ਯੁਵਕ ਸੇਵਾਵਾਂ ਵਿਭਾਗ ਵਲੋ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ ਕਰਵਾਏ ਗਏ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਰਾਕੇਸ਼ ਧੀਮਾਨ ਦੇ ਹੁਕਮਾਂ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ ਜ਼ਿਲ੍ਹਾ ਹੁਸਿਆਰਪੁਰ ਦੇ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਕੁਇਜ ਮੁਕਾਬਲੇ ਡੀ ਏ ਵੀ ਕਾਲਜ ਆਫ ਐਜੁਕੇਸ਼ਨ ਹੁਸਿਆਰਪੁਰ ਵਿਖੇ ਕਰਵਾਏ ਗਏ। ਇਸ ਮੋਕੇ ਸਮਾਗਮ ਦੇ ਮੁੱਖ ਮਹਿਮਾਨ ਕਾਲਜ ਡਾਇਰੈਕਟਰ ਸ਼ਾਮ ਸੁੰਦਰ  ਸ਼ਰਮਾ ਨੇ ਏਡਜ ਤੇ ਟੀ ਬੀ ਬਿਮਾਰੀ ਤੇ ਵਿਦਿਆਰਥੀ ਗਤੀਵਿਧੀਆਂ ’ਤੇ ਆਪਣੇ ਬਹੁਤ ਹੀ ਸੰਖੇਪ ਤੇ ਪ੍ਰਭਾਵਸ਼ਾਲੀ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।  ਇਸ ਸਮਾਗਮ ਦੇ ਆਰਗੇਨਾਈਜ਼ਰ  ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਵੱਲੋਂ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੀਆਂ ਮੰਜ਼ਿਲਾਂ ਦੇ ਕਰੀਬ ਲੈ ਕੇ ਜਾਂਦੇ ਹਨ ਅਤੇ ਸਾਨੂੰ ਮਿੱਥ ਕੇ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ।

Advertisements

ਇਸ ਮੋਕੇ ਡੀ ਏ ਵੀ ਕਾਲਜ ਆਫ ਐਜੂਕੇਸਨ ਦੇ  ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਵੀ ਵਿਦਿਆਰਥੀਆਂ ਅਤੇ  ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਈ ਅਤੇ ਉਹਨਾ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਏ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਪਧੱਰੀ ਮੁਕਾਬਿਲਆਂ ਵਿਚ ਪਹਿਲੇ ਨੰਬਰ ’ਤੇ ਕੁਇਜ਼ ਮੁਕਾਬਲੇ ਰਹੇ ਜਿਸ ਦੇ ਵਿਸ਼ੇ ਏਡਜ ਜਾਗਰੂਕਤਾ, ਟੀ ਬੀ ਜਾਗਰੂਕਤਾ, ਨਸ਼ਾ ਜਾਗਰੂਕਤਾ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂਆਂ ਨੂੰ ਪ੍ਰਤੀ ਟੀਮ ਕ੍ਰਮਵਾਰ ਪਹਿਲਾ ਸਥਾਨ 4 ਹਜ਼ਾਰ ਰੁਪਏ, ਦੂਜਾ ਸਥਾਨ 3 ਹਜ਼ਾਰ ਰੁਪਏ ਅਤੇ ਤੀਜ਼ਾ ਸਥਾਨ 2 ਹਜ਼ਾਰ ਰੁਪਏ ਦਿੱਤਾ ਗਿਆ। ਡੀ ਏ ਵੀ ਕਾਲਜ ਆਫ ਐਜੁਕੇਸ਼ਨ ਹੁਸ਼ਿਆਰਪੁਰ ਦੇ ਲਵਨੀਤ ਤੇ ਕੋਮਲ ਸੈਣੀ ਪਹਿਲੇ ਸਥਾਨ ’ਤੇ ਰਹੇ ।

ਗੁਰੂ ਰਾਮ ਦਾਸ ਇੰਟਰਨੈਸ਼ਨਲ ਇੰਸਟੀਚਿਊਟ ਆਂਫ ਨਰਸਿੰਗ ਟਾਂਡਾ ਦੀ ਹਰਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੇ , ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਤੋਂ ਨੰਦਿਨੀ ਅਤੇ ਹੁਨਰ ਤੀਜੇ ਸ਼ਥਾਨ ’ਤੇ ਰਹੇ । ਇਸ ਮੌਕੇ ਸਟੇਜ ਦੀ ਭੂਮਿਕਾ ਡਾ ਚੇਤਨਾ ਸ਼ਰਮਾ ਵੱਲੋਂ ਨਿਭਾਈ ਗਈ। ਰੈੱਡ ਰਿਬਨ ਕਲੱਬ ਡੀ ਏ ਵੀ ਕਾਲਜ ਆਫ ਐਜੂਕੇਸਨ ਹੁਸ਼ਿਆਰਪੁਰ  ਦੇ ਨੋਡਲ ਅਫਸਰ ਡਾ ਪੂਨਮ ਸੈਣੀ ਅਤੇ ਡਾ ਅਰਚਨਾ ਵਾਸੂਦੇਵ ਸਾਰੇ ਸਮਾਗਮ ਦੇ ਇੰਚਾਰਜ ਸਨ। ਸਮੁੱਚੇ ਸਮਾਗਮ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਰੈੱਡ ਰੀਬਨ ਕਲੱਬਾਂ ਦੇ ਸਮੂਹ ਨੋਡਲ ਅਫਸਰ ਇਸ ਮੌਕੇ ਹਾਜ਼ਰ ਸਨ । ਡਾ ਅਨੂਪ ਕੁਮਾਰ ਪ੍ਰਧਾਨ ਕਾਲਜ ਮੈਨੇਜਮੈਂਟ ਕਮੇਟੀ ਨੇ ਇਸ ਸਮਾਗਮ ਨੂੰ ਸਫਲਤਾ ਪੂਰਵਕ ਸਿਰੇ ਚੜਾਉਣ ਲਈ ਡਾ. ਵਿਧੀ ਭੱਲਾ ਪ੍ਰਿੰਸੀਪਲ ਨੂੰ ਵਧਾਈ ਦਿੱਤੀ

LEAVE A REPLY

Please enter your comment!
Please enter your name here