ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਲੁਧਿਆਣਾ ਵਿਖੇ ਹੋਈ ਤਿਮਾਹੀ ਮੀਟਿੰਗ ਵਿਚ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੀ ਕੀਤੀ ਸਖਤ ਨਿਖੇਧੀ

ਹੁਸਿ਼ਆਰਪੁਰ, (ਦ ਸਟੈਲਰ ਨਿਊਜ਼): ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਤਿਮਾਹੀ ਮੀਟਿੰਗ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਜਿਲ੍ਹਾ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਮੀਟਿੰਗ ਦੀ ਸ਼ੁਰੂਆਤ ‘ਚ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਕੁਲਵਰਨ ਸਿੰਘ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ 21ਜੂਨ ਨੂੰ ਹੋਈ ਤਿਮਾਹੀ ਮੀਟਿੰਗ ਵਿੱਚ ਲਏ ਫ਼ੈਸਲਿਆਂ ਦਾ ਰੀਵਿਊ ਕੀਤਾ ਅਤੇ ਕਾਰਵਾਈ ਰਿਪੋਰਟ ਪਾਸ ਕਰਵਾਈ। । ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਨੇ  ਪਿਛਲੇ ਸਮੇਂ ਵਿੱਚ ਪੈਨਸ਼ਨਰ ਸਾਥੀ ਸਦੀਵੀ ਵਿਛੋੜਾ ਦੇ ਗਏ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ  ਦੋ ਮਿੰਟ ਦਾ ਮੌਨ ਰੱਖਿਆ।  ਉਨ੍ਹਾਂ 26 ਅਗਸਤ ਅਤੇ 10 ਸਤੰਬਰ ਨੂੰ ਸੰਗਰੂਰ ਵਿਖੇ ਹੋਈਆਂ ਰੈਲੀਆਂ ਅਤੇ ਮੁਜ਼ਾਹਰਿਆਂ ਦਾ ਮੁਲਾਂਕਣ ਕਰਦਿਆਂ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਜੱਥੇਬੰਦੀ ਵਲੋੰ ਕੀਤੀਆਂ ਕਾਰਵਾਈਆਂ ਅਤੇ ਹੋਏ ਸੰਘਰਸ਼ਾਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਬੁਲਾਰਿਆਂ ਨੇ  ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ  ਏਕਤਾ ਬਣਾਈ ਰੱਖਣ ਅਤੇ ਵਿਸ਼ਾਲ ਤੇ ਤਿੱਖੇ ਘੋਲ ਕਰਨ ਤੇ ਜ਼ੋਰ ਦਿੱਤਾ।

Advertisements

ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਆਪ ਦੀ ਸਰਕਾਰ ਨਾਲ ਸਮੇਂ ਸਮੇਂ ਤੇ ਪੈਨਸ਼ਨਰ ਆਗੂਆਂ ਦੀਆਂ ਹੋਈਆਂ ਮੀਟਿੰਗਾਂ ‘ਚ ਮੰਗਾਂ ਤੇ ਗੱਲਬਾਤ ਕਰਕੇ ਇਨਸਾਫ ਨਾ ਦੇਣ ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਸਹਿਯੋਗ ਕਰਕੇ ਵੱਡੇ ਬਹੁਮੱਤ ਨਾਲ ਜਿੱਤ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਸਮੇਂ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ।  ਬੁਲਾਰਿਆਂ ਨੇ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਵਿੱਚ ਸੋਧਾਂ ਕਰਕੇ 2.59 ਦਾ ਗੁਣਾਂਕ ਲਾਗੂ ਕਰਨ, 1-1-2016 ਤੋਂ   30-6-2021 ਤੱਕ ਦਾ ਬਕਾਇਆ ਕੋਰਟ ਦੇ ਪਹਿਲੇ ਫ਼ੈਸਲੇ ਅਨੁਸਾਰ ਪੈਨਸ਼ਰਾਂ ਨੂੰ ਯਕਮੁਸ਼ਤ ਦੇਣ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਦੁਬਾਰਾ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲੀ ਬਹਾਲ ਕਰਨ ਦੀ ਮੰਗ ਕੀਤੀ।

 ੳਪਰੋਕਤ ਤੋਂ ਇਲਾਵਾ ਇਸ ਮੌਕੇ ਬਖਸ਼ੀਸ਼ ਸਿੰਘ ਬਰਨਾਲਾ, ਜਵੰਦ ਸਿੰਘ ਗੁਰਦਾਸਪੁਰ, ਪ੍ਰੇਮ ਚੰਦ ਅਗਰਵਾਲ, ਲੱਖਾ ਸਿੰਘ ਸਹਾਰਨਾ ਮਾਨਸਾ, ਕਰਨੈਲ ਸਿੰਘ ਰੋਪੜ, ਸੋਮ ਲਾਲ ਨਵਾਂਸ਼ਹਿਰ, ਗੁੁਰਨੈਬ ਰੋਪੜ, ਸੁਖਦੇਵ ਸਿੰਘ ਪੰਨੂੰ ਅੰਮ੍ਰਿਤਸਰ, ਜਗਤਾਰ ਸਿੰਘ ਤਰਨਤਾਰਨ, ਰਣਜੀਤ ਸਿੰਘ ਬਠਿੰਡਾ, ਗਿਆਨ ਸਿੰਘ ਗੁਪਤਾ ਮੁਕੇਰੀਆਂ, ਸ਼ਿਵ ਕੁਮਾਰ ਹੁਸ਼ਿਆਰਪੁਰ, ਰਾਜ ਕੁਮਾਰ ਅਰੋੜਾ ਸੰਗਰੂਰ ਸੰਗਰੂਰ ਬਲਵੀਰ ਸਿੰਘ, ਬਲਵੀਰ ਸਿੰਘ ਸੈਣੀ ਹੁਸ਼ਿਆਰਪੁਰ, ਕੁਲਵੰਤ ਸਿੰਘ ਧੂਰੀ, ਗੁਰਦੀਪ ਸਿੰਘ ਵਾਲੀਆ ਪਟਿਆਲਾ, ਭੁਪਿੰਦਰ ਸਿੰਘ ਸੰਗਰੂਰ, ਬਨਵਾਰੀ ਲਾਲ ਫਤਹਿਗਡ਼੍ਹ ਚੂਡ਼ੀਆਂ, ਬੂਟਾ ਰਾਮ ਤਲਵੰਡੀ ਭਾਈ, ਬਖਸ਼ੀਸ਼ ਸਿੰਘ ਜ਼ੀਰਾ, ਰਾਮ ਕ੍ਰਿਸ਼ਨ ਧੁਨਕੀਆਂ ਖਰੜ, ਬਾਊ ਸਿੰਘ ਖਰਡ, ਕਰਮਜੀਤ ਸ਼ਰਮਾ ਮੁਕਤਸਰ, ਸ਼ਮਸ਼ੇਰ ਸਿੰਘ ਧਾਮੀ,  ਸੰਗਰੂਰ, ਜਗਦੀਸ਼ ਸਿੰਘ ਸਰਾਓਂ,ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here