੍ਹਾਂ ਬਲਾਕ ਆਦਮਪੁਰ ਦੇ ਗੁਰਦੁਆਰਾ ਸਾਹਿਬ, ਪਿੰਡ ਜੰਡੂ ਸਿੰਘਾ, ਗੁਰਦੁਆਰਾ ਸਾਹਿਬ ਪਿੰਡ ਹਰੀਪੁਰ, ਸਬ ਸੈਂਟਰ ਚੋਮਨ, ਗੁਰਦੁਆਰਾ ਚੂਹੜਵਾਲੀ, ਐਸਐਚਸੀ ਅਲਾਵਲਪੁਰ (ਵਾਰਡ ਨੰ 1-5) ਵਿਖੇ 1 ਫਰਵਰੀ ਤੋਂ 3 ਫਰਵਰੀ ਤੱਕ ਅਤੇ ਡਰੋਲੀ ਕਲਾਂ ਦੇ ਪੀਐਚਸੀ ਸੈਂਟਰ, ਬਿਆਸ ਪਿੰਡ ਸਬ ਸੈਂਟਰ, ਗੁਰਦੁਆਰਾ ਗੁਰੂ ਰਵਿਦਾਸ ਅਲਾਵਲਪੁਰ (ਵਾਰਡ ਨੰ. 6-11), ਏ.ਡਬਲਯੂ.ਸੀ. ਘੁੜੈਲ ਅਤੇ ਧੋਗੜੀ ਦੇ ਗੁਰਦੁਆਰਾ ਸਾਹਿਬ ਵਿਖੇ 4 ਤੋਂ 6 ਫਰਵਰੀ ਤੱਕ ਕੈਂਪ ਲਗਾਏ ਜਾਣਗੇ। ਜਦਕਿ ਮਹਿਤਪੁਰ ਬਲਾਕ ਵਿੱਚ ਸੰਘੋਵਾਲ ਸਬ ਸੈਂਟਰ, ਏਡਬਲਯੂਸੀ ਅਡਰਾਮਨ, ਕਮਿਊਨਿਟੀ ਸੈਂਟਰ ਮਲੜੀ, ਗੁਰਦੁਆਰਾ ਸਾਹਿਬ ਉਗੀ ਅਤੇ ਏਡਬਲਯੂਸੀ ਧਾਲੀਵਾਲ ਵਿਖੇ 1 ਤੋਂ 3 ਫਰਵਰੀ ਤੱਕ ਅਤੇ ਕਮਿਊਨਿਟੀ ਸੈਂਟਰ ਸ਼ੰਕਰ, ਐਮਪੀਐਚਸੀ ਸਰੀਂਹ, ਏਡਬਲਯੂਸੀ ਮਹਿਤਪੁਰ, ਸਬ ਸੈਂਟਰ ਬਾਠ ਅਤੇ ਏਡਬਲਯੂਸੀ ਖੁਰਮਪੁਰ ਵਿਖੇ 4 ਤੋਂ 6 ਫਰਵਰੀ ਤੱਕ ਕੈਂਪ ਲਗਾਏ ਜਾਣਗੇ।

