ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਦਿੱਤੀ ਜਾਵੇਗੀ ਮੁਫ਼ਤ ਟ੍ਰੇਨਿੰਗ: ਈਸ਼ਾ ਸਿੰਘਲ

ਪਟਿਆਲਾ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੰਜਾਬ ਵਿਚ ਬੇਰੋਜਗਾਰੀ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹ੍ਹਾ ਪਟਿਆਲਾ ਵਿਚ ਲੋੜਵੰਦ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫ਼ਤ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਐਲ.ਟੀ. ਕੰਸਟ੍ਰਕਸ਼ਨਜ਼ ਸਕਿਲ ਟ੍ਰੇਨਿੰਗ ਇੰਸਟੀਚਿਊਟ, ਪਿਲਖੁਆ (ਉਤਰ ਪ੍ਰਦੇਸ਼) ਦੇ ਸਹਿਯੋਗ ਨਾਲ ਉਸਾਰੀ ਟ੍ਰੇਡ ਦੇ ਵੱਖ-ਵੱਖ 4  ਕੋਰਸਾਂ ਵਿਚ ਪਿਲਖੁਆ ਵਿਖੇ ਮੁਫ਼ਤ ਵਿਚ ਰਿਹਾਇਸ਼ੀ ਸਕਿਲ ਟਰੇਨਿੰਗ ਦਿੱਤੀ ਜਾਵੇਗੀ।

Advertisements

ਕੋਰਸਾਂ ਦਾ ਵੇਰਵਾ ਅਤੇ ਲੋੜੀਂਦੀ ਯੋਗਤਾ ਦੱਸਦਿਆਂ ਈਸ਼ਾ ਸਿੰਘਲ ਨੇ ਦੱਸਿਆ ਕਿ ਇਮਾਰਤ ਉਸਾਰੀ ਕੋਰਸ ਲਈ ਡਰਾਫਟਸਮੈਨ ਸਿਵਲ, ਫਿਟਰ ਤੇ ਕਾਰਪੇਂਟਰ ਆਈ.ਟੀ.ਆਈ. ਪਾਸਆਊਟ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਕੈਫੋਲਡਿੰਗ (ਪੈੜ, ਸ਼ਟਰਿੰਗ ਬੰਨ੍ਹਣ ਦਾ ਕੰਮ) ਲਈ ਫਿਟਰ ਆਈ.ਟੀ.ਆਈ. ਪਾਸਆਊਟ, ਰੀਇਨਫੋਰਸਮੈਂਟ ਐਂਡ ਕੰਕਰੀਟ ਵਰਕ ਲਈ ਡਰਾਫਸਮੈਨ ਸਿਵਲ ਤੇ ਫਿਟਰ ਟ੍ਰੇਡ ਪਾਸਆਊਟ ਅਤੇ ਪਲੰਬਿੰਗ ਅਤੇ ਪਾਈਪ ਵਰਕ ਲਈ ਪਲੰਬਿੰਗ ਟ੍ਰੇਡ ਦੇ ਆਈ.ਟੀ.ਆਈ. ਪਾਸਆਊਟ ਨੂੰ ਤਰਜੀਹ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ 45 ਤੋਂ 90 ਦਿਨਾਂ ਵਿਚ ਕਰਵਾਈ ਜਾਵੇਗੀ। ਟਰੇਨਿੰਗ ਦੌਰਾਨ ਰਹਿਣਾ, ਖਾਣਾਂ ਪੀਣਾ, ਵਰਦੀ, ਕਿਤਾਬਾਂ, ਸੁਰੱਖਿਆ ਜੁੱਤੇ ਅਤੇ ਕੋਰਸ ਦੇ ਮੁਤਾਬਿਕ ਹੋਰ ਲੋੜੀਂਦਾ ਸਮਾਨ ਮੁਫ਼ਤ ਵਿਚ ਮੁਹੱਈਆ ਕਰਵਾਇਆ ਜਾਵੇਗਾ।ਟਰੇਨਿੰਗ ਹੋਣ ਉਪਰੰਤ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੇ ਨਾਲ-ਨਾਲ ਨੌਕਰੀ ਵੀ ਮੁਹੱਈਆ ਕਰਵਾਈ ਜਾਵੇਗੀ।

ਏ.ਡੀ.ਸੀ. ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਨੂੰ ਕਰਨ ਲਈ ਸਿਖਿਆਰਥੀ ਦੀ ਉਮਰ 18 ਤੋਂ 35 ਸਾਲ ਅਤੇ ਘੱਟੋ-ਘੱਟ ਦੱਸਵੀਂ ਪਾਸ ਯੋਗਤਾ ਹੋਣੀ ਚਾਹੀਦੀ ਹੈ। ਜਿਹੜੇ ਸਿਖਿਆਰਥੀ ਆਈ.ਟੀ.ਆਈ. ਵਿਚੋਂ ਪਾਸ ਹਨ ਉਨ੍ਹਾਂ ਸਿਖਿਆਰਥੀਆਂ ਦਾ ਦਾਖਲਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਚਾਹਵਾਨ ਸਿਖਿਆਰਥੀ ਰਜਿਸਟ੍ਰੇਸ਼ਨ ਕਰਵਾਉਣ ਲਈ ਦਿੱਤੇ ਲਿੰਕ   https://forms.gle/mE923d6jkveMTeDV7   ਉਪਰ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹਨ।ਇਸ ਤੋਂ ਬਿਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੇਂਦਰ ਦੇ ਬਲਾਕ-ਡੀ ਦੇ ਪੀ.ਐਸ.ਡੀ.ਐਮ. ਦਫ਼ਤਰ (ਤਹਿਸੀਲਦਾਰ ਦਫ਼ਤਰ ਦੇ ਸਾਹਮਣੇ) ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here