ਮੁਲਾਜਮਾਂ ਤੇ ਪੈਨਸ਼ਨਰਾਂ ਨੇ ਨਿਗਮ ਵਿਖੇ ਸਰਕਾਰ ਦੇ ਝੂਠੇ ਲਾਰਿਆਂ ਦੀ ਫੂਕੀ ਪੰਡ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਹੁਸ਼ਿਆਰਪੁਰ ਵਲੋਂ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ, ਸੋਨੂ ਕੌਡਲ ਦਫਤਰੀ ਯੂਨੀਅਨ, ਰਾਜਾ ਹੰਸ ਪ੍ਰਧਾਨ ਸਫਾਈ ਮਜਦੂਰ ਯੂਨੀਅਨ, ਦਲੀਪ ਕੁਮਾਰ ਦੀਪੂ ਪ੍ਰਧਾਨ ਟਿਊਬਵੈਲ ਉਪਰੇਟਰ, ਯੂਨੀਅਨ, ਆਸੂ ਬਤਰਾ ਡਰਾਈਵਰ ਯੂਨੀਅਨ ਦੇ ਪ੍ਰਧਾਨ ਦੀ ਅਗਵਾਈ ਹੇਠ ਨਗਰ ਨਿਗਮ ਦੇ ਦਫਤਰਾਂ ਅੱਗੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ।

Advertisements

ਇਸ ਮੌਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਸਰਕਾਰ ਦਾ ਖੂਬ ਪਿੱਟ ਸਿਆਪਾ ਕੀਤਾ ਗਿਆ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਹਰ ਤਰਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਮਾਣ ਭੱਤਾ/ਇੰਨਸੈਨਟਵ ਮੁਲਾਜਮਾਂ ਨੂੰ ਘੱਟੋ-ਘੱਟ ਉਜਰਤ ਘੇਰੇ ਵਿੱਚ ਲਿਆਂਦਾ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਬਕਾਏ ਜਾਰੀ  ਕੀਤਾ ਜਾਵੇ, ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ, ਬੋਰਡ/ਕਾਰਪੋਰੇਸ਼ਨ ਤੇ ਸਰਕਾਰੀ ਅਦਾਰਿਆਂ ਸਮੇਤ ਪੰਜਾਬ ਦੇ ਸਮੂੱਚੇ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਡਿਵੈਲਪਮੈਟ ਦੇ ਨਾਂ ਤੇ ਲਗਾਇਆ 200 ਰੁਪਏ ਪ੍ਰਤੀ ਮਹੀਨਾਂ ਜਜ਼ੀਆਂ ਟੈਕਸ ਵਾਪਿਸ ਲਿਆ ਜਾਵੇ, ਬੱਝਵਾ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾਂ ਕੀਤਾ ਜਾਵੇ, ਮੁਲਾਜਮ ਹਿੱਤਾਂ ਵਿੱਚ ਹੋਏ ਅਦਾਲਤੀ ਫੈਸਲੇ ਜਨਰਲਾਈਜ ਕੀਤੇ ਜਾਣ, ਪੈਨਸ਼ਨ ਦੁਹਰਾਈ ਦੀਆਂ ਪਾਵਰਾਂ  ਦਿੱਤੀਆਂ ਜਾਣ, ਅਦਾਰਿਆਂ ਅੰਦਰ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀ ਭਰੀਆਂ ਜਾਣ, ਸਰਕਾਰ ਨੇ ਤਨਖਾਹ /ਭੱਤਿਆਂ ਵਿੱਚ ਕੀਤੀਆਂ ਕਟੌਤੀਆਂ ਬਹਾਲ ਕੀਤੀਆਂ ਜਾਣ, ਸੰਘਰਸ਼ ਕਰਦੇ ਮੁਲਾਜ਼ਮਾਂ ਦੀਆਂ ਵਿਕਟੇਮਾਈਜੇਸ਼ਨਾਂ ਅਤੇ ਪੁਲਿਸ ਪਰਚੇ ਰੱਦ ਕੀਤੇ ਜਾਣ, ਪੁਨਰਗਠਨ ਦੇ ਨਾਂ ਤੇ ਅਦਾਰਿਆ ਅੰਦਰ ਛਾਂਟੀ ਬੰਦ ਕੀਤੀ ਜਾਵੇ ਅਤੇ ਥਰਮਲ ਪਲਾਂਟਾਂ ਸਮੇਤ ਹੋਰ ਅਦਾਰਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ।

ਇਸ ਮੌਕੇ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਸਤੀਸ਼ ਰਾਣਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 16 ਸਤੰਬਰ ਤੋਂ 30 ਸਤੰਬਰ ਤੱਕ ਸਾਰੇ ਜ਼ਿਲਾਂ ਹੈਡਕੁਆਰਟਰਾਂ ਅਤੇ ਚੰਡੀਗੜ ਅੰਦਰ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ 19 ਅਕਤੂਬਰ ਤੋਂ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਪ.ਸ.ਸਫ. ਦੇ ਆਗੂ ਸੁਨੀਲ ਸ਼ਰਮਾਂ, ਅਮਰਜੀਤ ਗਰੋਵਰ, ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਆਗੂ ਅਮਿਤ ਮਰਵਾਹਾ, ਰਾਹੁਲ ਸ਼ਰਮਾਂ, ਸੰਨੀ ਲਾਹੌਰੀਆਂ, ਕੁਲਵਿੰਦਰ ਸਿੰਘ, ਯਸ਼ਪਾਲ ਬਜਾਜ, ਚੰਦਰ ਸ਼ੇਖਰ, ਦੀਪਕ, ਅਮਿਤ ਗਿੱਲ, ਜੈ ਗੋਪਾਲ, ਜੈਪਾਲ, ਅਰੁਨ ਸੰਧੂ, ਵਿਜੈ, ਅਨਿਲ ਰਾਜਪੂਤ, ਪੰਕਜ, ਮੋਹਿਤ ਸੈਣੀ, ਜਸਵੀਰ ਸਿੰਘ, ਪਾਰਸ, ਜਸਪਾਲ ਗੋਲਡੀ, ਦੁਸਾਂਝ ਸ਼ੁਮਿਤ, ਦੀਪੂ ਆਦੀਆ ਆਦਿ ਹਾਜਰ ਸਨ।  

 

LEAVE A REPLY

Please enter your comment!
Please enter your name here