ਥੋਰੀ ਨੇ ਅੱਗੇ ਦੱਸਿਆ ਕਿ ਬਲਾਕ ਜੰਡਿਆਲਾ ਵਿਖੇ ਐਮਪੀਐਚਸੀ ਪਿੰਡ ਰੁੜਕਾ ਕਲਾਂ, ਏਡਬਲਯੂਸੀ ਰੁੜਕਾ ਕਲਾਂ, ਏਡਬਲਯੂਸੀ ਜੰਡਿਆਲਾ, ਏਡਬਲਯੂਸੀ ਗੋਰਾਇਆ, ਜੀਪੀਐਸ ਪਾਸਲਾ, ਐਸਐਚਸੀ ਕਾਹਨਾ ਢੇਸੀਆਂ ਵਿਖੇ 1 ਤੋਂ ਫਰਵਰੀ ਤੱਕ ਤੇ ਬੁੰਡਾਲਾ, ਸਬ ਸੈਂਟਰ ਸਮਰਾਏ, ਏਡਬਲਯੂਸੀ ਗੋਹਾਵਰ, ਏਡਬਲਯੂਸੀ ਮਹਾਲ, ਐਸਐਚਸੀ ਘੁੜਕਾ ਵਿਖੇ 4 ਤੋਂ ਫਰਵਰੀ ਤੱਕ ਅਤੇ ਬਲਾਕ ਬਿਲਗਾ ਵਿਖੇ ਸੀਐਚਸੀ ਨੂਰਮਹਿਲ, ਪਿੰਡ ਨੂਰਮਹਿਲ /ਸੈਕਟਰ ਚੂਹੇਕੀ ਵਿਖੇ 1 ਫਰਵਰੀ, ਏਡਬਲਯੂਸੀ ਸੰਘੋਵਾਲ/ਖੋਖੇਵਾਲ ਵਿਖੇ 2 ਫਰਵਰੀ, 3 ਫਰਵਰੀ ਨੂੰ ਐਸਸੀ ਸੰਘੇ ਖਾਲਸਾ/ਪੰਡੌਰੀ ਵਿਖੇ ਐਸਸੀ ਸੰਘੇ ਖਾਲਸਾ, 4 ਫਰਵਰੀ ਨੂੰ ਏਡਬਲਯੂਸੀ ਪ੍ਰਤਾਪਪੁਰ/ਮੈਨਵਾਲ ਅਤੇ 5 ਫਰਵਰੀ ਨੂੰ ਏਡਬਲਯੂਸੀ ਔਜਲਾ/ਸੰਗਤਪੁਰਾ ਵਿਖੇ ਦੋ-ਦੋ ਕੈਂਪ ਲਗਾਏ ਜਾਣਗੇ।

ਇਸੇ ਤਰ੍ਹਾਂ ਬਲਾਕ ਬੜਾਪਿੰਡ ਵਿਖੇ ਰਾਜੀਵ ਗਾਂਧੀ ਭਵਨ ਪਿੰਡ ਵਿਰਕ, ਰਾਜੀਵ ਗਾਂਧੀ ਭਵਨ ਪਿੰਡ ਨੰਗਲ, ਰਾਜੀਵ ਗਾਂਧੀ ਭਵਨ ਪਿੰਡ ਤੇਹਾੰਗ, ਸਰਕਾਰੀ ਪ੍ਰਾਇਮਰੀ ਸਕੂਲ ਸੈਫਾਬਾਦ, ਸਰਕਾਰੀ ਪ੍ਰਾਇਮਰੀ ਸਕੂਲ ਅਪਰਾ ਵਿਖੇ 1 ਤੋਂ 3 ਫਰਵਰੀ ਤੱਕ ਅਤੇ ਪੀਐਚਸੀ ਨਾਗਰ, ਕਮਿਊਨਿਟੀ ਸੈਂਟਰ ਲਸਾੜਾ, ਸਰਕਾਰੀ ਪ੍ਰਾਇਮਰੀ ਸਕੂਲ ਮੰਡੀ, ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਗੜ੍ਹਾ ਵਿਖੇ 4 ਤੋਂ 6 ਫਰਵਰੀ ਤੱਕ ਅਤੇ ਬਲਾਕ ਕਾਲਾ ਬੱਕਰਾ ਵਿਖੇ ਐਮਪੀਐਸਸੀ ਪੰਡੌਰੀ ਨਿੱਜਰਾਂ, ਸਬ ਸੈਂਟਰ ਭੱਟਨੌਰਾ ਲੁਬਾਣਾ, ਸਬ ਸੈਂਟਰ ਰਾਜਪੁਰ, ਸਬ ਸੈਂਟਰ ਕੌਜਾ ਅਤੇ ਸਬ ਸੈਂਟਰ ਮੋਗਾ ਵਿਖੇ 1 ਤੋਂ ਫਰਵਰੀ ਤੱਕ ਅਤੇ 4 ਤੋਂ 6 ਫਰਵਰੀ ਤੱਕ ਸੀਡੀ ਭੋਗਪੁਰ, ਸਬ ਸੈਂਟਰ ਸੁਡਾਨਾ, ਕਾਲਾ ਬੱਕਰਾ ਆਂਗਣਵਾੜੀ ਕੇਂਦਰ, ਸਬ ਸੈਂਟਰ ਮਾਨਕਰਾਏ ਅਤੇ ਸਬ ਸੈਂਟਰ ਬੂਲੋਵਾਲ ਵਿਖੇ ਕੈਂਪ ਲਗਾਏ ਜਾਣਗੇ।

