ਸ਼੍ਰੀ ਨੰਦ ਅੰਨਪੂਰਨਾ ਮੰਦਰ ਵਿਖੇ 19 ਤੋਂ 25 ਸਤੰਬਰ ਤੱਕ ਹੋਵੇਗੀ ਸ਼੍ਰੀ ਮਦਭਾਗਵਤ ਕਥਾ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਸ੍ਰੀ ਨੰਦ ਅੰਨਪੂਰਨਾ ਮੰਦਰ ਪ੍ਰਬੰਧਕ ਕਮੇਟੀ ਏਕਤਾ ਨਗਰ ਵੱਲੋਂ ਮੰਦਰ ਵਿੱਚ ਸ਼੍ਰੀ ਮਦਭਾਗਵਤ ਕਥਾ ਸਪਤਾਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਮੇਸ਼ ਅਗਰਵਾਲ ਅਤੇ ਜਨਰਲ ਸਕੱਤਰ ਤਰਸੇਮ ਮੌਦਗਿਲ ਨੇ ਦੱਸਿਆ ਕਿ ਪਿਤਰੂ ਪੱਖ ਮੌਕੇ ਕਰਵਾਈ ਜਾਣ ਵਾਲੀ ਇਹ ਕਥਾ 19 ਤੋਂ 25 ਸਤੰਬਰ ਤੱਕ ਕਰਵਾਈ ਜਾਵੇਗੀ । ਇਸ ਦੌਰਾਨ   ਸ਼ਾਮ 4 ਤੋਂ 8 ਵਜੇ ਤੱਕ ਵਿਆਸ ਧੀਰਜ ਕ੍ਰਿਸ਼ਨ ਸ਼ਾਸਤਰੀ ਵਰਿੰਦਾਵਨ ਵਾਲੇ ਕਥਾ ਕਰਨਗੇ। 

Advertisements

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੱਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਥਾ ਸੁਣਨ ਲਈ ਆਉਣ ਅਤੇ ਕਥਾ ਤੋਂ ਬਾਅਦ ਪ੍ਰਸਾਦ ਰੂਪੀ ਭੰਡਾਰਾ ਛਕਣ।  ਇਸ ਮੌਕੇ ਅਸ਼ੋਕ ਕੁਮਾਰ, ਬ੍ਰਿਜ ਬਿਹਾਰੀ,ਦਵਿੰਦਰ ਵਾਲੀਆ ਗੁਰੂ ਜੀ, ਰਜਨੀ ਗੰਭੀਰ, ਸੁਧਾ ਅਗਰਵਾਲ, ਪ੍ਰੇਮ ਲਤਾ, ਗਮੋਦਨੀ, ਪ੍ਰਵੀਨ, ਊਸ਼ਾ ਬਿਰਲਾ, ਰਿੰਮੀ, ਕੁਸਮ ਵਾਲੀਆ ਆਦਿ ਹਾਜ਼ਰ ਸਨ।  

LEAVE A REPLY

Please enter your comment!
Please enter your name here