ਇਸ ਤੋਂ ਇਲਾਵਾ ਬਲਾਕ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ਪਿੰਡ ਰੰਧਾਵਾ ਮੰਸਦਾ, ਗੁਰਦੁਆਰਾ ਪਿੰਡ ਲਿੱਧੜਾਂ, ਗੁਰਦੁਆਰਾ ਸਾਹਿਬ ਪਿੰਡ ਨੁੱਸੀ, ਗੁਰਦੁਆਰਾ ਸਾਹਿਬ ਪਿੰਡ ਅਤਹੋਲਾ ਅਤੇ ਗੁਰਦੁਆਰਾ ਸਾਹਿਬ ਪਿੰਡ ਨਹਿਲਾਂ ਵਿਖੇ 1 ਤੋਂ 3 ਫਰਵਰੀ ਅਤੇ ਸੀਐਸਸੀ ਕਰਤਾਰਪੁਰ, ਸਬ ਸੈਂਟਰ ਵਰਿਆਣਾ, ਗੁਰਦੁਆਰਾ ਸਾਹਿਬ ਪਿੰਡ ਨੰਦਪੁਰ, ਗੁਰਦੁਆਰਾ ਸਾਹਿਬ ਪਿੰਡ ਕਲਿਆਣਪੁਰ ਅਤੇ ਗੁਰਦੁਆਰਾ ਸਾਹਿਬ ਪਿੰਡ ਨਿੱਜਰਾਂ ਵਿਖੇ 4 ਤੋਂ 6 ਫਰਵਰੀ ਤੱਕ ਅਤੇ ਬਲਾਕ ਸ਼ਾਹਕੋਟ ਵਿਖੇ ਨਗਰ ਪੰਚਾਇਤ ਸ਼ਾਹਕੋਟ (ਵਾਰਡ ਨੰ. 1,2,3) ਆਂਗਣਵਾੜੀ ਸੈਂਟਰ ਪਿੰਡ ਮਲਸੀਆਂ ਪੱਟੀ, ਸਾਹਲਾਨਗਰ ਪੱਟੀ ਵਿਖੇ 1 ਤੋਂ 3 ਫਰਵਰੀ ਨੂੰ ਅਤੇ ਨਗਰ ਪੰਚਾਇਤ ਸ਼ਾਹਕੋਟ (ਵਾਰਡ ਨੰ. 4,5,6) ਅਤੇ ਪ੍ਰਾਇਮਰੀ ਸਕੂਲ ਯੂਥ ਕਲੱਬ, ਕੋਟਲੀ ਗੱਜਰਾਂ ਸੈਦਪੁਰ ਝੀਰੀ ਵਿਖੇ 4 ਤੋਂ 6 ਫਰਵਰੀ ਨੂੰ ਇਹ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਕੈਂਪਾਂ ਵਿੱਚ ਆਉਣ ਮੌਕੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੌਕੇ ‘ਤੇ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਦੀ ਸੁਵਿਧਾ ਦਾ ਲਾਭ ਦਿੱਤਾ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨਐਫਐਸਏ ਰਾਸ਼ਨ ਕਾਰਡ ਧਾਰਕ, ਉਸਾਰੀ ਕਿਰਤੀ, ਐਸਈਸੀਸੀ ਲਾਭਪਾਤਰੀ, ਛੋਟੇ ਵਪਾਰੀ, ਯੈਲੋ ਅਤੇ ਐਕਰੀਡੇਸ਼ਨ ਕਾਰਡ ਹੋਲਡਰ ਪੱਤਰਕਾਰ ਅਤੇ ਜੇ-ਫਾਰਮ ਧਾਰਕ ਕਿਸਾਨ ਇਸ ਸਕੀਮ ਅਧੀਨ ਯੋਗ ਹਨ ਅਤੇ ਲਾਭਪਾਤਰੀ ਆਪਣੀ ਯੋਗਤਾ sha.punjab.gov.in ‘ਤੇ ਚੈੱਕ ਕਰ ਸਕਦੇ ਹਨ ।

ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਰਜਿਸਟਰੇਸ਼ਨ ਅਤੇ ਈ-ਕਾਰਡ ਬਣਾਉਣ ਤਾਂ ਜੋ ਉਹ ਲੋੜ ਪੈਣ ‘ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਪੰਜ ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਦਾ ਲਾਭ ਲੈ ਸਕਣ।

LEAVE A REPLY

Please enter your comment!
Please enter your name here